ਕਿੰਨਾ ਕੁਝ ਲਿਖਿਆ ਹੁੰਦਾ ਸੀ ਖਤਾਂ ਚ
ਖ਼ਤ ਭਾਂਵੇ ਕੋਰਾ ਹੀ ਆਉਂਦਾ ਸੀ-
ਪਿੰਡ ਦੀ ਸਾਰ ਲੈ ਕੇ ਦਰੀਂ ਡਿੱਗਦਾ ਸੀ
ਭੈਣਾਂ ਭਰਾਵਾਂ ਦੇ ਚਾਅ ਮੋਹ ਨਾਲ ਭਿੱਜਿਆ
ਮਾਮੀਆਂ ਚਾਚੀਆਂ ਦੇ ਪਿਆਰ ਦੀ ਗੱਲਬਾਤ ਕਰਦਾ ਹੁੰਦਾ ਸੀ-
ਕੋਰੇ ਸਫਿਆਂ ਤੇ ਘੱਟ ਤੋਂ ਘੱਟ
ਕੁਫ਼ਰ ਤਾਂ ਨਹੀਂ ਨਾ ਹੁੰਦਾ ਸੀ
ਤੇ ਜੋ ਮਨ ਚ ਹੁੰਦਾ ਸੀ
ਓਹਦਾ ਵੀ ਸੁਨੇਹਾ ਮਿਲ ਜਾਂਦਾ ਹੈ-
ਸਿਰਨਾਵਾਂ ਲੱਭ ਜਾਂਦਾ ਸੀ-
ਕਿਸੇ ਨਾ ਕਿਸੇ ਸਤਰ ਲਫ਼ਜ਼ ਚੋਂ
ਕਿੰਨਾ ਪੈਂਡਾ ਚੱਲ ਕੇ ਆਉਂਦਾ ਸੀ ਖ਼ਤ
ਈਮੇਲਾਂ ਐਸ ਐਮ ਐਸ ਕਾਹਲੇ ਬਹੁਤ ਹਨ-
ਛੇਤੀ ਨਰਾਜ਼ ਹੋ ਜਾਂਦੇ ਜਾਂ ਪਲ ਭਰ ਹੀ ਖੁਸ਼ ਕਰਦੇ ਹਨ-
ਓਦੋ ਇੱਕ ਉਡੀਕ ਹੁੰਦੀ ਸਂੀ ਖ਼ਤ ਦੀ
ਲਿਖਦਿਆਂ 2 ਕੀ ਕੁਝ ਪਿਘਲਦਾ ਸੀ ਹਿੱਕ ਚੋਂ
ਸਾਰਾ ਮਨ ਉਤਰ ਆਉਂਦਾ ਸੀ ਕੁਝ ਪੰਨਿਆਂ ਤੇ
ਤੇ ਬਾਕੀ ਰਹਿੰਦਾ ਪਲਕਾਂ ਤੋਂ ਕਿਰਦਾ
ਇਤਿਹਾਸ ਬਣ ਜਾਂਦਾ ਸੀ-ਪਲ 2 ਦਾ-
ਅੱਥਰੂਆਂ ਨਾਲ ਲਿਖੇ ਜਾਂਦੇ ਖ਼ਤ
ਹੰਝੂਆਂ ਨਾਲ ਪੜ੍ਹੇ ਪੜ੍ਹਾਏ ਜਾਂਦੇ-
ਕਦੇ 2 ਲੋਹੜੇ ਦੀ ਖੁਸ਼ੀ ਲੈ ਕੇ ਘਰ ਵੜ੍ਹਦੇ ਖ਼ਤ
ਪਿੰਡ ਨੂੰ ਖੁਸ਼ੀ ਦੱਸੀ ਜਾਂਦੀ-
ਖ਼ਤ ਸਾਰ ਹੁੰਦੇ ਸਨ ਸ਼ਹਿਰ ਦੀ ਜਾਂ ਪਿੰਡ ਦੀ
ਗਲੀਆਂ ਦਾ ਦੁੱਖ ਸੁੱਖ ਮਿਲਦਾ ਸੀ ਖ਼ਤਾਂ ਚੋਂ
ਚਿੱਠੀ ਨਾ ਆਉਣੀ ਦਿਨ ਨਾ ਤੁਰਦੇ
ਨੀਂਦ ਨਾ ਆਉਂਦੀ-
ਖਿਆਲਾਂ ਚ ਡੁੱਬ ਜਾਂਦੇ ਸਨ-ਸ਼ਤੀਰੀਆਂ ਬਾਲੇ ਛੱਤਾਂ ਦੇ
ਤੇਰੇ ਹੱਥਾਂ ਉਂਗਲੀਆਂ ਦੀ ਛੁਹ ਹੁੰਦੀ ਸੀ ਖ਼ਤਾਂ ਵਿਚ
ਸਤਰਾਂ ਚ ਚਾਹਤ ਹੁੰਦੀ ਸੀ ਵਸਲ ਦੀ-
ਬਿਹਰੋਂ ਨੂੰ ਟੱਪ 2 ਮਿਲਾਉਂਦੇ ਸਨ ਖ਼ਤ
ਮਿਲਾਪ ਨੂੰ ਬਾਹਾਂ ਖੋਲ੍ਹ ਮਿਲਦੇ
ਫ਼ੋਨ ਕਾਹਲੇ ਬਹੁਤ ਹਨ
ਨਾ ਰੋਣ ਦਿੰਦੇ ਹਨ ਤੇ ਨਾ ਹੀ ਖੁੱਲ੍ਹ ਕੇ ਹੱਸਣ
ਨਾ ਹੀ ਦਿੱਲ ਦੀਆਂ ਪਰਤਾਂ ਫ਼ੋਲਦੇ ਕਦੇ ਦੇਖੇ ਸੁਣੇ
