ਰੋਟੀ ਟੁੱਕ ਦੀ ਭਾਲ 'ਚ ਬਹੁਤ ਸਾਰੇ ਸਾਹਿਤਕਾਰ ਲੇਖਕ ਕਵੀ ਲੇਖਕ, ਗੀਤਕਾਰ ਕਲਾਕਾਰ ਪੰਜਾਬ ਇੰਡੀਆ ਤੋਂ ਬਦੇਸ਼ਾਂ ਚ ਕਈ ਦਹਾਕਿਆਂ ਤੋਂ ਆ ਕੇ ਵਸੇ ਨੇ। ਘਰ ਦੀਆਂ ਤੰਗੀਆਂ ਤੁਰਸ਼ੀਆਂ ਇਹ ਸੱਭ ਕੁਝ ਕਰਵਾਉਂਦੀਆਂ ਹਨ। ਕਈਆਂ ਨੇ ਤਾਂ ਸੱਤਾ ਤੋਂ ਡਰਦਿਆਂ ਤੇ ਕਈਆਂ ਵੈਸੇ ਹੀ ਚੰਗੀਆਂ ਭਲੀਆਂ ਨੌਕਰੀਆਂ ਨੂੰ ਲੱਤ ਮਾਰ ਮਿਹਨਤ ਮਜ਼ਦੂਰੀ ਨੂੰ ਹੀ ਦਿੱਲ ਨਾਲ ਲਗਾ ਲਿਆ ਸੀ। ਰਾਤਾਂ ਦਿਨ ਭੁੱਖੇ ਪਿਆਸਿਆਂ ਨੇ ਕੱਟੀਆਂ। ਕਰਜ਼ੇ, ਵਿਆਹਾਂ ਦੇ ਖਰਚੇ ਅਜੇ ਓਦਾਂ ਹੀ ਖੜ੍ਹੇ ਸਨ। ਇਧਰ ਰੁਜ਼ਗਾਰ ਲਈ ਟੱਕਰਾਂ ਸਨ, ਤੇ ਓਧਰ ਡਾਲਰਾਂ ਪੌਡਾਂ ਦੀ ਰਾਤ ਦਿਨ ਉਡੀਕ। ਕੋਈ ਨਹੀਂ ਪੁੱਛਦਾ ਕਿ ਤੇਰੇ ਨਾਲ ਕੀ ਬੀਤਦੀ ਆ-ਤੂੰ ਰੋਟੀ ਪਾਣੀ ਵੀ ਸਮੇਂ ਸਿਰ ਖਾ ਪੀ ਲੈਨਾਂ ਏਂ-ਏਹੀ ਪੁੱਛਣਗੇ-ਜੀਤਿਆ, ਸ਼ਿੰਦਿਆ ਜੇ ਅਗਲੇ ਹਫ਼ਤੇ ਪੈਸੇ ਘਲਾ ਦਿੰਦਾ ਤਾਂ ਚੰਗਾ ਸੀ। ਏਧਰ ਰਾਤ ਦਿਨ ਮੁੰਡਾ ਫ਼ੈਕਟਰੀਆਂ ਟੈਕਸੀਆਂ ਚ ਮਰ ਰਿਹਾ ਹੈ ਓਧਰ ਡਾਲਰਾਂ ਪੌਡਾਂ ਦੀ ਰਾਤ ਦਿਨ ਉਡੀਕ ਦੀ ਖੁਸ਼ੀ ਨਹੀਂ ਮੁੱਕਦੀ।
ਜੂਝ ਰਹੇ ਕਈ ਸਾਹਿਤਕਾਰ ਲੇਖਕ ਕਵੀ ਲੇਖਕ,ਗੀਤਕਾਰ ਕਲਾਕਾਰ ਜੋ ਪੰਜਾਬ ਇੰਡੀਆ ਤੋਂ ਆਏ ਹੁੰਦੇ ਹਨ ਉਹਨਾਂ ਨੂੰ ਭੂ-ਹੇਰਵਾ ਖਾਣ ਲੱਗਦਾ ਹੈ। ਪਹਿਲਾਂ ਕਈ 2 ਸਾਲ ਤਾਂ ਪੈਰ ਹੀ ਨਹੀਂ ਟਿਕਦੇ ਧਰਤੀ ਤੇ ਗੱਲ ਕੀ ਕੋਈ ਪਰਾਇਆ ਲੱਗਣ ਹੀ ਨਹੀਂ ਦਿੰਦਾ ਤੇ ਪਿੰਡ ਬਾਪੂ ਦੀਆਂ ਚਿੱਠੀਆਂ, ਫ਼ੋਨ ਹੀ ਸਾਹ ਨਹੀਂ ਲੈਣ ਦਿੰਦੇ। ਕੋਈ ਕਵਿਤਾ ਗੀਤ ਉੱਗਮਦਾ ਹੈ ਫਿਰ। ਸਭਾਵਾਂ ਉੱਸਰਦੀਆਂ ਹਨ, ਮਿਲ ਬੈਠਣ ਦਾ ਸਬੱਬ ਬਣਦਾ ਹੈ। ਦੇਖੋ ਕਿੱਡੀ ਮਿਹਨਤ ਦੇ ਵਿੱਚੋਂ ਵੀ ਸਰਾਣ੍ਹਿਆਂ ਤੇ ਡਿੱਗੇ ਹੰਝੂਆਂ ਚੋਂ ਫਿਰ ਕਵਿਤਾ ਨਜ਼ਮ ਜਨਮਦੀ ਹੈ। ਸਾਹਿਤਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪੰਜਾਬ ਚ ਮੂਰਤਾਂ ਛਪਦੀਆਂ ਹਨ, ਤੇ ਵੱਡੇ ਹੋਏ ਦੇਖੀਦਾ ਆਪਣੇ ਆਪ ਹੀ। ਚਰਚਾ ਹੁੰਦੀ ਹੈ,ਕਿਤਾਬਾਂ ਛਪਦੀਆਂ ਨੇ, ਡਾਲਰਾਂ ਪੌਡਾਂ ਦੀ ਜਰਬ ਨਾਲ ਪਬਲਿਸ਼ਰ ਖੱਟਦੇ ਨੇ ਭਾਅ ਉੱਚੇ ਕਰ 2 ਮੰਗਦੇ ਨੇ। ਆਪ ਹੀ ਸਾਰੇ ਖਰਚ ਕਰ, ਲੋਕ ਅਰਪਣ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸੱਦੇ ਦਿੱਤੇ ਜਾਂਦੇ ਹਨ ਜਾਣੀ ਵਿਆਹ ਵਾਂਗ ਸਾਰਾ ਪ੍ਰਬੰਧ ਆਪ ਹੀ ਕੀਤਾ ਜਾਂਦਾ ਹੈ। ਜਾਣੀ ਪਾਠੀ ਵੀ ਆਪ ਤੇ ਰਾਗੀ ਵੀ। ਓਥੇ ਵਾਲੇ ਫ਼ਿਰ ਸਮੇਂ ਸਿਰ ਵਿਚਕਾਰਲੀ ਕੁਰਸੀ ਤੇ ਬਿਠਾਈ ਦੇ ਨੇ ਜਾਂ ਕਹੋ ਕਿ ਦਾਵ੍ਹੀ ਬੰਨ੍ਹ ਕੇ ਆ ਬਿਰਾਜਦੇ ਨੇ ਜਾਣੀ ਫਿਰ ਮੂਹਰੇ ਰੱਖੀਦੇ ਨੇ।
ਉਹਨਾਂ ਚੋਂ ਕਈ ਬਾਹਰਲੇ ਮੁਲਕਾਂ ਲਈ ਚਾਅ ਵਿਖਾਉੰਦੇ ਨੇ। ਬਦੇਸ਼ਾਂ ਚੋਂ ਸੱਦੇ ਉਡੀਕਦੇ 2 ਮਿੱਸ ਕਾਲਾਂ ਕਰ 2 ਮਾਰਦੇ ਨੇ। ਮੋਹ ਏਨਾ ਵਿਖਾਇਆ ਜਾਂਦਾ ਹੈ ਕਿ ਕਈ ਟਿਕਟਾਂ ਵੀ ਲੈ ਡਿੱਗਦੇ ਨੇ। ਏਥੇ ਆਇਆਂ ਨੂੰ ਫਿਰ ਲੈਣ ਜਾਓ, ਛੱਡਣ ਜਾਣ, ਰੱਖਣ ਦੇ ਟਾਂਟੇ। Aਬਾਮਾਂ ਵਰਗਾ ਸਤਿਕਾਰ, ਮੋਦੀ ਵਰਗਾ ਖਾਣ ਪੀਣ। ਜਾਂਦਿਆਂ ਨੂੰ ਫਿਰ ਸ਼ਗਨ, ਤੋਹਫਿਆਂ ਦੀ ਝਾਕ। ਉੱਪਰੋਂ ਟੁੱਟਦੀਆਂ ਦਿਹਾੜੀਆਂ, ਖਰਾਬ ਸਿਹਤਾਂ। ਏਥੇ ਅਖਬਾਰਾਂ,ਰੇਡੀਓ ਤੇ ਮੁਲਾਕਾਤਾਂ, ਗੁਰਦੁਵਾਰਿਆਂ ਚ ਕਹਿ 2 ਸਨਮਾਨਾਂ ਨਾਲ ਲੱਦੀਦਾ। ਸਾਰੇ ਪਾਸੇ ਦੀਆਂ ਰੋਜ਼ ਸੈਰਾਂ ਦਾਰੂ ਮੁਰਗੇ। ਸਾਹਿਤਕ ਪ੍ਰੋਗਰਾਮਾਂ ਚ ਫਿਰ ਗੱਭਲੀਆਂ ਕੁਰਸੀਆਂ ਹੀ ਪਸੰਦ ਨੇ ਇਹਨਾ ਨੂੰ।
ਆਉਣ ਲੱਗੇ ਖਬਰੇ ਕਿੱਥੋਂ ਮੋਹ ਪਿਆਰ ਚ ਅਖਬਾਰਾਂ ਦੀਆਂ ਕਟਿੰਗ, ਤੁਹਾਡੀਆਂ ਲਿਖਤਾਂ ਫੋਟੋਆਂ ਪਾੜ੍ਹ ਕੇ ਆ ਭੇਟ ਕਰਦੇ ਨੇ। ਖਬਰੇ ਕਿੱਥੋਂ 2 ਭਾਲ ਲੈਂਦੇ ਨੇ ਫ਼ੋਨ ਨੰਬਰ ਤੇ ਓਥੇ ਵਾਲਾ ਮੋਹ ਪਿਆਰ ਤੇ ਯਾਦਾਂ-ਅਖੇ ਅਸੀਂ ਤਾਂ ਓਥੇ ਯਾਦ ਹੀ ਤੁਹਾਨੂੰ ਕਰਦੇ ਰਹਿੰਦੇ ਹਾਂ। ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀ ਸਿਰਫ ਸਾਡੀਆਂ ਯਾਦਾਂ ਚ ਹੀ ਨਹੀ ਵਿਚਾਰੇ ਸੌਂਦੇ ਰਾਤ ਦਿਨ। ਮਾੜੇ ਹੋ ਜਾਂਦੇ ਨੇ ਸਰੀਰ ਦੇ ਯਾਦ ਕਰ 2 ਸਾਨੂੰ-ਭਾਰ ਘਟ ਜਾਂਦੇ ਨੇ ਇਹਨਾਂ ਦੇ।
ਖਬਰੇ ਇਹ ਕੌੜੀ ਲੱਗੇ ਮਿਰਚ ਓਥੇ ਕਈਆਂ ਨੂੰ -ਕੀ ਗੱਲ ਤੁਸੀਂ ਪੰਜਾਬ ਇੰਡੀਆ ਤੋਂ ਜਦੋਂ ਵੀ ਕੋਈ ਵੀ ਜਾਣਿਆ ਅਣਜਾਣਿਆ ਸਾਹਿਤਕਾਰ, ਲੇਖਕ, ਕਵੀ ਗੀਤਕਾਰ ਆਵੇ ਤਾਂ ਬਾਹਰਲੇ ਦੇਸ਼ ਆਉਂਦੇ ਹੀ, ਅਸੀਂ ਅੱਖਾਂ ਤੇ ਬਿਠਾਉਂਦੇ ਆਂ-ਵਿਚਕਾਰਲੀ ਕੁਰਸੀ ਦਿੰਦੇ ਹਾਂ-ਤਲੀਆਂ ਤੇ ਚੱਕਦੇ ਆਂ-ਖਾਸ ਪ੍ਰੋਗਰਾਮ ਕਰ ਨਿਵਾਜਦੇ ਆਂ-ਪਰ ਜਦੋਂ ਸਾਡਾ ਕੋਈ ਲੇਖਕ, ਕਵੀ ਗੀਤਕਾਰ ਪੰਜਾਬ ਇੰਡੀਆ ਜਾਂਦਾ ਹੈ ਸਾਨੂੰ ਕਦੇ ਵੀ ਕੋਈ ਸੁਲਾਹ ਤਾਂ ਕੀ ਮਾਰਨੀ ਪੁੱਛਦਾ ਤੱਕ ਵੀ ਨਹੀਂ ਕਿ ਕਿਥੋਂ ਆਏ ਹੋ-ਇਹ ਹੁਣ ਰਵਾਇਤ ਵੀ ਬਦਲਣੀ ਪੈਣੀ ਹੈ। ਅਸੀਂ ਦੱਸ ਕੇ ਵੀ ਆਈਏ ਤਾਂ ਇਹਨਾਂ ਨੂੰ ਕੰਮ ਨਹੀਂ ਛੱਡਦੇ- ਤੇ ਅਸੀਂ ਬਾਹਰ ਏਥੇ ਉਬਾਮੇ,ਟਰਨਬਿੱਲ ਨਾਲ ਫਿਰਦੇ ਲੱਗਦੇ ਆਂ। ਕੀ ਤੁਹਾਡੇ ਦਿਲਾਂ ਚ ਨਿੱਘ ਮਰ ਜਾਂਦਾ ਹੈ ਟਰਾਲੀ ਤੇ ਤੁੰਨਿਆਂ ਸੂਟਕੇਸ ਬੈਗ ਰੱਖ ਤੇ ਵਾਏ 2 ਕਹਿ ਕੇ। ਇਥੇ ਉੱਤਰਦਿਆਂ ਫਿਰ ਅਗਲੇ ਗੇੜੇ ਚ ਮੋਹ ਜਾਗ ਪੈਂਦਾ ਹੈ।
ਜਦ ਤੁਸੀਂ ਨਹੀ ਗਿਆਂ ਨੂੰ ਨਹੀਂ ਪਛਾਣਦੇ, ਫ਼ੋਨ ਕਰ 2 ਵੀ। ਹੁਣ ਅਸੀਂ ਵੀ ਅੱਗੇ ਤੋਂ ਕਦੇ ਨਹੀਂ ਪਛਾਣਾਂਗੇ। ਅਖੇ ਤੁਸੀਂ ਤਾਂ ਮਿਰਚਾਂ ਖ਼ਵਾ ਕੇ ਵਿਚਾਰਿਆਂ ਨੂੰ ਸੀ-ਸੀ ਵੀ ਨਹੀਂ ਕਰਨ ਦਿੰਦੇ। ਕੀ ਗੱਲ ਸਾਡੀਆਂ ਜਿਆਦਾ ਕੌੜੀਆਂ ਲੱਗਦੀਆਂ ਨੇ। ਤੁਹਾਡੀਆਂ ਮਿੱਠੀਆਂ ਮਿਰਚਾਂ ਨੇ ਤਾਂ ਸਾਨੂੰ ਵਿਖਾ ਤਾ ਦਿਆ ਕਰੋ ਕਦੇ ਆਇਆਂ ਨੂੰ- ਲਿਆ ਕੇ ਕਿਤਿਓਂ। ਅਖੇ 'ਜੀ ਆਇਆਂ ਨੂੰ-ਇਹ ਕੋਈ ਕਹਿਣ ਦੀ ਗੱਲ ਨਹੀਂ-ਜਿਨ੍ਹਾਂ ਨੇ ਤੁਹਾਨੂੰ ਅੱਖਾਂ 'ਤੇ ਬਿਠਾਉਣੈæææਬਿਠਾ ਈ ਲੈਣਾ'। ਇਹ ਓਹੀ ਇੱਕ ਅੱਧਾ ਚਾਹ ਪੁੱਛਦਾ ਹੈ ਜਿਹਦੇ ਤੇ ਰਾਤ ਦਿਨ ਖਰਚਿਆ ਹੁੰਦਾ ਹੈ ਦਿਹਾੜੀਆਂ ਗੁਆਈਆਂ ਹੁੰਦੀਆਂ ਹਨ, ਬਾਕੀ ਕਿੱਥੇ ਚਲੇ ਜਾਂਦੇ ਹਨ।
