ਸੁੱਖੀ ਬਾਠ ਦੇ ਉਪਰਾਲੇ ਸਦਕਾ ਪਾਕਿਸਤਾਨ 'ਚ ਵੀ ਛਪੇਗੀ ਕਿਤਾਬ 'ਨਵੀਆਂ ਕਲਮਾਂ ਨਵੀਂ ਉਡਾਣ'
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਦਸੰਬਰ 2023: ਪੰਜਾਬੀ ਮਾਂ ਬੋਲੀ ਦੇ ਰਖਵਾਲੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬਾਲ ਸਾਹਿਤਕਾਰਾਂ ਦੀ ਬਾਂਹ ਫੜਦੇ ਹੋਏ ਬਾਲ ਸਾਹਿਤਕਾਰਾਂ ਦੀਆਂ ਆਪਣੀਆਂ ਲਿਖਤਾਂ ਦੀਆਂ ਕਿਤਾਬਾਂ ਦੀ ਪੂਰੇ ਪੰਜਾਬ ਵਿੱਚ ਲੜੀ ਸ਼ੁਰੂ ਕੀਤੀ ਗਈ। ਇਸ ਗੱਲ ਪ੍ਰਗਟਾਵਾ ਇਸ ਪ੍ਰੋਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ਕੀਤਾ ਗਿਆ।
ਉਹਨਾਂ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਕਿ ਬਾਠ ਦੇ ਉਪਰਾਲੇ ਸਦਕਾ ਪਾਕਿਸਤਾਨ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਦੇ ਤਿੰਨੋ ਭਾਗ ਲਾਹੌਰ ਵਿਖੇ ਮੁਸਲਿਮ ਬੱਚਿਆਂ ਅਤੇ ਆਏ ਮਹਿਮਾਨਾਂ ਦੁਆਰਾ ਰਿਲੀਜ਼ ਕੀਤੇ ਗਏ। ਹੋਰ ਵੀ ਖੁਸ਼ੀ ਦੀ ਗੱਲ ਪਾਕਿਸਤਾਨ ਵਾਲਿਆਂ ਸੱਜਣਾਂ ਨੇ ਵੀ ਇਸ ਕਿਤਾਬ ਦੇ 2 ਭਾਗ ਛਾਪਣ ਦੀ ਇੱਛਾ ਜਿਤਾਈ। ਜਲਦੀ ਹੀ ਪਾਕਿਸਤਾਨ ਦੇ ਬਾਲ ਸਾਹਿਤਕਾਰਾਂ ਦੀਆਂ ਕਿਤਾਬਾਂ ਵੀ ਛਪ ਕੇ ਆਪਣੇ ਸਾਹਮਣੇ ਆਉਣਗੀਆਂ।
ਸੁੱਖੀ ਬਾਠ ਵੱਲੋਂ ਦਿਲੋਂ ਸ਼ੁਰੂ ਕੀਤਾ ਪ੍ਰੋਜੈਕਟ ਦੂਜੇ ਦੇਸ਼ਾਂ ਵਿੱਚ ਵੀ ਹਰਮਨ ਪਿਆਰਾ ਹੁੰਦਾ ਜਾ ਰਿਹਾ ਏ। ਪ੍ਰਮਾਤਮਾ ਬਾਠ ਸਾਬ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੇ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।