ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਅੱਕੜ ਬੱਕੜ, ਆਓ ਗਾਈਏ ਅਤੇ ਇਸ਼ਕ ਪੇਚੇ ਦੀ ਵੇਲ ਪੁਸਤਕਾਂ ਲੋਕ ਅਰਪਣ
ਬਰਨਾਲਾ, 8 ਸਤੰਬਰ 2024 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਬਿੰਦਰ ਸਿੰਘ ਖੁੱਡੀ ਕਲਾ ਦੀਆਂ ਬਾਲ ਪੁਸਤਕਾਂ ਅੱਕੜ ਬੱਕੜ ਤੇ ਆਓ ਗਾਈਏ ਅਤੇ ਸੰਧੂ ਗਗਨ ਦੀ ਕਾਵਿ ਪੁਸਤਕ ਇਸ਼ਕ ਪੇਚੇ ਦੀ ਵੇਲ ਦਾ ਲੋਕ ਅਰਪਣ ਕੀਤਾ ਗਿਆ! ਬਿੰਦਰ ਸਿੰਘ ਖੁੱਡੀ ਕਲਾ ਦੀਆਂ ਬਾਲ ਪੁਸਤਕਾਂ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਿੰਦਰ ਸਿੰਘ ਖੁੱਡੀ ਕਲਾਂ ਨੇ ਇਸ ਇਹਨਾਂ ਪੁਸਤਕਾਂ ਦੀ ਸਿਰਜਣਾ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਵੱਲ ਮੋੜਨ ਦਾ ਜੋ ਯਤਨ ਕੀਤਾ ਹੈ ਉਹ ਸ਼ਲਾਘਾਯੋਗ ਹੈ ਅਤੇ ਮਾਲਵਾ ਸਾਹਿਤ ਸਭਾ ਇਹ ਅਪੀਲ ਕਰਦੀ ਹੈ ਕਿ ਭੁੱਲੀਆਂ ਵਿਸਰੀਆਂ ਬਾਲ ਖੇਡਾਂ ਪੁਸਤਕ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਵੀ ਬਣਾਇਆ ਜਾਵੇ !
ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਬਿੰਦਰ ਸਿੰਘ ਖੁੱਡੀ ਕਲਾਂ ਨੇ ਭੁੱਲੀਆਂ ਵਿਸਰੀਆਂ ਬਾਲ ਖੇਡਾਂ ਨੂੰ ਇਕੱਠਾ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਹਰ ਖੇਡ ਬਾਬਤ ਬਹੁਤ ਹੀ ਸਰਲ ਸ਼ੈਲੀ ਚ ਵਿਸਥਾਰ ਵਿੱਚ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ ਇਹ ਬਾਲ ਖੇਡਾਂ ਜਿੱਥੇ ਬੱਚਿਆਂ ਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰੱਖਦੀਆਂ ਹਨ ਉੱਥੇ ਬੌਧਿਕ ਤੌਰ ਤੇ ਵੀ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ! ਸੰਧੂ ਗਗਨ ਦੇ ਕਾਵਿ ਸੰਗ੍ਰਹਿ ਇਸ਼ਕ ਪੇਚੇ ਦੀ ਵੇਲ ਬਾਰੇ ਬੋਲਦਿਆਂ ਤਰਸੇਮ ਨੇ ਕਿਹਾ ਕਿ ਇਸ਼ਕ ਪੇਚੇ ਦੀ ਵੇਲ ਪੁਸਤਕ ਵਿਚ ਕਵੀ ਆਪਣੀ ਮਹਿਬੂਬਾ ਬਾਰੇ ਵੱਖ-ਵੱਖ ਪਲਾਂ ਦੇ ਅਨੁਭਵ ਅਤੇ ਤਸੱਵਰ ਦੀ ਪੇਸ਼ਕਾਰੀ ਕਰਦਿਆਂ ਪਿਆਰ ਦਾ ਇਜ਼ਹਾਰ ਕਰਦਾ ਹੈ । ਇਸੇ ਇਜ਼ਹਾਰ ਨੂੰ ਵੱਖ ਵੱਖ ਖਿਆਲਾਂ ਚ ਪੇਸ਼ ਕਰਦਾ ਹੈ।
ਇਹਨਾਂ ਤੋਂ ਇਲਾਵਾ ਜੁਗਰਾਜ ਧੌਲਾ ਐਡਵੋਕੇਟ ਹਾਕਮ ਸਿੰਘ ਭੁੱਲਰ ਕਹਾਣੀਕਾਰ ਪਵਨ ਪਰਿੰਦਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਡਾ ਭੁਪਿੰਦਰ ਸਿੰਘ ਬੇਦੀ ਡਾ ਅਮਨਦੀਪ ਸਿੰਘ ਟੱਲੇਵਾਲੀਆ ਮਨਜੀਤ ਸਿੰਘ ਸਾਗਰ ਡਾ ਹਰੀਸ਼ ਅਤੇ ਨਾਟਕਕਾਰ ਸੁਰਜੀਤ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ! ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ ਉਜਾਗਰ ਸਿੰਘ ਮਾਨ ਸਾਗਰ ਸਿੰਘ ਸਾਗਰ ਪਾਲ ਸਿੰਘ ਲਹਿਰੀ ਲਖਵਿੰਦਰ ਸਿੰਘ ਠੀਕਰੀਵਾਲ ਸੁਖਵਿੰਦਰ ਸਿੰਘ ਸਨੇਹ ਗੁਰਤੇਜ ਸਿੰਘ ਮੱਖਣ ਪ੍ਰਿੰਸੀਪਲ ਕੌਰ ਸਿੰਘ ਮਲਕੀਤ ਸਿੰਘ ਗਿੱਲ ਰਜਿੰਦਰ ਸ਼ੌਕੀ ਜਗਜੀਤ ਕੌਰ ਢਿੱਲਵਾਂ ਮਨਜੀਤ ਸਿੰਘ ਸਾਗਰ ਰਘਵੀਰ ਸਿੰਘ ਗਿੱਲ ਕੱਟੂ ਬਘੇਲ ਸਿੰਘ ਧਾਲੀਵਾਲ ਮੇਜਰ ਸਿੰਘ ਗਿੱਲ ਰਾਮ ਸਿੰਘ ਬੀਹਲਾ ਗੁਰਮੇਲ ਸਿੰਘ ਰੂੜੇਕੇ ਹਰਵਿੰਦਰ ਕੌਰ ਖੁੱਡੀ ਤੇਜਿੰਦਰ ਚੰਡਿਹੋਕ ਸੁਰਜੀਤ ਸਿੰਘ ਦਿਹੜ ਡਾ ਹਰਪ੍ਰੀਤ ਕੌਰ ਰੂਬੀ ਜਗਜੀਤ ਗੁਰਮ ਲਖਵੀਰ ਸਿੰਘ ਦਿਹੜ ਚਰਨ ਸਿੰਘ ਭਦੌੜ ਮਨਦੀਪ ਕੌਰ ਭਦੌੜ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ !ਇਸ ਮੌਕੇ ਅਸ਼ੋਕ ਭਾਰਤੀ ਗੁਰਜੀਤ ਸਿੰਘ ਖੁੱਡੀ ਲਖਵਿੰਦਰ ਸ਼ਰਮਾ ਅਤੇ ਹੋਰ ਸਾਹਿਤ ਰਸੀਏ ਹਾਜ਼ਰ ਸਨ !