ਸਮਾਜ ਸੇਵੀ ਐਸ. ਐਮ. ਸਿੰਘ ਨੇ ''ਸੈਣੀ ਸੰਸਾਰ" ਦਾ 41ਵਾਂ ਅੰਕ ਕੀਤਾ ਲੋਕਅਰਪਣ
ਹਰੀਸ਼ ਕਾਲੜਾ
ਰੂਪਨਗਰ, 3 ਜੁਲਾਈ 2021: ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਸੈਣੀ ਭਵਨ ਵਲੋ ਪ੍ਰਕਾਸ਼ਿਤ ਕੀਤੇ ਜਾਂਦੇ ਸਮਾਜਿਕ ਚੇਤਨਾ ਦੇ ਪ੍ਰਤੀਕ ਤਿਮਾਹੀ ਮੈਗਜ਼ੀਨ ''ਸੈਣੀ ਸੰਸਾਰ" ਦਾ 41ਵਾਂ ਅੰਕ ਦਾ ਅੱਜ ਲੋਕਅਰਪਣ ਕਰ ਦਿੱਤਾ ਗਿਆ। ਇਸ ਨੂੰ ਲੋਕਅਰਪਣ ਕਰਨ ਦੀ ਰਸਮ ਸੈਣੀ ਭਵਨ ਸੰਸਥਾ ਦੇ ਫਾਉਂਡਰ ਚੇਅਰਮੈਨ ਲੇਟ ਸ਼੍ਰੀ ਐਲ. ਆਰ. ਮੁੰਦਰਾ ਦੇ ਭਤੀਜੇ ਸਮਾਜ ਸੇਵੀ ਸ਼੍ਰੀ ਐਸ. ਐਮ. ਸਿੰਘ ਆਨਰੇਰੀ ਫਲਾਇੰਟ ਲੈਂਫ (ਰਿਟਾ.) ਵਲੋਂ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆ ਸ਼੍ਰੀ ਐਸ. ਐਮ. ਸਿੰਘ ਨੇ ਸੈਣੀ ਭਵਨ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਪ੍ਰਬੰਧਕਾਂ ਨੂੰ ਇਸ ਲਈ ਵਧਾਈ ਦਿੱਤੀ।
ਉਨ੍ਹਾਂ ਸੰਸਥਾਂ ਨੂੰ 11 ਹਜ਼ਾਰ ਰੁਪਏ ਦਾ ਦਾਨ ਵੀ ਕੀਤਾ। ਇਸ ਮੌਕੇ ਸੰਸਥਾ ਦੇ ਸਕੱਤਰ ਬਲਬੀਰ ਸਿੰਘ ਨੇ ਸੰਸਥਾ ਦੇ ਫਾਉਂਡਰ ਚੇਅਰਮੈਨ ਲੇਟ ਸ਼੍ਰੀ ਐਲ. ਆਰ. ਮੁੰਦਰਾ ਦੇ ਪਰਿਵਾਰ ਵਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ ਨੇ ਮੁੱਖ ਮਹਿਮਾਨ ਸ਼੍ਰੀ ਐਸ. ਐਮ. ਸਿੰਘ ਦੇ ਨੇਕਦਿੱਲੀ, ਅਨੁਸਾਸਿਤ ਤੇ ਦਿਆਲੂ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਪੀਆਰੳ ਰਾਜਿੰਦਰ ਸੈਣੀ ਨੇ ਮੁੱਖ ਮਹਿਮਾਨ ਅਤੇ ਆਏ ਆਏ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਮੁੰਦਰਾ ਪਰਿਵਾਰ ਤੋਂ ਵਿਸ਼ੇਸ਼ ਤੌਰ ਤੇ ਰਾਜਿੰਦਰ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ ਤੋਂ ਇਲਾਵਾ ਪ੍ਰੋ. ਪ੍ਰਾਤਿਵਾ ਸੈਣੀ ਸੰਸਥਾ ਦੇ ਟਰੱਸਟੀ ਤੇ ਪ੍ਰਬੰਧਕੀ ਕਮੇਟੀ ਮੈਂਬਰ ਬਲਬੀਰ ਸਿੰਘ ਸੈਣੀ, ਡਾ. ਜਸਵੰਤ ਕੌਰ ਸੈਣੀ, ਗੁਰਮੁੱਖ ਸਿੰਘ ਸੈਣੀ, ਗਰਮੁੱਖ ਸਿੰਘ ਲੋਂਗੀਆ, ਕੈਪਟਨ ਹਾਕਮ ਸਿੰਘ, ਰਾਮ ਸਿੰਘ ਸੈਣੀ, ਬਹਾਦਰਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ, ਅਮਰਜੀਤ ਸਿੰਘ,ਜਗਦੇਵ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।