ਗੱਲਾਂ ਤਾਂ ਕਰਦੇ ਹਨ-
ਉਡੀਕਾਂ Ḕਚ ਨਹੀਂ ਰੋਲਦੇ-
ਡਾਕੀਏ ਦੀ ਰਾਹ ਨਹੀਂ ਤੱਕਦੇ-
ਜੋ ਵਾਰ 2 ਖ਼ਤ ਪੜ੍ਹ ਕੁ ਸੁਆਦ ਆਉਂਦਾ ਸੀ-
ਉਹ ਯਾਦ ਸੁਆਦ ਫ਼ੋਨਾਂ Ḕਤੇ ਕਿੱਥੇ
ਓਸ ਤਰ੍ਹਾਂ ਫ਼ੋਨ ਦੁੱਖਾਂ ਤੇ ਹੱਥ ਕਦੋਂ ਰੱਖਦੇ ਨੇ
ਖ਼ਤ ਕਿਹਾ ਕਰਦੇ ਸਨ-
ਸਿਹਤ ਦਾ ਖਿਆਲ ਰੱਖਣਾਂ
ਧੁੱਪ ਤੋਂ ਬਚਣਾਂ-ਰੋਟੀ ਖਾਧੀ ਕਿ ਨਹੀਂ ਪੁੱਤ ਮੇਰੇ ਨੇ
ਧੀਏ ਮੇਰਾ ਨਾ ਬਹੁਤਾ ਸੋਚਿਆ ਕਰ-
ਨਿੱਕਿਆਂ ਦਾ ਖਿਆਲ ਰੱਖਿਆ ਕਰ-
ਕਿੰਨੀ ਛਾਂ ਹੋ ਜਾਂਦੀ ਸੀ
ਖ਼ਤ ਖ੍ਹੋਲਦਿਆਂ -ਪੜ੍ਹਦਿਆਂ -ਪੜ੍ਹਾਉਂਦਿਆਂ-
ਏਦਾਂ ਹੀ ਕਦੇ 2 ਮਾਂ ਦਾ ਖ਼ਤ ਆAੁਂਦਾ ਸੀ
ਅਸੀਸਾਂ ਨਾਲ ਲੱਦਿਆ ਹੋਇਆ
ਠੰਢੀ ਪੌਣ ਵਰਗਾ
ਪੜ੍ਹ 2 ਗਾਉਣ ਵਰਗਾ-
ਬਾਪੂ ਦੇ ਖ਼ਤਾਂ Ḕਚ
ਤਾਂ ਨਿੱਤ ਡਰਾਫ਼ਟਾਂ ਦੇ ਹੀ ਸੁਪਨੇ ਸਨ
ਜਾਂ ਹਰ ਨਾਲ ਲੱਗਦਾ ਟੋਟਾ ਆਪਣਾ ਹੋਣ ਦਾ ਸੁਨੇਹਾ
ਪੁੱਤਾਂ ਨੂੰ ਖ਼ਤ ਮਿਲਦੇ
ਕਦੇ 2 ਪਿੰਡ ਦੇ ਰਾਹ ਬਣ ਕੇ
ਤੇ ਕਦੇ 2 ਭੈਣਾਂ ਦੇ ਚਾਅ ਬਣ ਕੇ
ਹੁਣ ਨਾ ਤਾਂ ਕੋਈ ਖ਼ਤ ਆਉਂਦਾ ਹੈ
ਤੇ ਨਾ ਹੀ ਏਦਾਂ ਦਾ ਸੁਪਨਾ
ਜਿਵੇਂ ਸਾਰੇ ਖ਼ਤ ਅਣਲਿਖੇ ਮਾਂ ਕਬਰਾਂ ਨੂੰ ਲੈ ਗਈ ਹੋਵੇ
ਬਾਪੂ ਦੇ ਸਰ੍ਹਾਣੇ ਜਲ ਗਏ ਹੋਣ ਸਾਰੇ ਪਏ 2 -
ਖ਼ਤ ਤਾਂ ਹੁਣ ਪਿੰਡ ਦੀ ਬਰੂਹ ਵੀ ਨਹੀਂ ਟੱਪਦੇ
ਖ਼ਤ ਤਾਂ ਹੁਣ ਨਾ ਰੋਂਦੇ ਨਾ ਹੱਸਦੇ
ਖ਼ਤ ਤਾਂ ਹੁਣ ਨਾ ਦੁੱਖ ਪੁੱਛਦੇ ਨਾ ਦੱਸਦੇ-
ਦਿੱਲ ਪਿੰਡ ਨੂੰ ਜਾਂਦਾ ਤਾਂ ਹੈ
ਪਰ ਚੁਫਿਰਨੀ ਤੋਂ ਅਗਾਂਹ ਨਹੀਂ ਜਾਂਦਾ-
ਕਿੰਜ਼ ਕੋਈ ਬੰਦ ਪਏ ਬੂਹੇ ਖ੍ਹੋਲੇ
ਕਿਹਨੂੰ ਕੋਈ ਅੰਦਰੋਂ ਬੁਲਾਵੇ ਤੇ ਕਿਹੜਾ ਬੋਲੇ?
DrAmarjit Tanda
Tanda Pest Control -----SRK Real Estate
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia
Ph = 02 9682 3030 Mob; 0417271147