← ਪਿਛੇ ਪਰਤੋ
ਕਸੂਰ ਮੇਰਾ ਕੀ ਸੀ ਖੇਤ ਮੈਨੂੰ ਛੱਡਣਾ ਪਿਆ ਪੱਕੀ-ਪੱਕੀਆਂ ਫੱਸਲਾਂ ਦਿਲ ਆਪਣੇ, ਚ ਕੱਢਣਾ ਪਿਆ। ਕਸੂਰ ਮੇਰਾ ਕੀ ਸੀ ਘਰ ਵੇਹੜੇ ਤੋਂ ਮੈਨੂੰ ਭੱਜਣਾ ਪਿਆ ਸੰਦੂਕ ਮੰਜਾ ਬਾਲਟੀ ਲੈ ਕੇ ਦੂਜਿਆਂ ਦੇ ਵੇਹੜੇ ਵੜਨਾ ਪਿਆ। ਕਸੂਰ ਮੇਰਾ ਕੀ ਸੀ ਮੇਰੇ ਬੱਚੇਆਂ ਨੂੰ ਸਕੂਲ ਛੱਡਣਾ ਪਿਆ ਦੁਸ਼ਮਣ ਤੇ ਹਮਲਾ ਤੂੰ ਕਰੇਂ ਤੇ ਮੈਨੂੰ ਅਨਪੜ੍ਹ ਹੋਣਾ ਪਿਆ। ਕਸੂਰ ਮੇਰਾ ਕੀ ਸੀ ਸ਼ਰਮਿੰਦਾ ਮੈਨੂੰ ਹੋਣਾ ਪਿਆ ਰਾਤ ਵਿੱਚ ਵੈਰੀ ਤੇ ਵਾਰ ਤੂੰ ਕਰੇਂ ਤੇ ਦਿਨ ਵਿੱਚ ਮੈਨੂੰ ਬੇਸ਼ਰਮ ਹੋਣਾ ਪਿਆ। ਪੰਡਿਤਰਾੳ ਧਰੇਨਵਰ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ,ਸੈਕਟਰ 46 ਚੰਡੀਗੜ ਮੋਬ 9988351695 (ਦਾਸ ਕਰਨਾਟਕਾ ਤੋਂ ਹੈ ਪਰ ਪਵਿੱਤਰ ਪੰਜਾਬੀ ਬੋਲੀਸਿੱਖ ਕੇ ਵੀ 12 ਕਿਤਾਬਾਂ ਪੰਜਾਬੀ ਵਿੱਚ ਲਿੱਖ ਚੁੱਕੇ ਹਨ)
Total Responses : 267