ਚੰਡੀਗੜ੍ਹ, 11 ਮਈ, 2017 : ਅੱਜ ਪੀਪਲਜ਼ ਕਨਵੈਨਸ਼ਨ ਸੈਂਟਰ, ਚੰਡੀਗੜ੍ਹ ਵਿਖੇ ਚੰਡੀਗੜ੍ਹ ਮੋਹਾਲੀ ਅਤੇ ਰੋਪੜ੍ਹ ਦੀਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਸਬੰਧਤ ਸਾਹਿਤ ਸਭਾਵਾਂ ਦੀ ਇਕ ਹੰਗਾਮੀ ਮੀਟਿੰਗ ਸੇਵੀ ਰਾਇਤ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਵਿਚ ਡਾ. ਸਰਬਜੀਤ ਸਿੰਘ, ਪ੍ਰਧਾਨ ਅਤੇ ਕਰਮ ਸਿੰਘ ਵਕੀਲ (ਕਰਜਕਾਰੀ ਜਨਰਲ ਸਕੱਤਰ) ਦੇ ਸੱਚੇ ਉਤੇ ਸਰਬ ਸ਼੍ਰੀ ਸਿਰੀ ਰਾਮ ਅਰਸ਼, ਡਾ. ਗੁਰਮੇਲ ਸਿੰਘ, ਡਾ. ਬਲਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਪ੍ਰੀਤ ਇੰਦਰ ਸਿੰਘ, ਥੰਮਣ ਸਿੰਘ ਸੈਣੀ, ਅਮਰਜੀਤ ਸਿੰਘ ਪਟਿਆਲਵੀ, ਬਲਵਿੰਦਰ ਸਿੰਘ, ਆਰ ਕੇ ਭਗਤ, ਦਿਨੇਸ਼ ਕੁਮਾਰ ਅਤੇ ਦੀਪਕ ਚਨਾਰਥਲ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦਾ ਮਨੋਰਥ ਦਸਦਿਆ ਡਾ. ਸਰਬਜੀਤ ਸਿੰਘ (ਪ੍ਰਧਾਨ) ਨੇ ਕਿਹਾ ਕਿ ਅੱਜ ਕਾਲੇ ਸਮਿਆਂ ਦਾ ਦੌਰ ਹੈ। ਅਸਿਹਣਸ਼ੀਲਤਾ ਵੱਧ ਰਹੀ ਹੈ, ਖਾਣ, ਪਹਿਨਣ ਅਤੇ ਬੋਲਣ ਉਤੇ ਰੋਕਾਂ ਲਾਈਆਂ ਜਾ ਰਹੀਆਂ ਹਨ। ਸਾਡਾ ਫਰਜ਼ ਹੈ ਕਿ ਅਸੀਂ ਸਭਾਵਾਂ ਦੀ ਗੱਲ ਸੁਣੀਏ ਤੇ ਇਸ ਤਰਾਸਦੀ ਵਾਲੀ ਸਥਿਤੀ ਵਿਚ ਲੋਕ ਹਿੱਤਾਂ ਵਿਚ ਖੁੱਦ ਖੜੀਏ। ਸਭਾਵਾਂ ਦੀ ਸਮਾਜਕ ਅਤੇ ਸਭਿਆਚਾਰਕ ਸਾਰਥਕਤਾ ਉਭਾਰਨ ਲਈ ਕੇਂਦਰੀ ਸਭਾ ਜਥੇਬੰਦਕ ਵਰਕਸ਼ਾਪਾਂ ਕਰ ਰਹੀ ਹੈ।
ਕਰਮ ਸਿੰਘ ਵਕੀਲ, ਕਾਰਜਕਾਰੀ ਜਨਰਲ ਸਕੱਤਰ ਨੇ ਕਿਹਾ ਅਸੀਂ ਕੇਂਦਰੀ ਦੀ ਮੈਂਬਰਸ਼ਿਪ ਨੂੰ ਛੇ ਵਿਭਿੰਨ ਜ਼ੋਨਾਂ ਵਿਚ ਵੰਡ ਕੇ ਵਰਕਸ਼ਾਪਾਂ ਦਾ ਆਯੋਜਨ ਕਰ ਰਹੇ ਹਾਂ। ਜ਼ੋਨ-1 ਤੋਂ 4 ਦੇ 18 ਜ਼ਿਲਿਆਂ ਦੀ ਜਥੇਬੰਦਕ ਵਰਕਸ਼ਾਪ ਤੋਂ ਬਾਅਦ ਜ਼ੋਨ-5 ਦੇ ਚੰਡੀਗੜ੍ਹ, ਮੋਹਾਲੀ ਅਤੇ ਰੋਪੜ੍ਹ ਜ਼ਿਲ੍ਹਿਆਂ ਦੀਆਂ ਸਾਹਿਤ ਸਭਾਵਾਂ ਦੀ ਜਥੇਬੰਦਕ ਵਰਕਸ਼ਾਪ 21 ਮਈ 2017 ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ।
ਕਾਨਫਰੰਸ ਦੇ ਕਨਵੀਨਰ ਡਾ. ਗੁਰਮੇਲ ਸਿੰਘ, ਸੂਬਾ ਸੁਰਿੰਦਰ ਕੌਰ ਖਰਲ ਅਤੇ ਕਰਮ ਸਿੰਘ ਵਕੀਲ ਹਨ। ਵਰਕਸ਼ਾਪ ਦੀ ਪ੍ਰਧਾਨਗੀ ਲਈ ਸਰਬਸਮਤੀ ਸਰਬਸ਼੍ਰੀ ਸਿਰੀ ਰਾਮ ਅਰਸ਼, ਮਨਮੋਹਨ ਸਿੰਘ ਦਾਊਂ, ਡਾ. ਗੁਰਵਿੰਦਰ ਅਮਨ, ਸੇਵੀ ਰਾਇਤ ਅਤੇ ਬਲਦੇਵ ਸਿੰਘ ਕੋਰੇ ਦਾ ਨਾਂ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਪਰਸ ਰਾਮ ਬੱਧਣ, ਥੰਮਣ ਸਿੰਘ ਸੈਣੀ ਅਤੇ ਯਤਿੰਦਰ ਕੌਰ ਮਾਹਲ ਦਾ ਨਾਂ ਪਾਸ ਕੀਤਾ ਗਿਆ। ਮੀਟਿੰਗ ਵਿਚ ਚੰਡੀਗੜ੍ਹ ਤੋਂ ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ, ਸੂਲ ਸੁਰਾਹੀ ਸਾਹਿਤ ਕੇਂਦਰ, ਅਦਾਰਾ ਪ੍ਰਸੰਗ, ਸਾਹਿਤਕ ਵਿਚਾਰ ਮੰਚ ਅਤੇ ਕਵਿਤਾ ਕੇਂਦਰ, ਰਾਜਪੁਰੇ ਤੋਂ ਲੋਕ ਸਾਹਿਤ ਸੰਗਮ, ਮੋਹਾਲੀ ਜ਼ਿਲੇ ਤੋਂ ਪੰਜਾਬੀ ਲੇਖਕ ਸਭਾ, ਮੋਹਾਲੀ ਅਤੇ ਪੰਜਾਬੀ ਸਾਹਿਤ ਸਭਾ ਡੇਰਾ ਬਸੀ ਅਤੇ ਰੋਪੜ੍ਹ ਜ਼ਿਲ੍ਹੇ ਤੋਂ ਜ਼ਿਲ੍ਹਾ ਲਿਖਾਰੀ ਸਭਾ ਰੋਪੜ੍ਹ, ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ, ਰੋਪੜ੍ਹ, ਪੰਜਾਬੀ ਸਾਹਿਤ ਸਭਾ, ਕੁਰਾਲੀ, ਨੌਜਵਾਨ ਸਾਹਿਤ ਸਭਾ, ਮੋਰਿੰਡਾ ਅਤੇ ਪੰਜਾਬੀ ਸਾਹਿਤਕ ਮੰਚ, ਚਮਕੌਰ ਸਾਹਿਬ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਾਂਝੇ ਤੌਰ ਤੇ ਜਥੇਬੰਦਕ ਸੈਮੀਨਾਰ ਨੂੰ ਸਫਲ ਕਰਨ ਦਾ ਅਹਿਦ ਕੀਤਾ।