“ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਪੁਸਤਕ 7 ਫਰਵਰੀ ਨੂੰ ਲੋਕ ਅਰਪਣ ਹੋਵੇਗੀ
ਸ੍ਰੀ ਅਨੰਦਪੁਰ ਸਾਹਿਬ:- 5 ਫਰਵਰੀ ( ਸਿੱਖ ਧਰਮ ਦੇ ਵਿਸ਼ਵ ਪ੍ਰਚਾਰਕ ਸਿੱਖ ਵਿਦਵਾਨ, ਗੁਰਬਾਣੀ ਗਿਆਤਾ ਗਿਆਨੀ ਬਲਬੀਰ ਸਿੰਘ ਚੰਗਿਆੜਾ ਪ੍ਰਚਾਰਕ ਵੱਲੋਂ ਰਚਿਤ ਸਿੱਖ ਪੰਥ ਦੇ ਨਾਮਵਰ ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਦੇ ਜੀਵਨ ਅਧਾਰਤ ਲਿਖੀ ਪੁਸਤਕ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਦੁਆਬਾ ਖੇਤਰ ਦੇ ਪਿੰਡ ਦਾਰਾਪੁਰ ਵਿਖੇ ਸਿੱਖ ਵਿਦਵਾਨ ਰਾਜਨੀਤਕ ਅਤੇ ਧਾਰਮਿਕ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਤ ਹਰਚਰਨ ਸਿੰਘ ਖਾਲਸਾ ਰਾਮਦਾਸਪੁਰ ਸਾਂਝੇ ਤੌਰ ਤੇ ਕਿਤਾਬ ਢਾਡੀਆਂ ਨੂੰ ਸਮਰਪਿਤ ਕਰਨਗੇ।
ਕਿਤਾਬ ਦੇ ਸੰਪਾਦਕ ਸਿੱਖ ਚਿੰਤਕ ਉਘੇ ਵਿਦਵਾਨ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਸਕੱਤਰ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਦਸਿਆ ਕਿ ਭਾਈ ਚੰਗਿਆੜਾ ਨੇ ਬਹੁਤ ਮੇਹਨਤ ਨਾਲ ਸੌ ਤੋਂ ਵੱਧ ਢਾਡੀਆਂ ਦਾ ਜੀਵਨ ਇਸ ਪੁਸਤਕ ਵਿੱਚ ਅੰਕਿਤ ਕੀਤਾ ਹੈ। ਇਹ ਢਾਡੀਆਂ ਤੇ ਪਹਿਲੀ ਅਜਿਹੀ ਕਿਤਾਬ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਤੋਂ ਨਵਾਂ ਸ਼ਹਿਰ ਰੋਡ ਤੇ ਪਿੰਡ ਦਾਰਾਪੁਰ ਚੰਗਿਆੜਾ ਫਾਰਮ ਤੇ ਇਹ ਇੱਕ ਪ੍ਰਭਾਵਸ਼ਾਲੀ ਗੁਰਮਤਿ ਸਮਾਗਮ ਦੌਰਾਨ ਹੱਥਲੀ ਕਿਤਾਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਬਾਕੀ ਧਾਰਮਿਕ ਸਖ਼ਸ਼ੀਅਤਾਂ ਨਾਲ ਸੰਗਤ ਅਰਪਣ ਕਰਨਗੇ। ਇਹ ਢਾਡੀਆਂ, ਕਵੀਸ਼ਰਾਂ ਅਧਾਰਤ ਸਮਾਗਮ 7 ਫਰਵਰੀ ਨੂੰ ਬਾਅਦ ਦੁਪਹਿਰ ਇੱਕ ਤੋਂ