ਲੁਧਿਆਣਾ: 23 ਸਤੰਬਰ 2018 - ਡਾ: ਨਿਰਮਲ ਜੌੜਾ ਵੱਲੋਂ ਮਿਲੀ ਸੂਚਨਾ ਮੁਤਾਬਕ ਨਿਊਜ਼ੀ ਲੈਂ ਡ ਚ ਪੰਜਾਬੀ ਵਿਰਾਸਤ ਭਵਨ ਬਣਾਇਆ ਜਾ ਰਿਹਾ ਹੈ।
ਡਾ:,ਜੌੜਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿੰਡ ਿਬਲਾਸਪੁਰ ( ਮੋਗਾ) ਦੇ ਉੱਦਮੀ ਚਿੰਤਕ ਤਰਨਦੀਪ ਦਿਉਲ ਨੇ ਪਹਿਲਾਂ ਪਿੰਡ ਿਵੱਚ ਲਾਇਬ੍ਰੇਰੀ ਸਥਾਪਿਤ ਕੀਤੀ ਸੀ ਜੋ ਵਰਦਾਨ ਸਿੱਧ ਹੋ ਰਹੀ ਹੈ ।
ਪਿਛਲੇ ਕੁਝ ਸਮੇਂ ਤੋਂ ਉਹ ਨਿਊਜੀਲੈਂਡ ਵਿਚ ਰੁਜ਼ਗਾਰ ਚੋਂ ਸਮਾਂ ਕੱਢਕੇ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਰਗਰਮ ਹੈ , ਉਸਦੀ ਨੀਤੀ , ਨੀਤ , ਹਿੰਮਤ , ਸ਼ਿੱਦਤ ਅਤੇ ਸੰਗਤ... ਉਸ ਲਈ ਹਰ ਮੈਦਾਨ ਫ਼ਤਿਹ ਦਾ ਸਬੱਬ ਬਣਦੀਆਂ ਹਨ । ਹੁਣ ਤਰਨਦੀਪ ,ਅਵਤਾਰ ਟਹਿਣਾ ਸਮੇਤ ਨਿਊਜੀਲੈਂਡ ਵਸਦੇ ਚੰਗੀ ਸੋਚ ਵਾਲੇ ਦੋਸਤਾਂ ਦੇ ਕਾਫ਼ਲੇ ਵੱਲੋਂ ਨਿਊਜੀਲੈਂਡ ਵਸਦੇ ਪੰਜਾਬੀ ਭਾਈਚਾਰੇ ਦੇ ਭਰਵੇਂ ਸਹਿਯੋਗ ਨਾਲ ਆਕਲੈਂਡ ਵਿਚ ਪੰਜਾਬ ਵਿਰਾਸਤ ਭਵਨ ਅਤੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾ ਰਹੀ ਹੈ । ਇਹ ਉਦੱਮ ਸਮੁੱਚੀ ਪੰਜਾਬੀਅਤ ਦਾ ਮਾਣ ਹੈ । ਪਹਿਲੇ ਪੜਾਅ 'ਚ ਉੱਚ ਪੱਧਰ ਦਾ ਕਾਨਫਰੰਸ ਹਾਲ ,, ਪ੍ਰੋਜੈਕਟਰ , ਪੰਜਾਬੀ ਲੇਖਕਾਂ ਦੀਆਂ ਵੱਡ ਅਕਾਰੀ ਤਸਵੀਰਾਂ , ਸਾਹਿਤਕ ਕਿਤਾਬਾਂ ਅਤੇ ਵਿਰਾਸਤੀ ਸਮੱਗਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਿੲਹ ਉਥੋਂ ਦੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਖ਼ੂਬਸੂਰਤ ਉਪਰਾਲਾ ਹੈ ।
ਸੰਪਰਕ ਕਰਨ ਲਈ - ਤਰਨਦੀਪ ਸਿੰਘ ਬਿਲਾਸਪੁਰ। (ਸਮਾਚਾਰ ਸੰਪਾਦਕ)
ਅਵਤਾਰ ਸਿੰਘ ਟਹਿਣਾ (ਸੰਪਾਦਕ)
ਐਨਜ਼ੈੱਡ ਪੰਜਾਬੀ ਨਿਊਜ਼ (ਹਫ਼ਤਾਵਰੀ)
+64 22 049 1964। +64 21 055 3075
kiwipunjab@gmail.com
avtar.tehna@gmail