ਪ੍ਰੋ. ਹਰਿੰਦਰ ਕੌਰ ਸੋਹੀ ਦੀ ਪੁਸਤਕ ”ਰਿਸ਼ਤਿਆਂ ਦਾ ਤਾਣਾ ਬਾਣਾ” ਦਾ ਲੋਕ-ਹਵਾਲੇ
ਹਰਦਮ ਮਾਨ,ਬਾਬੂਸ਼ਾਹੀ ਨੈੱਟਵਰਕ
ਸਰੀ,( ਕੈਨੇਡਾ) 14 ਜੂਨ 2022-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋ ਪ੍ਰੋ. ਹਰਿੰਦਰ ਕੌਰ ਸੋਹੀ ਦੀ ਨਵ ਪ੍ਰਕਾਸ਼ਿਤ ਪੁਸਤਕ ”ਰਿਸ਼ਤਿਆ ਦਾ ਤਾਣਾ ਬਾਣਾ” ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਸਮਾਰੋਹ ਦਾ ਆਗਾਜ਼ ਸੀਨੀਅਰ ਸਿਟੀਜ਼ਨ ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ ਸੁਰਜੀਤ ਮਾਧੋਪੁਰੀ ਨੇ ਪੁਸਤਕ ਵਿੱਚੋਂ ਭੈਣ-ਭਰਾ ਦੇ ਰਿਸ਼ਤੇ ਸੰਬਧੀ ਕੁਝ ਟੱਪੇ ਆਪਣੀ ਬੁਲੰਦ ਆਵਾਜ਼ ਵਿਚ ਪੇਸ਼ ਕੀਤੇ। ਇਸ ਸਮਾਰੋਹ ਵਿਚ ਪੁੱਜੇ ਨਾਮਵਰ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ, ਡਾ. ਸਾਧੂ ਸਿੰਘ, ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਪ੍ਰੋ. ਕਸ਼ਮੀਰਾ ਸਿੰਘ, ਬਹੁਪੱਖੀ ਸਾਹਿਤਕਾਰ ਡਾ. ਗੁਰਮਿੰਦਰ ਸਿੱਧੂ, ਸੁਰਜੀਤ ਮਾਧੋਪੁਰੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਰੁਪਿੰਦਰ ਰੂਪੀ ਤੇ ਬਲਦੇਵ ਸਿੰਘ ਬਾਠ (ਬਸੰਤ ਮੋਟਰਜ਼) ਨੇ ਪੁਸਤਕ ”ਰਿਸ਼ਤਿਆ ਦਾ ਤਾਣਾ ਬਾਣਾ” ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।
ਪੁਸਤਕ ਉਪਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਸ ਪੁਸਤਕ ਵਿਚ ਹਰਿੰਦਰ ਸੋਹੀ ਨੇ ਗੀਤਾਂ, ਬੋਲੀਆਂ, ਟੱਪਿਆਂ ਦੇ ਹਵਾਲਿਆਂ ਰਾਹੀਂ ਪੰਜਾਬੀ ਸਮਾਜ ਦੇ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਨਿੱਘ ਨੂੰ ਬਾਖੂਬੀ ਪੇਸ਼ ਕੀਤਾ ਹੈ ਅਤੇ ਇਨ੍ਹਾਂ ਦੀ ਸਦੀਵੀ ਸਾਂਝ ਦੀ ਕਾਮਨਾ ਕੀਤੀ ਹੈ। ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਪ੍ਰੋ ਕਸ਼ਮੀਰਾ ਸਿੰਘ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੀਰਾ ਗਿੱਲ, ਮਨਜੀਤ ਕੌਰ ਕੰਗ, ਕਮਲਜੀਤ ਕੌਰ, ਉਘੇ ਕਲਾਕਾਰ ਰਣਬੀਰ ਰਾਣਾ ਨੇ ਪੁਸਤਕ ਉਪਰ ਚਰਚਾ ਕਰਦਿਆਂ ਇਸ ਨੂੰ ਲੋਕ ਸਾਹਿਤ ਦੀ ਨਿੱਗਰ ਅਤੇ ਸਾਂਭਣਯੋਗ ਰਚਨਾ ਦੱਸਿਆ। ਕਮਲਜੀਤ ਕੌਰ ਤੇ ਡਾ. ਕੁਲਦੀਪ ਸਿੰਘ ਕੰਬੋ ਦੇ ਨਾਲ ਉਹਨਾਂ ਦੇ ਦੋ ਛੋਟੇ ਬੱਚਿਆਂ ਨੇ ਨਵ ਪ੍ਰਕਾਸ਼ਿਤ ਪੁਸਤਕ ਬਾਰੇ ਆਪਣੇ ਮਨੋਭਾਵ ਸਾਂਝੇ ਕੀਤੇ।
ਇਸ ਮੌਕੇ ਪੁਸਤਕ ਦੀ ਲੇਖਿਕਾ ਪ੍ਰੋ. ਹਰਿੰਦਰ ਸੋਹੀ ਨੇ ਇਸ ਪੁਸਤਕ ਦੀ ਪਿੱਠਭੂਮੀ, ਇਸ ਦੇ ਵਿਸ਼ਾ ਵਸਤੂ ਅਤੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕੁਝ ਬੋਲੀਆਂ ਤੇ ਟੱਪੇ ਵੀ ਗਾ ਕੇ ਸੁਣਾਏ। ਰੁਪਿੰਦਰ ਰੂਪੀ ਖਹਿਰਾ ਨੇ ਵੀ ਪੁਸਤਕ ਵਿਚਲੀ ਇਕ ਰਚਨਾ ਨੂੰ ਆਪਣੇ ਸੁਰੀਲੇ ਸੁਰ ਦਿੱਤੇ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ, ਸੁਰਜੀਤ ਕਲਸੀ, ਬਿੱਕਰ ਸਿੰਘ ਖੋਸਾ, ਕ੍ਰਿਸ਼ਨ ਭਨੋਟ, ਸੁਰਿੰਦਰ ਸਿੰਘ ਜੱਬਲ, ਹਰਸ਼ਰਨ ਕੌਰ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸੁਰਿੰਦਰ ਚਾਹਲ, ਹਰਦਮ ਸਿੰਘ ਮਾਨ, ਸੁਖਵਿੰਦਰ ਸਿੰਘ ਚੋਹਲਾ, ਸ਼ਾਹਗੀਰ ਗਿੱਲ, ਕੁਲਦੀਪ ਗਿੱਲ, ਰਣਜੋਧ ਸਿੰਘ ਧਾਲੀਵਾਲ, ਅਮਰਜੀਤ ਸਿੰਘ ਭੁੱਲਰ, ਜਲੰਧਰ ਸਿੰਘ, ਜਸਬੀਰ ਕੌਰ ਮਾਨ, ਨਿਰਮਲ ਕੌਰ ਗਿੱਲ, ਦਵਿੰਦਰ ਕੌਰ ਜੌਹਲ, ਚਮਕੌਰ ਸਿੰਘ ਸੇਖੋਂ, ਇੰਦਰਪਾਲ ਸੰਧੂ, ਖੁਸ਼ਹਾਲ ਸਿੰਘ ਗਲੋਟੀ, ਡਾ. ਬਲਦੇਵ ਸਿੰਘ ਖਹਿਰਾ, ਮੇਜਰ ਸਿੰਘ ਮਾਂਗਟ, ਅਮਰੀਕ ਪਲਾਹੀ, ਕਵਿੰਦਰ ਚਾਂਦ, ਰਾਜਵੰਤ ਸਿੰਘ ਚਿਲਾਣਾ, ਮਾਸਟਰ ਅਮਰੀਕ ਸਿੰਘ, ਮਨਜੀਤ ਸਿੰਘ ਮੱਲ੍ਹਾ, ਮੋਹਨ ਬਚੜਾ, ਦਵਿੰਦਰ ਕੌਰ ਬਚੜਾ, ਹਰਿੰਦਰਜੀਤ ਸਿੰਘ ਸੰਧੂ, ਹਰਜਿੰਦਰ ਢਿੱਲੋਂ ਠਾਣਾ, ਗੁਰਦਰਸ਼ਨ ਬਾਦਲ ਸ਼ਾਮਲ ਹੋਏ। ਅੰਤ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਮਾਗਮ ਵਿਚ ਹਾਜਰ ਮਹਿਮਾਨਾਂ, ਵਿਦਵਾਨਾਂ ਅਤੇ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨਾਲ ਬਾਖੂਬੀ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com