ਲੁਧਿਆਣਾ, 4 ਸਤੰਬਰ, 2017 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹਰ ਮਹੀਨੇ ਕਰਵਾਈ ਜਾਂਦੀ ਸੁਰਮਈ ਸ਼ਾਮ ਮੌਕੇ ਇਸ ਵਾਰ ਸ੍ਰੀ ਗੁਰਦੀਪ ਸਿੰਘ ਦੇ ਬੋਲਾਂ ਨਾਲ ਸਜੀ। ਸੁਰਮਈ ਸ਼ਾਮ ਵਿਚ ਗੁਰਦੀਪ ਅਤੇ ਸਾਜਿੰਦਿਆਂ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ 1967 ਤੋਂ ਸਿਤਾਰ ਵਾਦਨ ਤੋਂ ਸ਼ੁਰੂ ਹੋ ਕੇ ਕੰਪੋਜ਼ਰ, ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰ ਵਜੋਂ ਸੰਗੀਤ ਪ੍ਰਤੀ ਪ੍ਰਤੀਬੱਧਤਾ ਨਾਲ ਲੈੱਸ ਹੋ ਕੇ ਇਕ ਕੁਲਵਕਤੀ ਸ਼ਖ਼ਸੀਅਤ ਵਜੋਂ ਸਾਡੇ ਸਾਹਮਣੇ ਆਇਆ ਹੈ। ਉਨ੍ਹਾਂ ਦੇ ਪ੍ਰੇਰਨਾ ਸਰੋਤ ਜਗਜੀਤ ਸਿੰਘ ਰਹੇ ਹਨ। ਬੀ.ਬੀ.ਸੀ. ਤੇ ਕੀਤੀ ਪੇਸ਼ਕਾਰੀ ਨੂੰ ਉਹ ਆਪਣੀ ਵੱਡੀ ਪ੍ਰਾਪਤੀ ਸਮਝਦੇ ਹਨ। ਸਮਾਗਮ ਦੀ ਪ੍ਰਧਾਨਗੀ ਕਰਨ ਲਈ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਉਨ੍ਹਾਂ ਨੂੰ ਆਰਟ ਕਾਉਂਸਲ ਦੇ ਚੇਅਰਮੈਨ ਬਣਨ ਤੇ ਸਮੁੱਚੇ ਦਰਸ਼ਕਾਂ ਅਤੇ ਸਰੋਤਿਆਂ ਨੇ ਤਾੜੀਆਂ ਵਜਾ ਕੇ ਵਧਾਈ ਦਿੱਤੀ।
ਗੁਰਦੀਪ ਸਿੰਘ ਨੇ ਸਾਜਿੰਦਿਆਂ ਦੇ ਸਾਥ ਨਾਲ ਬਕਾਇਦਾ ਲੈਬੱਧ ਰੰਗ ਬੰਨ੍ਹਿਆ। ਉਨ੍ਹਾਂ ਨੇ ਮਿਰਜ਼ਾ ਗ਼ਾਲਿਬ, ਡਾ. ਸੁਰਜੀਤ ਪਾਤਰ, ਬੁੱਲ੍ਹੇ ਸ਼ਾਹ ਅਤੇ ਆਪਣੀਆਂ ਲਿਖੀਆਂ ਰਚਨਾਵਾਂ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਦੇ ਗਾਏ ਗੀਤਾਂ ਦੇਮੁੱਖੜੇ 'ਮੈਂ ਕਿਹਾ ਰੁਕ ਰੁਕ ਕੋਈ ਨਜ਼ਮ ਸੁਣਾ, ਜ਼ਿੰਦੇ ਨੀ ਅਸੀੱ ਅੱਜ ਤੇਰੇ ਮਹਿਮਾਨ।', 'ਜਾਗੋ ਮੀਟੀ ਦੇ ਵਿਚ ਕੀ ਕੀ ਕਹਿ ਗਏ ਹਾਂ, ਕੰਧ ਓਹਲੇ ਪ੍ਰਦੇਸ ਬਣਾ ਕੇ ਬਹਿ ਗਏ ਹਾਂ।', 'ਤੇਰੇ ਬੁੱਲਾਂ ਉਤੇ ਆਉਂਦੀ ਆਉਂਦੀ ਆਹ ਮੁੱਕ ਜਾਊ, ਕਦੇ ਬੁੱਲ ਸੁੱਕ ਜਾਊ ਕਦੇ ਸਾਹ ਸੁੱਕ ਜਾਊ।' ਇਸ ਤਰ੍ਹਾਂ ਬੁੱਲ੍ਹੇੇ ਸ਼ਾਹ ਦੀ ਕਾਫ਼ੀ 'ਭਾਵੇਂ ਜਾਣ ਤੇ ਭਾਵੇਂ ਨਾ ਜਾਣ ਵੇ, ਵਿਹੜੇ ਆ ਵੜ ਮੇਰੇ।' ਪਾਤਰ ਸਾਹਿਬ ਦੀ ਗ਼ਜ਼ਲ ਦਾ ਸ਼ੇਅਰ 'ਦਿਲ ਹੀ ਉਦਾਸ ਬਾਕੀ ਸਭ ਖ਼ੈਰ ਹੈ, ਸੁੰਨੇ ਸੁੰਨੇ ਰਾਹ ਵਿਚ ਕੋਈ ਕੋਈ ਪੈੜ ਹੈ।' ਗਾ ਕੇ ਮੁਹੱਬਤੀ ਮਹਿਫ਼ਿਲ ਦਾ ਰੰਗ ਬੰਨ੍ਹਿਆ।
ਸਰੋਤਿਆਂ ਵਿਚ ਉੱਘੇ ਗਾਇਕ ਸੁਨੀਲ ਸਜਲ, ਪ੍ਰਦੀਪ ਗਿੱਲ, ਜਸਮੀਤ ਕੌਰ, ਨਵਜੋਤ ਸਿੰਘ, ਦਰਸ਼ਨ ਬੜ੍ਹੀ ਸਮੇਤ ਅਕਾਡਮੀ ਦੇ ਅਹੁਦੇਦਾਰ ਡਾ. ਗੁਰਚਰਨ ਕੌਰ ਕੋਚਰ, ਮਨਜਿੰਦਰ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ ਅਤੇ ਬਲਵਿੰਦਰ ਸਿੰਘ, ਪ੍ਰਦੀਪ, ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਸ਼ਿਵਰਾਜ ਲੁਧਿਆਣਵੀ, ਸਵਰਨਜੀਤ ਸਵੀ, ਪਵਨਦੀਪ, ਦਰਸ਼ਨ ਸਿੰਘ ਦਰਸ਼ਨ, ਜਸਪ੍ਰੀਤ ਕੌਰ, ਗੁਰਦਿਆਲ ਸ਼ੌਕੀ, ਸੂਰਜ ਸ਼ਰਮਾ, ਮੁਕੇਸ਼ ਆਲਮ, ਰਘਬੀਰ ਸਿੰਘ ਸੰਧੂ, ਡਾ. ਹਰੀ ਸਿੰਘ ਜਾਚਕ, ਡਾ. ਜਗਦੀਪ ਕੌਰ, ਡਾ. ਕੁਲਦੀਪ ਸਿੰਘ, ਦਿਵਿਆ ਭੰਵਰਾ, ਡਾ. ਗੁਰਮੀਤ ਸਿੰਘ ਹੁੰਦਲ, ਡਾ. ਰਾਜਵਿੰਦਰ ਕੌਰ ਹੁੰਦਲ, ਸੰਤੋਖ ਸਿੰਘ ਔਜਲਾ, ਸਤੀਸ਼ ਗੁਲਾਟੀ, ਸੁਮਿਤ ਗੁਲਾਟੀ, ਕੇ. ਸਾਧੂ ਸਿੰਘ, ਰਵਿੰਦਰ ਰਵੀ, ਕੁਲਦੀਪਕ ਚਿਰਾਗ਼, ਹਰਪ੍ਰੀਤ ਕੌਰ, ਤਰਸੇਮ ਦੇਵਗਨ, ਜਸਦੀਪ ਸਿੰਘ, ਸੰਗੀਤ ਦੇ ਤਕਨੀਕੀ ਮਾਹਰ ਸ੍ਰੀ ਸ਼ੇਖ਼ਰ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।