ਸੁਖਵਿੰਦਰ ਕੌਰ ਮਣਕੂ ਦੇ ਕਾਵਿ ਸੰਗ੍ਰਹਿ ਸੱਚ ਦਾ ਦੀਵਾ ਦਾ ਲੋਕ ਅਰਪਣ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ ਅਤੇ ਮੈਂਬਰ
ਬਰਨਾਲਾ 10 ਦਸੰਬਰ 2023 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਆਲੋਚਕ ਅਤੇ ਨਾਵਲਕਾਰ ਡਾ ਸੁਰਜੀਤ ਬਰਾੜ ਦੇ ਨਾਵਲ ਡੁੱਬ ਰਿਹਾ ਪਿੰਡ ਉੱਪਰ ਗੋਸ਼ਟੀ ਮੌਕੇ ਪਰਚਾ ਪੜ੍ਹਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਅਜੋਕੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਜਿਸ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਡਾ ਬਰਾੜ ਨੇ ਇਸ ਨਾਵਲ ਰਾਹੀਂ ਉਹਨਾਂ ਨੂੰ ਕਹਿਣ ਦਾ ਯਤਨ ਕੀਤਾ ਹੈ ।
ਬੂਟਾ ਸਿੰਘ ਚੌਹਾਨ ਨੇ ਕਿਹਾ ਇਸ ਨਾਵਲ ਨੂੰ ਸਿਰਜਣ ਲਈ ਡਾ ਬਰਾੜ ਨੇ ਨਵੀਂ ਤਕਨੀਕ ਦਾ ਪ੍ਰਯੋਗ ਕੀਤਾ ਹੈ ਜਿਸ ਵਿੱਚ ਵੱਖ-ਵੱਖ ਕਥਾਨਕ ਸਿਰਜੇ ਹਨ ਅਤੇ ਉਹ ਆਪਣੀ ਗੱਲ ਕਹਿਣ ਵਿੱਚ ਸਫਲ ਹੋਇਆ ਹੈ ।ਉਪਰੰਤ ਸੁਖਵਿੰਦਰ ਕੌਰ ਮਣਕੂ ਦੇ ਪਲੇਠੇ ਕਾਵਿ ਸੰਗ੍ਰਹਿ ਸੱਚ ਦਾ ਦੀਵਾ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਵਿੱਚ ਸੁਖਵਿੰਦਰ ਕੌਰ ਨੇ ਮਨੁੱਖੀ ਸੁਭਾਅ ਦੇ ਬਦਲਵੇਂ ਮੁਹਾਵਰੇ ਨੂੰ ਪੇਸ਼ ਕੀਤਾ ਹੈ ।
ਹਰਮੀਤ ਵਿਦਿਆਰਥੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਕਵਿਤਰੀ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਉਸਾਰੂ ਖਿਆਲਾਂ ਰਾਹੀਂ ਸ਼ਬਦਾਂ ਵਿੱਚ ਪਰੋ ਕੇ ਸਾਡੇ ਸਨਮੁੱਖ ਕੀਤਾ ਹੈ। ਇਹਨਾਂ ਤੋਂ ਇਲਾਵਾ ਭੋਲਾ ਸਿੰਘ ਸੰਘੇੜਾ ਤਰਸੇਮ ਹਰਚਰਨ ਸਿੰਘ ਚਹਿਲ ਦਰਸ਼ਨ ਸਿੰਘ ਗੁਰੂ ਡਾ ਰਾਮਪਾਲ ਸਿੰਘ ਡਾ ਮੇਹਰ ਮਾਣਕ ਮਹਿੰਦਰ ਸਿੰਘ ਰਾਹੀ ਸਾਗਰ ਸਿੰਘ ਸਾਗਰ ਗੁਰਮੇਲ ਸਿੰਘ ਬੌਡੇ ਜਗੀਰ ਸਿੰਘ ਖੋਖਰ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਇਨ੍ਹਾਂ ਪੁਸਤਕਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਜਗਤਾਰ ਬੈਂਸ ਡਾ ਉਜਾਗਰ ਸਿੰਘ ਮਾਨ ਰਾਮ ਸਰੂਪ ਸ਼ਰਮਾ ਪਾਲ ਸਿੰਘ ਲਹਿਰੀ ਸਿੰਦਰ ਧੌਲਾ ਰਾਮ ਸਿੰਘ ਬੀਹਲਾ ਸੁਖਵਿੰਦਰ ਸਿੰਘ ਸਨੇਹ ਹਾਕਮ ਸਿੰਘ ਰੂੜੇਕੇ ਸੁਰਜੀਤ ਸਿੰਘ ਦਿਹੜ ਮਨਦੀਪ ਕੁਮਾਰ ਲਖਵਿੰਦਰ ਸਿੰਘ ਠੀਕਰੀਵਾਲ ਲਖਵਿੰਦਰ ਮੁਖਾਤਿਬ ਡਾ ਹਰਪ੍ਰੀਤ ਕੌਰ ਰੂਬੀ ਰਘਬੀਰ ਸਿੰਘ ਗਿੱਲ ਕੱਟੂ ਰਾਮ ਸਿੰਘ ਹਠੂਰ ਅਤੇ ਜੁਗਰਾਜ ਚੰਦ ਰਾਏਸਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।