ਕੰਧ ਪੱਤ੍ਰਿਕਾ ਮੁਕਾਬਲੇ ਅਜ਼ਾਦੀ ਦਿਵਸ ਨੂੰ ਸਮਰਪਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 13 ਅਗਸਤ 2024 - ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਦੀ ਰਹਿਨਮੁਈ ਹੇਠ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਮਹੀਨਾਵਾਰ ਕੰਧ ਪ੍ਰੱਤਿਕਾ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਲੜੀ ਤਹਿਤ ਅਗਸਤ ਮਹੀਨੇ ਦੀ ਕੰਧ ਪ੍ਰੱਤਿਕਾ ਅਜ਼ਾਦੀ ਦਿਵਸ ਨੂੰ ਸਮਰਪਿਤ ਕੀਤੀ ਗਈ। ਡਾ. ਗਗਨਦੀਪ ਕੌਰ ਇੰਚਾਰਜ ਸਟੱਡੀ ਸਰਕਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਵੱਖ-ਵੱਖ ਵਿਭਾਗਾਂ ਦੇ 25 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਕਲਾ ਪੋਸਟਰ, ਸਲੋਗਨ, ਕਵਿਤਾ ਅਤੇ ਚਿੱਤਰਕਾਰੀ ਦੇ ਰੂਪ ਵਿੱਚ ਪੇਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਜੀ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਵੱਲੋਂ ਸਮੇਂ ਸਮੇਂ ਕਰਵਾਈਆਂ ਜਾਣ ਵਾਲੀਆਂ ਗਤੀਵਿਧਿਆ ਵਿਦਿਆਰਥੀਆਂ ਦੀ ਊਰਜਾ ਉਸਾਰੂ ਪਾਸੇ ਲਗਾਉਣ ਵਿੱਚ ਸਹਾਈ ਹੁੰਦੀਆਂ ਹਨ।
ਉਥੇ ਨਾਲ ਹੀ ਵਿਦਿਆਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਵੀ ਕਰਦੀਆਂ ਹਨ। ਇਸ ਸਮੇਂ ਕਾਲਜ ਯੂਥ ਕੌਆਰਡੀਨੇਟਰ ਡਾ. ਰਾਜੇਸ਼ ਮੋਹਨ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਸੱਟਡੀ ਸਰਕਲ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਲਵਜੌਤ ਕੌਰ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਿਲ ਕੀਤਾ ਲਵਪ੍ਰੀਤ ਸਿੰਘ ਐਮ.ਏ ਭਾਗ ਪਹਿਲਾ (ਅੰਗਰੇਜੀ) ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਲੋਕਾਸ਼ੀ ਅਤੇ ਹਰਸ਼ਦੀਪ ਕੌਰ ਨੇ ਸਾਝੇ ਤੌਰ ਤੇ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਜੀ ਵਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹੌਸਲਾ ਅਫਜਾਈ ਲਈ ਡਾ. ਪੂਜਾ ਭੱਲਾ, ਡਾ ਨਿਰਵੰਰਿਦਰ ਕੌਰ, ਡਾ. ਸਾਲਿਨੀ, ਪ੍ਰੋ ਪਰਮਜੀਤ ਬੇਦੀ, ਪ੍ਰੋ. ਵਰਿੰਦਰ ਮਕੱੜ, ਪ੍ਰੋ ਪਵਨ ਵਾਲਿਆ, ਪ੍ਰੋ ਕਿਰਨ, ਪ੍ਰੋ ਮਨਿੰਦਰ , ਪ੍ਰੋ ਸੁਖਜੀਤ, ਵਿਸ਼ੇਸ ਰੂਪ ਵਿੱਚ ਹਾਜ਼ਰ ਸਨ।