ਇਹ ਸਾਡੀ ਕੌੜੀ ਸਚਾਈ ਐ। ਅਖੇ ਜੀ ਹੌਲੀ 2 ਮੋਹ ਟੁੱਟ ਜਾਂਦੈ-ਫਿਰ ਸਾਡਾ ਵੀ ਟੁੱਟਿਆ ਹੀ ਸਮਝਿਓ ਪਿਆਰਿਓ। ਅਸੀਂ ਮੰਗ ਕੇ ਆਦਰ ਮਾਣ ਦੇ ਸ਼ੌਕੀਨ ਨਹੀਂ ਹਾਂ। ਮੌਹ ਪਿਆਰ ਦੀ ਗਲਵੱਕੜੀ ਦੇ ਭੁੱਖੇ ਆਂ ਸਿਰਫ। ਕਮਾਲ ਹੈ ਏਥੇ ਵੀ ਅਸੀਂ ਬਲੀ ਦੇ ਬੱਕਰੇ ਤੇ ਹੈਥੇ ਆਏ ਵੀ। ਤੁਸੀਂ ਕਦੋਂ ਕਰੋਗੇ ਭੇਟ ਸਿਰ-ਕਿ ਸਿਰ ਹੀ ਹੈ ਨਹੀਂ ਤੁਹਾਡੇ। ਅਖੇ ਆਏ ਆਂ ਤਾ ਕੀ ਲੈ ਕੇ ਆਏ ਹੋ ਤੇ ਜੇ ਚੱਲੇ ਹੋ ਤਾਂ ਕੀ ਦੇ ਕੇ ਜਾਓਗੇ। ਅਸੀਂ ਤੁਹਾਨੂੰ ਸਜਾ ਕੇ ਤੋਰੀਏ, ਤੁਸੀਂ ਸਾਨੂੰ ਨੰਗੇ ਕਰ ਕੇ ਤੋਰਿਆ ਕਰੋ। ਸ਼ਾਬਾਸ਼ੇ ਤੁਹਾਡੇ। ਜਿੱਦਾਂ ਫ਼ੋਨਾਂ ਤੇ, ਮੋਹ ਡੁੱਲਦਾ ਕਿਰਦਾ ਹੈ, ਉਹ ਵੀ ਸਾਡੇ ਹੀ ਕੀਤੇ ਹੁੰਦੇ ਹਨ, ਅਖੇ ਹੈਧਰੋਂ ਕਰ ਏਧਰ ਨਿੱਟਵਰਕ ਚੰਗਾ ਨਈ-ਓਦਾਂ ਹੈਥੇ ਵੀ ਕਦੇ ਵਿਖਾ ਦਿਆ ਕਰੋ। ਤੁਸੀਂ ਕਿਤੇ ਮਾੜੇ ਲਿੱਸੇ ਨਈ ਰਹਿੰਦੇ ਹੈਥੇ।
ਪਾਤਰ ਫ਼ੋਨ ਹੀ ਨਹੀਂ ਚੱਕਦਾ, ਅੰੰਮ੍ਰਿਤ ਨੂੰ ਲੱਗਦਾ ਕਿ ਅੰੰਮ੍ਰਿਤਾ ਹੁਣ ਮੈਂ ਹੀ ਹਾਂ-ਬਲਦੇਵ ਨੂੰ ਲੱਗਦਾ ਕਿ ਹੁਣ ਕਿਸੇ ਨੇ ਨਾਵਲ ਹੀ ਨਹੀਂ ਲਿਖ ਸਕਣਾ। ਵਰਿਆਮ ਸੰਧੂ ਨੂੰ ਆਪ ਹੀ ਫ਼ੋਨ ਕਰੋ ਤਾਂ ਕਰੋ-ਹੁਣ ਕਨੇਡੇ ਰਹਿ ਵੀ ਓਹੀ ਹਾਲ ਹੈ। ਰਘਬੀਰ ਸਿੰਘ ਸਮਝਦਾ ਕਿ ਹੁਣ ਨਹੀਂ ਕੋਈ ਕੁਝ ਸਿਰਜਨ ਵਾਲਾ। ਨਿਰਾਲਾ ਤਾਂ ਹੈ ਹੀ ਵੱਖਰਾ। ਪਾਲ ਕੌਰ ਨੂੰ ਅਸੀਂ ਗਲਤ ਲੱਗਦੇ ਆ ਜੇ ਨਾਗਮਣੀ ਜਿਊਂਦੀ ਕੀਤੀ ਹੈ ਤਾਂ। ਅਜੀਤ ਖਬਰੇ ਕਿਉਂ ਗੁੱਸੇ ਹੈ। ਪੰਜਾਬੀ ਟ੍ਰਿਬਿਊਨ 'ਚ ਵੀ ਸੰਪਾਦਕ ਦੋਸਤ ਚਾਹੀਦਾ ਹੈ। ਨਵਾਂ ਜ਼ਮਾਨਾ ਆਪਣੇ ਆਪ ਨੂੰ ਹੀ ਨਵੀਨ ਸਮਝਦਾ ਹੈ। ਜੱਗਬਾਣੀ ਰਸੀਦ ਦੇ ਕੇ ਭੁੱਲ ਜਾਂਦੀ ਹੈ। ਅਸੀਂ ਵੀ ਸਾਰਿਆਂ ਪਰਚਿਆਂ ਦੇ ਚੁਣੀਆਂ ਲਿਖਤਾਂ ਦੇ ਮਿਆਰ ਦੇਖ ਲਈਦੇ ਨੇ। ਕਮਾਲ ਹੈ ਸਾਹਿੱਤ ਚ ਵੀ ਏਨਾ ਭਰਿਸ਼ਟਾਚਾਰ, ਰਾਜਨੀਤੀ ਚ ਤਾਂ ਸਾਰੇ ਮੰਨਦੇ ਸਾਂ। ਜਿਊਂਦੀ ਰਹੇ ਸਾਡੀ ਫੇਸ ਤੇ ਯੂ ਟਿਊਬ ਬੁੱਕ -ਅਸੀਂ ਹੁਣ ਈ-ਕਿਤਾਬਾਂ ਪਰਚੇ ਛਾਪਾਂਗੇ ਆਪ। ਹੈਗੇ ਆਂ ਅਜੇ ਅਸੀਂ ਏਨੀ ਜੋਗੇ। ਸੋਚਿਆ ਸੀ ਵਿਸ਼ਵ ਪੰਜਾਬੀ ਸਾਹਿੱਤਪੀਠ ਅਕਾਦਮੀ ਦਾ ਕੋਈ ਸਮਾਗਮ ਕਰਾਵਾਂਗੇ-ਅਖੇ ਖਰਚਾ ਕਰਨਾ ਪਊ-ਜਿਵੇਂ ਮੇਰੇ ਬਾਪ ਦਾ ਹੁੰਦਾ ਸਾਹਿਤ ਪਿੜ੍ਹ-ਖਬਰੇ ਕਿੱਥੇ ਖਰਚਦੇ ਨੇ ਅਕਾਦਮੀ ਦੀਆਂ ਗਰਾਂਟਾਂ। ਜੇ ਸਨਮਾਨ ਚਾਹੀਦਾ ਹੈ ਤਾਂ ਆਪ ਕਰੋ ਪ੍ਰਬੰਧ। ਹੁਣ ਤੁਸੀਂ ਵੀ ਆਏ ਏਥੇ ਆਪ ਹੀ ਕਰਿਆ ਕਰਿਓ ਪ੍ਰਬੰਧ। ਸਾਡੀ ਏਹੀ ਅਰਜ਼ ਹੈ ਕਿ ਸਾਨੂੰ ਬਿਨਾਂ ਵਜਾ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਜੇ ਆਪ ਨਹੀਂ ਤੁਹਾਡੇ ਕੋਲ ਸਾਡੇ ਲਈ ਸਮਾਂ-ਅਜੇ ਏਨਾ ਬਥੇਰਾ।
Dr.Amarjit Tanda
Tanda Pest Control -----SRK Real Estate
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia
Ph = 02 9682 3030 Mob; 0417271147