ਹਰਚਰਨ ਨਿਥਾਂਵਾਂ ਦੀ ਪਲੇਠੀ ਕਿਤਾਬ ਨੇ ਕਿਸਾਨੀ ਸੰਘਰਸ਼ ਦੇ ਜਜਬਾਤਾਂ ਦੀ ਖੂਬਸੂਰਤੀ ਨਾਲ ਕੀਤੀ ਤਰਜਮਾਨੀ: ਸੁਰਜੀਤ ਪਾਤਰ
ਫਤਿਹਗੜ੍ਹ ਸਾਹਿਬ, 12 ਅਪ੍ਰੈਲ 2021-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਿਹਰ ਸਦਕਾ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ ਵੱਲੋਂ ਪੰਜਾਬ ਭਵਨ ਸਰੀ, ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਫਿਲਮ ਨਿਰਮਾਤਾ ਤੇ ਕਵੀ ਹਰਚਰਨ ਨਿਥਾਂਵਾਂ ਦੀ ਲਿਖੀ ਪਲੇਠੀ ਪੁਸਤਕ ‘ਕਣਕ ਦੀ ਲੋਰੀ’ ਦੀ ਘੁੰਡ ਚੁਕਾਈ ਦਾ ਸਮਾਗਮ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਕਵੀ ਤੇ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਡਾ. ਸੁਰਜੀਤ ਪਾਤਰ ਜੀ (ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹਰਚਰਨ ਨਿਥਾਂਵਾਂ ਦੀ ਪਲੇਠੀ ਕਿਤਾਬ ‘ਕਣਕਾਂ ਦੀ ਲੋਰੀ’ ਨੇ ਕਿਸਾਨੀ ਸੰਘਰਸ਼ ਦੇ ਜਜਬਾਤਾਂ ਦੀ ਖੂਬਸੂਰਤੀ ਨਾਲ ਤਰਜਮਾਨੀ ਕੀਤੀ ਹੈ। ਕਵੀ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਨਾਲ ਕਿਸਾਨੀ ਦਰਦ ਨੂੰ ਬਾਖੂਬੀ ਬਿਆਨ ਕੀਤਾ ਹੈ। ਜਿੱਥੇ ਸ਼ਹੀਦ ਭਗਤ ਸਿੰਘ ਦੀ ਰੂਹ ਨਾਲ ਬਾਤ ਪਾਈ ਹੈ, ਉੱਥੇ ਹੀ ਕਿਸਾਨੀ ਘੋਲ ਦੇ ਯੁੱਧ ਦੀ ਗੱਲ ਕਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਹਰਚਰਨ ਸਿੰਘ ਨਥਾਂਵਾਂ ਦੀ ਕਿਤਾਬ ਵਿੱਚ ਕਵੀ ਨੇ ਇਨਸਾਨੀ ਫ਼ਿਤਰਤ, ਕਿਸਾਨੀ ਦਰਦ ਤੇ ਕਿਸਾਨੀ ਨਾਲ ਜੁੜੇ ਹਰ ਪਹਿਲੂ ਨੂੰ ਕਵਿਤਾ ਦੇ ਰੂਪ ਵਿੱਚ ਕਲਮਬੰਦ ਕਰਨ ਦੀ ਬਾਕਮਾਲ ਕੋਸ਼ਿਸ਼ ਕੀਤੀ ਹੈ। ਕਿਸਾਨੀ ਘੋਲ ਬਾਰੇ ਬੋਲਦਿਆਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੂੰ ਕਿਸਾਨੀ ਸੰਘਰਸ਼ ਨੇ ਇੱਕ ਲੜੀ ਵਿੱਚ ਪਰੋ ਦਿੱਤਾ ਹੈ ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਕੈਨੇਡਾ ਵਿੱਚ ਰਹਿੰਦੇ ਕਵੀ ਹਰਚਰਨ ਸਿੰਘ ਨਥਾਂਵਾਂ ਨੇ ਕਿਹਾ ਕਿ ਇਨਸਾਨ ਭਾਵੇਂ ਕਿਸੇ ਵੀ ਮੁਕਾਮ ਉੱਤੇ ਪਹੁੰਚ ਜਾਵੇ, ਪਰ ਉਸ ਨੂੰ ਆਪਣੀ ਮਿੱਟੀ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਕਿਸਾਨੀ ਸੰਘਰਸ਼ ਨਾਲ ਸਾਡੀ ਹੋਂਦ ਦੀ ਲੜਾਈ ਵੀ ਜੁੜੀ ਹੋਈ ਹੈ, ਜਿਸ ਦੇ ਪ੍ਰਭਾਵ ਵਿੱਚੋਂ ਹੀ ਮੇਰੀ ਪੁਸਤਕ ‘ਕਣਕਾਂ ਦੀ ਲੋਰੀ’ ਨਿਕਲੀ ਹੈ। ਇਸ ਮੌਕੇ ਹਰਚਰਨ ਥਾਵਾਂ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਪ੍ਰਸਿੱਧ ਪੰਜਾਬੀ ਲੋਕ ਗਾਇਕ ਸਤਵਿੰਦਰ ਬੁੱਗਾ, ਕਿਸਾਨੀ ਸੰਘਰਸ਼ ਦੌਰਾਨ ਪਾਣੀ ਦੀਆਂ ਬੁਛਾੜਾਂ ਰੋਕਣ ਵਾਲੇ ਨੌਜਵਾਨ ਨਰਿੰਦਰ ਭਿੰਡਰ, ਕਿਸਾਨ ਆਗੂ ਅਵਤਾਰ ਸਿੰਘ ਚਲੈਲਾ ਤੇ ਸਤਿੰਦਰ ਕੌਰ ਬਾੜਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਜਗਜੀਤ ਸਿੰਘ ਪੰਜੋਲੀ (ਪ੍ਰਧਾਨ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ) ਤੇ ਕੰਚਨ ਪਟਿਆਲਾ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਨਐੱਸਐੱਸ ਵਲੰਟੀਅਰ ਭਰਪੂਰ ਸਿੰਘ, ਸੁਖਦਰਸ਼ਨ ਸੰਧੂ, ਬੀਰਬਲ (ਮੂਨਕ), ਅਵਤਾਰ ਸਿੰਘ ਰੁਡਕੀ, ਜਤਿੰਦਰ ਸਿੰਘ ਖਰੌੜ, ਹਰਜਿੰਦਰ ਸਿੰਘ ਬੱਬੂ, ਮਨਿੰਦਰਜੀਤ ਸਿੰਘ ਖਰੌੜੀ, ਗੁਰਚਰਨ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਸੁਖਤੇਜ ਸਿੰਘ, ਲਖਵੀਰ ਸਿੰਘ ਰੰਘੇੜੀ, ਮੈਨੇਜਰ ਸਤਨਾਮ ਸਿੰਘ ਬਾਠ, ਸੁਖਦੇਵ ਸਿੰਘ ਤੇਜ, ਗਿਆਨ ਸਿੰਘ ਧਾਲੀਵਾਲ, ਨੰਬਰਦਾਰ ਜਤਿੰਦਰ ਸਿੰਘ ਲਾਡੀ, ਲਵਪ੍ਰੀਤ ਸਿੰਘ ਪੰਜੋਲੀ, ਅਮਨਪ੍ਰੀਤ ਕੌਰ ਪੰਜੋਲੀ, ਗੁਰਪ੍ਰੀਤ ਸਿੰਘ ਮੰਗਾ, ਨਰਿੰਦਰਪਾਲ ਸਿੰਘ ਜੱਸੀ, ਹਰਪ੍ਰੀਤ ਸਿੰਘ ਹੈਪੀ, ਐਸ਼ ਬਹਾਦਰ, ਗੁਰਪ੍ਰੀਤ ਸਿੰਘ ਗਿੱਲ, ਅਮਨਦੀਪ ਸਿੰਘ ਅਮਨਾ, ਹਰਿੰਦਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਸ਼ਰਮਾ ਤੇ ਪ੍ਰਭਦੀਪ ਬਾਠ ਸਮੇਤ ਸਾਹਿਤਕ ਪ੍ਰੇਮੀ ਹਾਜ਼ਰ ਸਨ।