ਮਨਮੋਹਨ ਪੰਜਾਬੀ ਕਵੀ, ਆਲੋਚਕ ਅਤੇ ਨਾਵਲਕਾਰ ਹਨ। ਉਨ੍ਹਾਂ ਦਾ ਜਨਮ 14 ਜੁਲਾਈ 1963 (ਉਮਰ 54 ਸਾਲ) ਨੂੰ ਅੰਮ੍ਰਿਤਸਰ ਵਿਚ ਹੋਇਆ। ਉਸ ਦੇ ਨਾਵਲ ਨਿਰਵਾਣ ਨੂੰ 2013 ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੈ। ਇਹ ਉਸ ਦਾ ਪਹਿਲਾ ਨਾਵਲ ਹੈ। ਇਸ ਵਿੱਚ ਉਹ ਪਿਛਲੇ ਕੁਝ ਵਰ੍ਹਿਆਂ ’ਚ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਉਨ੍ਹਾਂ ਨੇ ਪਾਠਕਾਂ ਦੇ ਸਾਹਮਣੇ ਲਿਆਂਦਾ।ਕਿੱਤੇ ਵਜੋਂ ਮਨਮੋਹਨ ਭਾਰਤੀ ਪੁਲੀਸ ਵਿੱਚ ਇੱਕ ਉੱਚ (ਆਈ.ਪੀ.ਐਸ)ਅਧਿਕਾਰੀ ਹਨ। ਮਨਮੋਹਨ ਮੂਲ ਤੌਰ 'ਤੇ ਕਵੀ ਹਨ ਅਤੇ ਬੌਧਿਕ ਕਿਸਮ ਦੀ ਕਵਿਤਾ ਲਿਖਦੇ ਹਨ। ਉਹ ਪੰਜਾਬੀ ਸਾਹਿਤ ਨੂੰ ਹੁਣ ਤੱਕ ਨੌਂ ਕਾਵਿ-ਸੰਗ੍ਰਹਿ ਦੇ ਚੁੱਕੇ ਹਨ। ਉਹ ਪਿਛਲੇ 30 ਸਾਲਾਂ ਤੋਂ ਵਧ ਸਮੇਂ ਤੋਂ ਨਿਰੰਤਰ ਕਵਿਤਾ ਲਿਖਦੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ ਹਨ।
ਉਨ੍ਹਾਂ ਨੂੰ ਹੁਣ ਤੱਕ ਹੇਠ ਦਿੱਤੇ ਪੁਰਸਕਾਰ ਮਿਲ ਚੁੱਕੇ ਹਨ:
ਸਾਹਿਤ ਅਕੈਡਮੀ ਪੁਰਸਕਾਰ (2013), ਨਾਵਲ ਨਿਰਵਾਣ ਨੂੰ
ਪੰਜਾਬੀ ਅਕੈਡਮੀ ਦਿੱਲੀ ਵਲੋਂ ਕਵਿਤਾ ਪੁਰਸਕਾਰ (2001),
ਪੰਜਾਬੀ ਅਕੈਡਮੀ ਦਿੱਲੀ ਵਲੋਂ ਆਲੋਚਨਾ ਪੁਰਸਕਾਰ (2005),
ਪੰਜਾਬੀ ਅਕੈਡਮੀ ਦਿੱਲੀ ਵਲੋਂ ਗਦ ਪੁਰਸਕਾਰ (2009),
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਬੈਸਟ ਪੋਇਟ ਅਵਾਰਡ (2002),
ਨਾਦ ਪ੍ਰਗਾਸ ਅੰਮ੍ਰਿਤਸਰ ਵਲੋਂ ਦੂਜੇ ਸ਼ਬਦਾਂ ਵਿਚ ਕਾਵਿ ਸੰਗ੍ਰਹਿ ਨੂੰ (2011)
ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਪੰਜਾਬ ਭਵਨ ਸਰੀ ਕੈਨੇਡਾ ‘ਚ 21 ਤੇ 22 ਸਤੰਬਰ 2019 ਹੋਣ ਵਾਲੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਸੰਮੇਲਨ -3 ਪ੍ਰਸਿੱਧ ਕਵੀ ਮਨਮੋਹਨ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਉਣਗੇ।
ਵੱਲੋਂ: ਜਗਜੀਤ ਸਿੰਘ ਪੰਜੋਲੀ