ਲੁਧਿਆਣਾ, 22 ਦਸੰਬਰ, 2016 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਆਪਣੇ ਜੀਵਨ ਮੈਂਬਰ ਡਾ. ਸਵਰਾਜਬੀਰ ਨੂੰ ਨਾਟਕ 'ਮੱਸਿਆ ਦੀ ਰਾਤ' ਲਈ ਅਤੇ ਹਿੰਦੀ ਦੇ ਨਾਵਲਕਾਰ ਨਾਸਿਰਾ ਸ਼ਰਮਾ ਨੂੰ ਨਾਵਲ 'ਪਰੀਜਾਤ' ਲਈ, ਅੰਗਰੇਜ਼ੀ ਵਿਚ ਜ਼ੈਰੀ ਪਿੰਟੋ ਨੂੰ 'ਐਮ ਐਂਡ ਦਾ ਬਿੱਗ ਹੂਮ', ਉਰਦੂ ਆਲੋਚਨਾ ਲਈ ਨਿਜ਼ਾਮ ਸਦੀਵੀ ਨੂੰ, ਕਸ਼ਮੀਤੀ ਭਾਸ਼ਾ ਵਿਚ ਆਲੋਚਨਾ ਨੂੰ ਅਜੀਜ਼ ਹਿਜਾਨੀ, ਸੰਸਕ੍ਰਿਤ ਵਿਚ ਸੀਤਾ ਨਾਥ ਆਚਾਰੀਆ ਅਤੇ ਹੋਰ 24 ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਪੁਰਸਕਾਰ ਮਿਲਣ 'ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ. ਸਵਰਾਜਬੀਰ ਨਾਟਕ ਪੇਦਨੀ ਤੋਂ ਹੀ ਚਰਚਿਤ ਨਾਟਕ ਕਰ ਰਿਹਾ ਹੈ ਤੇ ਉਸ ਨੂੰ ਇਨਾਮ ਮਿਲਣਾ ਬਿਲਕੁਲ ਢੁੱਕਵਾਂ ਫੈਸਲਾ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਡਾ. ਸਵਰਾਜਬੀਰ ਦੇ ਨਾਟਕ ਬੜੀ ਬੇਬਾਕ ਅਤੇ ਲੋਕਾਂ ਦੇ ਦੁੱਖ ਦਰਦ ਦੀ ਢੁੱਕਵੀਂ ਭਾਸ਼ਾ ਵਿਚ ਹਨ। ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਡਾ. ਸਵਰਾਜਬੀਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਨਾਟਕ ਮੱਸਿਆ ਦੀ ਰਾਤ ਸਮੇਤ ਸਾਰੇ ਨਾਟਕ ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਮਾਣ ਹਨ।
ਡਾ. ਸਵਰਾਜਬੀਰ ਨੂੰ ਵਧਾਈ ਦੇਣ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਨਰਿੰਜਨ ਤਸਨੀਮ, ਮਿੱਤਰ ਸੈਨ ਮੀਤ, ਪ੍ਰਿੰ. ਪ੍ਰੇਮ ਸਿੰਘ ਬਜਾਜ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ, ਇੰਜ. ਜਸਵੰਤ ਜ਼ਫ਼ਰ, ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਦਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ, ਹਰਦੇਵ ਸਿੰਘ ਗਰੇਵਾਲ, ਜਨਮੇਜਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਨਿਰਾਲਾ, ਇੰਦਰਜੀਤ ਪਾਲ ਕੌਰ, ਭਗਵਾਨ ਢਿੱਲੋਂ, ਭੁਪਿੰਦਰ ਸਿੰਘ ਧਾਲੀਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਸਨ।