ਸੀ ਪੀ 67 ਮੋਹਾਲੀ ਵਿਚ ਕਿਤਾਬ ਲਵਰਜ਼ ਦਾ 'ਲੋਡ ਦ ਬਾਕਸ' ਪੁਸਤਕ ਮੇਲਾ 31 ਅਗਸਤ ਤੋਂ
ਹਰਜਿੰਦਰ ਸਿੰਘ ਭੱਟੀ
- 31 ਅਗਸਤ ਤੋਂ 8 ਸਤੰਬਰ ਤੱਕ ਚੱਲੇਗਾ ਪੁਸਤਕ ਮੇਲਾ
ਮੋਹਾਲੀ, 30 ਅਗਸਤ 2024 - ਕਿਤਾਬ ਲਵਰਜ਼ ਵੱਲੋਂ 9 ਰੋਜ਼ਾ ਪੁਸਤਕ ਮੇਲਾ 31 ਅਗਸਤ ਤੋਂ 8 ਸਤੰਬਰ 2024 ਤੱਕ ਸੀ.ਪੀ. 67 ਮਾਲ, ਮੋਹਾਲੀ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦਾ ਉਦੇਸ਼ ਕਿਤਾਬਾਂ ਨੂੰ ਸਸਤੇ ਭਾਅ 'ਤੇ ਵੇਚਣਾ ਤੇ ਪੁਸਤਕ ਪ੍ਰੇਮੀਆਂ ਨੂੰ ਵੰਨ-ਸੁਵੰਨੇ ਸੰਗ੍ਰਹਿ ਦੀ ਪੇਸ਼ਕਸ਼ ਕਰਨਾ ਹੈ।
ਇਸ ਮੇਲੇ ਵਿਚ 20+ ਤੋਂ ਵੱਧ ਸ਼ੈਲੀਆਂ ਦੀਆਂ 10 ਲੱਖ ਤੋਂ ਵੱਧ ਨਵੀਆਂ ਤੇ ਪਹਿਲਾਂ ਤੋਂ ਪਸੰਦ ਕੀਤੀਆਂ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਪੁਸਤਕ ਮੇਲੇ ਨੂੰ ਖਾਸ ਬਣਾਉਣ ਵਾਲੀ ਗੱਲ ਇਸਦੀ ਨਵੀਨਤਾਕਾਰੀ 'ਲੋਡ ਦ ਬਾਕਸ' ਸੰਕਲਪ ਹੈ, ਜਿਸ ਦੇ ਤਹਿਤ ਗਾਹਕ ਇੱਕ ਡੱਬੇ ਵਿਚ ਜਿੰਨੀਆਂ ਵੀ ਕਿਤਾਬਾਂ ਫਿੱਟ ਕਰ ਸਕਦੇ ਹਨ, ਉਸ ਲਈ ਇੱਕਮੁਸ਼ਤ ਭੁਗਤਾਨ ਕਰਕੇ ਲੈ ਸਕਦੇ ਹਨ। ਇਹ ਡੱਬੇ 1200 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੇ ਤਿੰਨ ਆਕਾਰਾਂ ਵਿੱਚ ਉਪਲਬਧ ਹਨ।
ਇਸ ਸਾਲ ਦੇ ਪੁਸਤਕ ਮੇਲੇ ਵਿੱਚ ਕਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ :
ਰਾਜਪਾਲ ਪ੍ਰਕਾਸ਼ਨ : ਰਾਜਪਾਲ ਪ੍ਰਕਾਸ਼ਨ ਹਿੰਦੀ ਦਾ ਸਭ ਤੋਂ ਪੁਰਾਣਾ ਪ੍ਰਕਾਸ਼ਨ ਘਰ, ਜੋ 1912 ਵਿੱਚ ਸਥਾਪਿਤ ਹੋਇਆ, ਹੁਣ ਸਾਡੇ ਪੁਸਤਕ ਮੇਲੇ ਦਾ ਹਿੱਸਾ ਹੈ।
ਪੈਂਗੁਇਨ ਹਿੰਦੀ ਕਿਤਾਬਾਂ : ਇਸ ਵਾਰ ਮੇਲੇ ਵਿੱਚ ਪੈਂਗੁਇਨ ਹਿੰਦੀ ਕਿਤਾਬਾਂ ਦਾ ਇੱਕ ਵੱਖਰਾ ਭਾਗ ਪੇਸ਼ ਕੀਤਾ ਗਿਆ ਹੈ।
ਭਾਰਤ ਦੀਆਂ ਚੋਟੀ ਦੀਆਂ 50 ਪ੍ਰਚਲਿਤ ਕਿਤਾਬਾਂ : ਭਾਰਤ ਦੀਆਂ ਸਭ ਤੋਂ ਪ੍ਰਸਿੱਧ 50 ਕਿਤਾਬਾਂ ਇੱਕ ਵੱਖਰੇ ਸੰਗ੍ਰਹਿ ਵਿੱਚ ਉਪਲਬਧ ਹੋਣਗੀਆਂ।
ਸ਼ੇਅਰ ਮਾਰਕੀਟਿੰਗ ਕਿਤਾਬਾਂ : ਇਸ ਵਾਰ ਸ਼ੇਅਰ ਮਾਰਕੀਟ ਤੇ ਨਿਵੇਸ਼ ਨਾਲ ਸਬੰਧਤ ਕਿਤਾਬਾਂ ਦਾ ਇੱਕ ਵਿਸ਼ੇਸ਼ ਭਾਗ ਵੀ ਹੋਵੇਗਾ।
ਹਰ ਉਮਰ ਸਮੂਹਾਂ ਲਈ ਕਿਤਾਬਾਂ : ਪੁਸਤਕ ਮੇਲੇ ਵਿੱਚ ਹਰ ਉਮਰ ਵਰਗ ਦੇ ਪਾਠਕਾਂ ਲਈ ਕਿਤਾਬਾਂ ਉਪਲਬਧ ਹਨ, ਇਸ ਵਾਰ ਆਉਣ ਵਾਲੇ ਹਰੇਕ ਲਈ ਕੁਝ ਨਾ ਕੁਝ ਹੋਵੇਗਾ।
ਕਿਤਾਬ ਲਵਰਜ਼ ਦੇ ਸਹਿ ਸੰਸਥਾਪਕ ਰਾਹੁਲ ਪਾਂਡੇ ਨੇ ਕਿਹਾ ਕਿ ਅਸੀਂ ਮੋਹਾਲੀ ਵਿੱਚ ਪੁਸਤਕ ਮੇਲੇ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ ਅਤੇ ਅਸੀਂ ਇੱਥੇ ਆਉਣ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਇਹ ਪੁਸਤਕ ਮੇਲਾ ਨਾ ਕੇਵਲ ਸਸਤੀ ਕਿਤਾਬਾਂ ਮੁੱਹਈਆ ਕਰਵਾਉਂਦਾ ਹੈ, ਬਲਕਿ ਕਿਤਾਬ ਪ੍ਰੇਮੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਵੀ ਪੂਰਾ ਕਰਦਾ ਹੈ।
ਰਾਹੁਲ ਪਾਂਡੇ ਨੇ ਅੱਗੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ, ਜਦੋਂ ਕਿ ਇੰਟਰਨੈਟ ਤੇ ਸੋਸ਼ਲ ਮੀਡੀਆ ਸਾਨੂੰ ਮਨੋਰੰਜਨ ਪ੍ਰਦਾਨ ਕਰਦੇ ਹਨ, ਉਹ ਕਦੇ ਵੀ ਇੱਕ ਚੰਗੀ ਕਿਤਾਬ ਦੇ ਗਿਆਨ ਦੀ ਥਾਂ ਨਹੀਂ ਲੈ ਸਕਦੇ। ਅਸੀਂ ਮਾਪਿਆਂ ਸਮੇਤ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪੁਸਤਕ ਮੇਲੇ ਵਿੱਚ ਆਉਣ ਅਤੇ ਦੇਖਣ ਕਿ ਤੁਸੀਂ ਦੁਬਾਰਾ ਪੜ੍ਹਨ ਦੇ ਨਾਲ ਪਿਆਰ ਵਿੱਚ ਕਿਵੇਂ ਪੈ ਸਕਦੇ ਹੋ।
ਇਸ ਦੇ ਨਾਲ ਹੀ ਬੈਸਟ ਸੇਲਿੰਗ ਲੇਖਕ ਸੁਦੀਪ ਨਾਗਰਕਰ ਅਤੇ ਆਦਿਤਿਆ ਨਿਘੋਟ 7 ਸਤੰਬਰ ਨੂੰ ਪੁਸਤਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਪੁਸਤਕ ਪ੍ਰੇਮੀਆਂ ਲਈ ਆਪਣੇ ਮਨਪਸੰਦ ਲੇਖਕਾਂ ਨੂੰ ਮਿਲਣ ਦਾ ਇਹ ਸੁਨਹਿਰਾ ਮੌਕਾ ਹੈ।
ਕਿਤਾਬ ਲਵਰਜ਼ ਨੇ 2019 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 40 ਸ਼ਹਿਰਾਂ ਵਿੱਚ 150 ਤੋਂ ਵੱਧ ਪੁਸਤਕ ਮੇਲਿਆਂ ਦੀ ਮੇਜ਼ਬਾਨੀ ਕੀਤੀ ਹੈ। ਆਪਣੀ 'ਲੋਡ ਦ ਬਾਕਸ' ਮੁਹਿੰਮ ਦੇ ਜ਼ਰੀਏ, ਕਿਤਾਬ ਲਵਰਜ਼ ਦਾ ਉਦੇਸ਼ ਹਰ ਭਾਰਤੀ ਲਈ ਪੜ੍ਹਨ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਾ ਅਤੇ ਦੇਸ਼ ਭਰ ਵਿੱਚ ਪੜ੍ਹਨ ਦੇ ਪਿਆਰ ਅਤੇ ਆਨੰਦ ਨੂੰ ਫੈਲਾਉਣਾ ਹੈ।