ਸਿੱਧ ਚਿੰਤਕ ਡਾ. ਮਨਮੋਹਨ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂਬਰੂ
ਅੰਮ੍ਰਿਤਸਰ, 21 ਅਗਸਤ, 2024 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਨਾਮਵਰ ਚਿੰਤਕ ਡਾ. ਮਨਮੋਹਨ ਸਿੰਘ (ਆਈ.ਪੀ.ਐੱਸ.) ਦਾ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ। ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੋਫ਼ੈਸਰ ਆਫ਼ ਐਮੀਨੈਂਸ ਦੀ ਉਪਾਧੀ ਨਾਲ ਨਿਵਾਜਿਆ ਹੈ। ਉਹ ਪ੍ਰਬੁੱਧ ਭਾਸ਼ਾ ਵਿਗਿਆਨੀ ਅਤੇ ਬਹੁਪੱਖੀ ਪ੍ਰਤਿਭਾ ਵਾਲੇ ਸਾਹਿਤ ਸਿਰਜਕ ਹਨ। ਉਹ ਪੰਜਾਬੀ ਵਿਭਾਗ ਦੇ ਅਲੂਮਨੀ ਵੀ ਹਨ ਅਤੇ ਆਈ.ਪੀ.ਐਸ ਵਜੋਂ ਭਾਰਤ ਸਰਕਾਰ ਦੇ ਇੰਟੈਲੀਜੈਂਸ ਬਿਊਰੋ ਵਿਭਾਗ ਵਿਚ ਬਤੌਰ ਸਪੈਸ਼ਲ ਡਾਇਰੈਕਟਰ ਸੇਵਾਵਾਂ ਨਿਭਾ ਚੁੱਕੇ ਹਨ। ਸਮਾਗਮ ਦੇ ਆਰੰਭ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮੁੱਖ ਵਕਤਾ ਡਾ. ਮਨਮੋਹਨ ਸਿੰਘ ਜੀ ਦਾ ਰਸਮੀ ਸੁਆਗਤ ਕੀਤਾ। ਉਹਨਾਂ ਨੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਦੂਰ-ਦ੍ਰਿਸ਼ਟੀ ਸਦਕਾ ਹੀ ਪੰਜਾਬੀ ਅਧਿਐਨ ਸਕੂਲ ਨੂੰ ਇਕ ਯੋਗ ਤੇ ਪ੍ਰਬੁੱਧ ਸ਼ਖ਼ਸੀਅਤ ਡਾ. ਮਨਮੋਹਨ ਸਿੰਘ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਰੂਪ ਵਿਚ ਮਿਲੇ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿੱਚੋਂ ਡਾ. ਮਨਮੋਹਨ ਸਿੰਘ ਜੀ ਦੀ ਪ੍ਰੋਫ਼ੈਸਰ ਆਫ਼ ਐਮੀਨੈਂਸ ਵਜੋਂ ਚੋਣ ਉਪ ਕੁਲਪਤੀ ਪ੍ਰੋ. ਸੰਧੂ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਮੋਹ ਤੇ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਉਪ ਕੁਲਪਤੀ ਪ੍ਰੋ. ਸੰਧੂ ਦੇ ਇਸ ਫ਼ੈਸਲੇ ਸਦਕਾ ਪੰਜਾਬੀ ਅਧਿਐਨ ਸਕੂਲ ਦੇ ਮਾਣ ਵਿੱਚ ਵਾਧਾ ਹੋਇਆ ਹੈ। ਉਪਰੰਤ ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਇੱਕ ਪਾਸੇ ਜਿੱਥੇ ਉਹਨਾਂ ਨੇ ਭਾਰਤ ਸਰਕਾਰ ਦੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਦੀ ਜ਼ਿੰਮੇਵਾਰੀ ਨੂੰ ਬਖ਼ੂਬੀ ਨਿਭਾਇਆ ਹੈ। ਉੱਥੇ ਹੀ ਉਹ ਨਿਰੰਤਰ ਸਾਹਿਤ ਸਿਰਜਣਾ ਤੇ ਸਾਹਿਤ ਅਧਿਐਨ ਦੇ ਖੇਤਰ ਵਿਚ ਲਾਗਾਤਾਰ ਕਿਿਰਆਸ਼ੀਲ ਹਨ। ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਮੁੱਚੀ ਭਾਰਤੀ ਗਿਆਨ ਪਰੰਪਰਾ ਤੇ ਚਿੰਤਨ ਦੀ ਪੇਸ਼ਕਾਰੀ ਕਰਨ ਵਾਲੇ ਵਿਦਵਾਨ ਹਨ।
ਇਸ ਉਪਰੰਤ ਡਾ. ਮਨਮੋਹਨ ਸਿੰਘ ਨੇ ਵਿਭਾਗ ਦੇ ਖੋਜ-ਵਿਿਦਆਰਥੀਆਂ ਅਤੇ ਵਿਿਦਆਰਥੀਆਂ ਦੇ ਸਨਮੁਖ 'ਖੋਜ ਵਿਧੀ : ਦਾਰਸ਼ਨਿਤਾ ਅਤੇ ਅਭਿਆਸ' ਵਿਸ਼ੇ 'ਤੇ ਗਿਆਨ ਭਰਪੂਰ ਭਾਸ਼ਣ ਪ੍ਰਸਤੁਤ ਕੀਤੇ। ਖੋਜ ਵਿਚ ਨਵੀਨਤਾ ਬਾਰੇ ਗੱਲ ਕਰਦਿਆ ਉਹਨਾਂ ਨੇ ਖੋਜ-ਵਿਿਦਆਥੀਆਂ ਨੂੰ ਖੋਜ ਵਿਚ ਨਵੀਨਤਾ ਲਿਆਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇੱਕ ਖੋਜੀ ਅੰਦਰ ਇਕਾਗਰਤਾ, ਪ੍ਰਤੀਬੱਧਤਾ, ਨਿਰੰਤਰ ਪੜ੍ਹਦੇ ਰਹਿਣ ਦੀ ਬਿਰਤੀ ਤੇ ਨਿਰਪੱਖਤਾ ਸਹਿਤ ਖੋਜ ਕਰਨ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਖੋਜਾਰਥੀ ਦਾ ਉਦੇਸ਼ ਪਹਿਲਾਂ ਹੋ ਚੁੱਕੀ ਖੋਜ ਦੇ ਆਧਾਰ 'ਤੇ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੁੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਖੋਜ ਨਵੇਂ ਗਿਆਨ ਦੀ ਸਿਰਜਣਾ ਕਰਨ ਦੀ ਗੌਰਵਸ਼ਾਲੀ ਪ੍ਰਕਿਿਰਆ ਹੈ। ਇਸ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਦੁਆਰਾ ਬਖ਼ੂਬੀ ਨਿਭਾਈ ਗਈ। ਉਹਨਾਂ ਨੇ ਡਾ. ਮਨਮੋਹਨ ਸਿੰਘ ਜੀ ਦੇ ਜੀਵਨ ਤੇ ਰਚਨਾ ਸੰਸਾਰ ਬਾਰੇ ਚਾਨਣਾ ਪਾਇਆ।
ਨਾਲ ਹੀ ਉਹਨਾਂ ਨੇ ਡਾ. ਮਨਮੋਹਨ ਸਿੰਘ ਦੀ ਸ਼ਖ਼ਸੀਅਤ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਉਹਨਾਂ ਦੇ ਕੋਲ ਭਾਰਤੀ ਦਰਸ਼ਨ ਦਾ ਗਹਿਰਾ ਗਿਆਨ ਹੈ। ਸਮਾਗਮ ਦੇ ਅੰਤ 'ਤੇ ਡਾ. ਮੇਘਾ ਸਲਵਾਨ ਨੇ ਮੁੱਖ ਵਕਤਾ ਡਾ. ਮਨਮੋਹਨ ਸਿੰਘ ਤੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵਿਚ ਡਾ. ਮਨਮੋਹਨ ਸਿੰਘ ਦੀ ਪ੍ਰੋਫ਼ੈਸਰ ਆਫ਼ ਐਮੀਨੈਂਸ ਵਜੋਂ ਚੋਣ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਨਾਮਵਰ ਸ਼ਾਇਰ ਸ. ਬਖ਼ਤਾਵਰ ਸਿੰਘ (ਆਈ.ਏ.ਐੱਸ.), ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਖੋਜ-ਵਿਿਦਆਰਥੀ ਤੇ ਵਿਿਦਆਰਥੀ ਹਾਜ਼ਰ ਸਨ।