ਪ੍ਰੋ: ਰਵਿੰਦਰ ਸਿੰਘ ਭੱਠਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਬਣੇ
ਗੁਰਭਜਨ ਗਿੱਲ / ਸੰਜੀਵ ਸੂਦ
ਲੁਧਿਆਣਾ, 15 ਅਪ੍ਰੈਲ, 2018 :
ਪ੍ਰੋ: ਰਵਿੰਦਰ ਸਿੰਘ ਭੱਠਲ ਸਾਬਕਾ ਮੁਖੀ ਪੰਜਾਬੀ ਵਿਭਾਗ ਐੱਸ ਡੀ ਕਾਲਿਜ ਬਰਨਾਲਾ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਪਰਧਾਨ ਵਜੋਂ ਚੋਣ ਜਿੱਤ ਲਈ ਹੈ।
ਉਨ੍ਹਾਂ ਨੇ ਡਾ: ਤੇਜਵੰਤ ਸਿੰਘ ਗਿੱਲ ਨੂੰ 87 ਵੋਟਾਂ ਦੇ ਫਰਕ ਨਾਲ ਹਰਾਇਆ।
ਪ੍ਰੋ: ਭੱਠਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਐੱਮ ਲਿਟ ਕਰਨ ਉਪਰੰਤ ਬਰਨਾਲਾ ਵਿੱਚ ਪ੍ਰੋਫੈਸਰ ਤੇ ਉਥੋਂ ਦੀ ਅਦਬੀ ਲਹਿਰ ਦੇ ਸਰਗਰਮ ਆਗੂ ਰਹੇ ਹਨ।
ਭਾਸ਼ਾ ਵਿਭਾਗ ਪੰਜਾਬ ਤੋਂ 2005 ਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਹਾਸਲ ਕਰ ਚੁਕੇ ਹਨ।
ਆਪ ਕਾਲੇ ਕੋਹਾਂ ਤੋਂ ਪਰੇ, ਓਦਰੀ ਧੁੱਪ,ਪਾਗਲ ਪੌਣਾਂ, ਅੰਬਰੀ ਅੱਖ,ਮਨ ਮਮਟੀ ਦੇ ਮੋਰ,ਸਤਰਾਂ,ਚਿਤਵਣੀ
ਕਾਵਿ ਸੰਗ੍ਰਹਿ ਤੋਂ ਇਲਾਵਾ ਕਈ ਪੁਸਤਕਾਂ ਸੰਪਾਦਿਤ ਕਰ ਚੁਕੇ ਹਨ।
ਲੰਮੇ ਸਮੇਂ ਤੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਵਿਕਾਸ ਹਿਤ ਕਾਰਜਸ਼ੀਲ ਰਹੇ ਹਨ। ਡਾ: ਸ ਸ ਜੌਹਲ ਦੀ ਪ੍ਰਧਾਨਗੀ ਵੇਲੇ 1992-96 ਤੀਕ ਕਾਰਜਕਾਰਨੀ ਮੈਂਬਰ,ਸ: ਅਮਰੀਕ ਸਿੰਘ ਪੂਨੀ ਜੀ ਨਾਲ ਚਾਰ ਸਾਲ ਸਕੱਤਰ ਤੇ ਡਾ: ਸੁਰਜੀਤ ਪਾਤਰ ਜੀ ਨਾਲ 2002 ਤੋਂ 2008 ਤੀਕ ਛੇ ਸਾਲ ਜਨਰਲ ਸਕੱਤਰ ਰਹੇ ਹਨ। ਇਸ ਵਿੱਚੋਂ 2004 ਤੋਂ 2008 ਤੀਕ ਚਾਰ ਸਾਲ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣੇ ਗਏ ਸਨ।
