ਉੱਘੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਨੂੰ ਪੰਜਾਬ ਆਰਟਸ ਕੌਂਸਲ ਚੇਅਰਮੈਨ ਨਿਯੁਕਤ
ਚੰਡੀਗੜ੍ਹ, 24 ਜੂਨ 2024- ਉੱਘੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਨੂੰ ਪੰਜਾਬ ਆਰਟਸ ਕੌਂਸਲ ਚੇਅਰਮੈਨ ਨਿਯੁਕਤ ਕੀਤਾ ਗਿਆ। ਦੱਸ ਦਈਏ ਕਿ, ਪੰਜਾਬ ਆਰਟਸ ਕੌਂਸਲ ਚੇਅਰਮੈਨ ਡਾ. ਸੁਰਜੀਤ ਪਾਤਰ ਸਨ। ਇਥੇ ਜਿਕਰ ਕਰਨਾ ਬਣਦਾ ਹੈ ਕਿ, ਸੰਨ 1990 ਅਤੇ 1994 ਵਿੱਚ ਗੁਰਮੁਖ ਸਿੰਘ ਮੁਸਾਫਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), 1991 ਵਿੱਚ ਮੋਹਨ ਸਿੰਘ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ), 1990 ਵਿੱਚ ਸੰਤ ਰਾਮ ਉਦਾਸੀ ਪੁਰਸਕਾਰ, 2005 ਵਿੱਚ ਸਫ਼ਦਰ ਹਾਸ਼ਮੀ ਪੁਰਸਕਾਰ ਅਤੇ ਸੰਨ 2009 ਵਿੱਚ ਸਾਹਿਤ ਅਕੈਡਮੀ ਲੁਧਿਆਣਾ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਵੀ ਸਵਰਨਜੀਤ ਸਵੀ ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ-2023 ਮਿਲਿਆ।
ਦੱਸਣਾ ਬਣਦਾ ਹੈ ਕਿ, ਸਵਰਨਜੀਤ ਸਿੰਘ ਸਵੀ ਵੱਲੋਂ ਲਿਖੀਆਂ ਪੁਸਤਕਾਂ ਵਿੱਚ ਸੋਧੋ ਦਾਇਰਿਆਂ ਦੀ ਕਬਰ ਚੋਂ (1985), ਅਵੱਗਿਆ (1987, 1998, 2012), ਦਰਦ ਪਿਆਦੇ ਹੋਣ ਦਾ (1990,1998, 2012), ਦੇਹੀ ਨਾਦ (1994, 1998, 2012), ਕਾਲਾ ਹਾਸੀਆ ਤੇ ਸੂਹਾ ਗੁਲਾਬ (1998), ਕਾਮੇਸ਼ਵਰੀ (1998,2012), ਆਸ਼ਰਮ (2005, 2012), ਮਾਂ (2008, 2012), ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ (9 ਕਿਤਾਬਾਂ ਦਾ ਸੈੱਟ, 2013) ਅਤੇ ਤੇ ਮੈਂ ਆਇਆ ਬੱਸ (2013) ਪ੍ਰਮੁੱਖ ਤੌਰ ਤੇ ਸ਼ਾਮਲ ਹਨ।