ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2020 - ਸਾਹਿਤਕ ਗਰੁੱਪ ਕਲਮ 5ਆਬ ਵੱਲੋਂ ਕਰਵਾਏ ਜਾ ਰਹੇ ਦੂਜੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ। ਜਿਸ ਵਿੱਚ ਅਦਾਰਾ ਪੰਜਾਬ ਬਠਿੰਡਾ ਟੀਮ ਵੱਲੋਂ ਡਿਊਟੀਆਂ ਦੀ ਵੰਡ ਕੀਤੀ ਗਈ।
ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਗਰੁੱਪ ਦੇ ਐਡਮਿਨ ਭੁਪਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵਿਦੇਸ਼ ਅਤੇ ਪੰਜਾਬ ਦੇ ਦੇ ਹਰ ਜ਼ਿਲੇ ਤੋਂ ਸਾਹਿਤ ਪ੍ਰੇਮੀ ਪਹੁੰਚ ਰਹੇ ਹਨ। ਕਲਮ 5ਆਬ ਦੀ ਵੱਲੋਂ ਇਸ ਮੌਕੇ ਤੇ ਚੋਣਵੇਂ ਲਿਖਤਾਂ ਦੀ ਕਿਤਾਬ ਵੀ ਰਿਲੀਜ਼ ਕੀਤੀ ਜਾਵੇਗੀ। ਪ੍ਰਸਿੱਧ ਵਿਦਵਾਨ ਹਰਪਾਲ ਸਿੰਘ ਪੰਨੂੰ ,ਜਸਵੰਤ ਸਿੰਘ ਜਫ਼ਰ ,ਗੁਰਸੇਵਕ ਸਿੰਘ ਲੰਬੀ ,ਅਮਰਦੀਪ ਗਿੱਲ , ਜਸਪਾਲ ਮਾਨਖੇੜਾ ਅਤੇ ਹੋਰ ਉੱਘੀਆਂ ਸਾਹਿਤਿਕ ਸ਼ਖ਼ਸੀਅਤਾਂ ਇਸ ਪ੍ਰੋਗਰਾਮ ਵਿੱਚ ਬਤੌਰ ਮਹਿਮਾਨ ਭਾਗ ਲੈਣਗੀਆਂ।
ਕਲਮ 5ਆਬ ਦੀ ਦੇ ਸੰਸਥਾਪਕ ਸੁਰਜੀਤ ਸਿੰਘ ਕੈਨੇਡਾ ਦਵਿੰਦਰ ਸਿੰਘ ਜੌਹਲ ਯੂ.ਕੇ, ਗੁਰਮੀਤ ਸਿੰਘ ਲੁਧਿਆਣਾ ,ਸ਼ਰਨਦੀਪ ਸਿੰਘ ਅਤੇ ਗੁਰਵੀਰ ਕੌਰ ਰਾਜਸਥਾਨ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਬੰਟੀ ਅਗਨੀਹੋਤਰੀ, ਹਰਮੰਦਰ ਸਿੰਘ ਮਾਨ, ਗੁਰਸੇਵਕ ਸਿੰਘ ਚਹਿਲ, ਮੱਖਣ ਬੇਗਾ, ਹੈਪੀ ਜੀ, ਸੁਰਿੰਦਰ ਗੁਪਤਾ, ਜਗਸੀਰ ਸਿੰਘ ਗੁਰਪਿਆਰ ਸਿੰਘ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪ੍ਰੋਗਰਾਮ ਦੀ ਤਿਆਰੀ ਤੇ ਸੰਤੁਸ਼ਟੀ ਜ਼ਾਹਰ ਕੀਤੀ।