ਪ੍ਰੋ: ਰਵਿੰਦਰ ਭੱਠਲ .........98780 11557
ਪਿਛਲੇ 25 ਸਾਲ ਤੋਂ ਸਰਬ ਪ੍ਰਵਾਨਤ ਢੰਗ ਨਾਲ ਉਨ੍ਹਾਂ ਅਕਾਡਮੀ ਵਿਕਾਸ ਲਈ ਨਿਰੰਤਰ ਕਾਰਜ ਕੀਤਾ ਹੈ, ਉਹ ਹਰ ਵਰਗ ਤੇ ਸੋਚ ਤੋਂ ਸਾਥ ਲੈਣ ਦੇ ਸਮਰੱਥ ਹਨ। : ਰਵਿੰਦਰ ਭੱਠਲ ਸ਼ਹਿਰ ਚ ਰਹਿਣ ਅਤੇ ਸਾਊ ਸੁਭਾਅ ਕਾਰਨ ਪੰਜਾਬੀ ਸਾਹਿੱਤ ਅਕਾਡਮੀ ਪਰਧਾਨ ਵਜੋਂ ਪੰਜਾਬੀ ਭਵਨ ਨੂੰ ਵੱਧ ਸਮਾਂ ਦੇ ਸਕਣਗੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਚੋਣ ਵਿੱਚ ਹੋਰ ਜੇਤੂ ਉਮੀਦਵਾਰ ਇਹ ਹਨ।
ਸੀਨੀਅਰ ਮੀਤ ਪ੍ਰਧਾਨ (ਲੁਧਿਆਣਾ)
ਸੁਰਿੰਦਰ ਕੈਲੇ
ਜਨਰਲ ਸਕੱਤਰ
ਡਾ: ਸੁਰਜੀਤ ਸਿੰਘ
ਮੀਤ ਪ੍ਰਧਾਨ:
ਸ. ਸਹਿਜਪ੍ਰੀਤ ਸਿੰਘ ਮਾਂਗਟ
ਮਨਜੀਤ ਕੌਰ ਅੰਬਾਲਵੀ (ਪੰਜਾਬ/ਚੰਡੀਗੜ੍ਹ ਤੋਂ ਬਾਹਰ)
ਖੁਸ਼ਵੰਤ ਬਰਗਾੜੀ
ਭੁਪਿੰਦਰ ਸਿੰਘ ਸੰਧੂ
ਡਾ; ਗੁਲਜ਼ਾਰ ਪੰਧੇਰ
ਪ੍ਰਬੰਧਕੀ ਬੋਰਡ ਦੇ ਮੈਂਬਰ
ਸ. ਮਨਜਿੰਦਰ ਸਿੰਘ ਧਨੋਆ
ਸ. ਗੁਲਜ਼ਾਰ ਸਿੰਘ ਸ਼ੌਂਕੀ
ਸ੍ਰੀ ਤ੍ਰੈਲੋਚਨ ਲੋਚੀ
ਸ੍ਰੀ ਸਿਰੀ ਰਾਮ ਅਰਸ਼
ਕਮਲਜੀਤ ਨੀਲੋਂ
ਡਾ. ਸ਼ਰਨਜੀਤ ਕੌਰ
ਡਾ. ਸੁਦਰਸ਼ਨ ਗਾਸੋ (ਹਰਿਆਣਾ)
ਡਾ. ਜਗਵਿੰਦਰ ਜੋਧਾ
ਸੁਰਿੰਦਰ ਨੀਰ ਜੰਮੂ
ਸੁਖਦਰਸ਼ਨ ਗਰਗ
ਭਗਵੰਤ ਰਸੂਲਪੁਰੀ
ਅਮਰਜੀਤ ਕੌਰ ਹਿਰਦੇ
ਜਸਬੀਰ ਝੱਜ
ਤਰਸੇਮ ਬਰਨਾਲਾ
ਪ੍ਰੇਮ ਸਾਹਿਲ
ਪ੍ਰੋ: ਰਵਿੰਦਰ ਭੱਠਲ
98780 11557