ਪਟਿਆਲਾ, 21 ਫਰਵਰੀ, 2017 : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਵਿਸ਼ਵ ਮਾਂ-ਬੋਲੀ ਦਿਵਸ ਦੇ ਮੌਕੇ 'ਤੇ 'ਸਾਡੀ ਬੋਲੀ ਸਾਡਾ ਮਾਣ' ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ, ਪ੍ਰੋਫੈਸਰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾਅਤੇ ਕੈਨੇਡਾ ਤੋਂ ਆਏ ਸ. ਅਜਾਇਬ ਸਿੰਘ ਚੱਠਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਦੇ ਇਹ ਸਮਾਗਮ ਆਯੋਜਿਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਪੈਦਾ ਕਰਨਾ ਅਤੇ ਉਸ ਦੇ ਮਹੱਤਵ ਤੋਂ ਜਾਣੂਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ 'ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ' ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਦਿਹਾੜਾ ਆਪਣੀ ਬੋਲੀ ਦੇ ਵਿਸਥਾਰ, ਹੋਂਦ ਅਤੇ ਉਸ ਨੂੰ ਬੇਦਾਗ ਰੱਖਣ ਲਈ ਸਮਾਜ ਵਿਚ ਚੇਤੰਨਤਾ ਪੈਦਾ ਕਰਦਾ ਹੈ।ਉਹਨਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਘੇਰਾ ਭਾਵੇਂ ਸਮੁੱਚੇ ਵਿਸ਼ਵ ਤਕ ਫੈਲਿਆ ਹੋਇਆ ਹੈ ਪਰ ਸਿੱਖਿਆ ਦੇ ਮਾਧਿਅਮ ਪੱਖੋਂ ਹਾਲੇ ਇਹ ਭਾਸ਼ਾ ਇੰਨੀ ਵਿਕਸਤ ਨਹੀਂ ਹੋਈ। ਅਜਾਇਬ ਸਿੰਘ ਚੱਠਾ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਮਨੁੱਖੀ ਜਜ਼ਬਿਆਂਦਾ ਸਹੀ ਪ੍ਰਗਟਾਵਾ ਆਪਣੀ ਮਾਂ-ਬੋਲੀ ਵਿਚ ਹੀ ਹੋ ਸਕਦਾ ਹੈ, ਮਾਂ-ਬੋਲੀ ਨੂੰ ਦਿਲ ਦੀ ਜ਼ੁਬਾਨ ਕਹਿੰਦਿਆਂ ਪਹਿਚਾਨਣ, ਸਮਝਣ ਅਤੇ ਸਿਖਾਉਣ 'ਤੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਸਹੀ ਵਿਕਾਸ ਲਈ ਇਹ ਜਰੂਰੀ ਹੈ ਕਿ ਇਸ ਨੂੰ ਗਿਆਨ ਅਤੇ ਵਿਗਿਆਨ ਦੀ ਭਾਸ਼ਾਬਣਾਇਆ ਜਾਵੇ।
ਮਾਂ ਬੋਲੀ ਨੂੰ ਭਾਸ਼ਾ ਵਿਭਾਗ ਵਿਖੇ ਵੀ ਸਾਨੋ ਸੋਕਤ ਨਾਲ ਮਨਾਇਆ ਗਿਆ ਜਿਥੇ ਓਗੇ ਵਿਦਵਾਨ ਰਤਨ ਸਿੰਘ ਜੱਗੀ ਨੇ ਪ੍ਰਧਾਨਗੀ ਕੀਤੀ ਤੇ ਗੁਰਬਚਨ ਸਿੰਘ ਰਾਹੀਂ ਮੁੱਖ ਮਹਿਮਾਨ ਸਨ। ਚੰਗੇ ਵਿਧਵਾਨ ਆਸਟ ਤੇ ਗਰੇਵਾਲ ਵੀ ਸ਼ਾਮਲ ਸਨ। ਵਿਧਵਾਨਾ ਨੇ ਮੁੱਖ ਗੱਲ ਇਹ ਕਹੀਕਿ ਅਸੀਂ ਬਹੁਤ ਸਾਰੇ ਡੇ ਬੜੀ ਸੋਕਤ ਨਾਲ ਮਨਾਂਉਦੇ ਹਾਂ ਪਰ ਮਾਂ ਬੋਲੀ ਪੰਜਾਬੀ ਨੂੰ ਜਾਚਣ ਲਈ ਪਿਛੇ ਰਹਿ ਜਾਂਦੇ ਹਾਂ ਚਾਹੇ ਪੰਜਾਬੀ ਸਾਰੀ ਦੁਨੀਆ ਵਿਚ ਵਸਦੇ ਹਨ ਪਰ ਆਪਣੀ ਭਾਸ਼ਾ ਨੂੰ ਭੁੱਲ ਜਾਂਦੇ ਹਾਂ ਤੇ ਕਈ ਵਾਰੀ ਭਾਸ਼ਾ ਨੂੰ ਵਿਗਾੜਨਾ ਸ਼ੁਰੂ ਕੇ ਦਿੰਦੇ ਹੈ ਜਿਸ ਤਰਾਂ ਕੇ ਅੱਜਕਲ ਬੱਚੇ ਮੈਸਜ ਲਿੱਖ ਅੰਗਰੇਜ਼ੀ ਵਿਚ ਰਹੇ ਹੁੰਦੇ ਹਨ ਪਰ ਲਫਜ ਪੰਜਾਬੀ ਦੇ ਬਣਦੇ ਹਨ ਜੋ ਸਾਡੀ ਮਾਤ ਭਾਸ਼ਾ ਨੂੰ ਵਿਗਾੜ ਰਹੇ ਹੁੰਦੇ ਹਨ ਸੋ ਸਾਨੂੰ ਭਾਸ਼ਾ ਨੂੰ ਭਾਸ਼ਾ ਦੇ ਰੂਪ ਵਿਚ ਹੀ ਲਿਖਣਾ ਬਣਦਾ ਹੈ ਸਾਨੂੰ ਮਾਂ ਬੋਲੀ ਦਾ ਸਤਿਕਾਰ ਕਰਨਾ ਲਾਜਮੀ ਹੈ ਭਾਸ਼ਾ ਵਿਭਾਗ ਦੇਡਾਇਰੇਕਟਰ ਨੇ ਸੱਭ ਦਾ ਸਤਿਕਾਰ ਕੀਤਾ।