ਸਧਾਰ ਕਾਲਜ ਵਿਖੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ
ਬਾਬੂਸ਼ਾਹੀ ਨੈੱਟਵਰਕ
ਸੁਧਾਰ, 23 ਫਰਵਰੀ 2022- ਉੱਚ ਸਿੱਖਿਆ ਵਿਭਾਗ (ਪੰਜਾਬ) ਦੀ ਸਰਪ੍ਰਸਤੀ ਹੇਠ, ਯੁਵਕ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ
ਲੁਧਿਆਣਾ ਦੇ ਸਹਿਯੋਗ ਨਾਲ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸਧਾਰ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਂ-
ਬੋਲੀ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ 1950
ਵਿਦਿਆਰਥੀਆਂ ਨੇ ਭਾਗ ਲਿਆ। ਇਸ ਆਨਲਾਈਨ ਕੁਇਜ਼ ਦੇ ਆਯੋਜਕ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕੁਇਜ਼ ਵਿੱਚ 50
ਪ੍ਰਸ਼ਨ ਪੁੱਛੇ ਗਏ ਜੋ ਪੰਜਾਬੀ ਭਾਸ਼ਾ, ਲਿਪੀ ਅਤੇ ਵਿਆਕਰਨ ਨਾਲ ਸੰਬੰਧਿਤ ਸਨ। ਇਸ ਮੁਕਾਬਲਾ 2 ਪੱਧਰਾਂ ਤੇ ਕਰਵਾਇਆ ਗਿਆ —
ਪੱਧਰ (ੳ) ਸਕੂਲੀ ਵਿਦਿਆਰਥੀ (ਅ) ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ।
ਪੱਧਰ (ੳ) ਸਕੂਲੀ ਵਿਦਿਆਰਥੀ ਕੁੱਲ 1534 ਸਕੂਲੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀ ਹੈ- ਅਕਾਲ ਅਕੈਡਮੀ ,ਦੌਲਾ ਸ੍ਰੀ। ਮੁਕਤਸਰ ਸਾਹਿਬ
ਦਾ ਸੱਤਵੀਂ ਜਮਾਤ ਦਾ ਵਿਦਿਆਰਥੀ- ਰੁਤਾਸ਼ ਸਿੰਘ , ਜਿਸ ਨੇ 100% ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਚਾਰ ਵਿਦਿਆਰਥੀ ਦੂਜੇ ਦਰਜੇ 'ਤੇ ਆਏ| ਅਰਸ਼ਪ੍ਰੀਤ ਸਿੰਘ ਸੈਣੀ (ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰੀ),
ਅੰਕੁਸ਼ ( ਸਰਕਾਰੀ ਹਾਈ ਸਕੂਲ ਪੱਸੀ ਕੰਢੀ ਦੇ ਦਸਵੀਂ ਜਮਾਤ ਦਾ ਵਿਦਿਅਜਰਥੀ, ), ਨਵਪ੍ਰੀਤ ਕੌਰ (ਸਰਕਾਰੀ ਹਾਈ ਸਕੂਲ, ਦੋਦੜਾ,
ਮਾਨਸਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ), ਅਤੇ ਨਵਪ੍ਰੀਤ (ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਦੀ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ 98 % ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ|
17 ਵਿਦਿਆਰਥੀਆਂ ਨੇ 96 % ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ- ਸਰਕਾਰੀ ਮਿਡਲ ਸਕੂਲ ਤੋਂ ਅੱਠਵੀਂ ਜਮਾਤ ਦੀ ਵਿਦਿਆਰਥਣ-
ਹਰਮਨਦੀਪ ਕੌਰ, ਸਰਕਾਰੀ ਗਰਲਜ਼ ਹਾਈ ਸਕੂਲ, ਜੰਡ ਵਾਲਾ ਹਨ ਵਾਟਾਂ ਤੋਂ ਦਸਵੀਂ ਜਮਾਤ ਦੀ ਵਿਦਿਆਰਥਣ-ਵਨੀਤਾ, ਸਰਕਾਰੀ
ਗਰਲਜ਼ ਹਾਈ ਸਕੂਲ ਜੰਡ ਵਾਲਾ ਹੰਡਵਾਂਟਾ ਤੋਂ ਦਸਵੀਂ ਜਮਾਤ ਦੀ ਵਿਦਿਆਰਥਣ-ਸੁਮਨ, ਸਰਕਾਰੀ ਹਾਈ ਸਮਾਰਟ ਸਕੂਲ ਤੋਂ ਦਸਵੀਂ ਦੀ
ਵਿਦਿਆਰਥਣ- ਮਨਿੰਦਰ ਕੌਰ |
(ਅ) ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ।
ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਕੁੱਲ 416 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਦੋ ਵਿਦਿਆਰਥੀ ਨੇ ਲਏ
ਹਨ- ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਤੋਂ ਬੀ. ਐੰਡ. ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਅਤੇ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ
ਸਾਹਿਬ ਕੋਟਾਂ ਦੀ ਬੀ. ਏ. ਭਾਗ ਤਿੰਨ ਦੀ ਵਿਦਿਆਰਥਣ, ਅੰਤਿਕਾ ਸ਼ਰਮਾ। ਇਨ੍ਹਾਂ ਦੋਵਾਂ ਨੇ ਨੇ 96 % ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ
ਪ੍ਰਾਪਤ ਕੀਤਾ।
ਦੂਜੇ ਦਰਜੇ ਤੇ ਚਾਰ ਵਿਦਿਆਰਥੀ ਆਏ । ਜਸਕਰਨ ਕੌਰ (ਸਿੱਖ ਨੈਸ਼ਨਲ ਕਾਲਜ ਬੰਗਾ ਦੀ ਐੱਮ. ਏ. ਅੰਗਰੇਜ਼ੀ ਦੀ ਵਿਦਿਕਆਰਥਣ),
ਜਸਪ੍ਰੀਤ ਕੌਰ (ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਦੀ ਬੀ. ਏ. ਭਾਗ ਤਿੰਨ ਦੀ ਵਿਦਿਆਰਥਣ ), ਪੂਜਾ ਰਾਣੀ (ਡੀ. ਏ. ਵੀ.
ਕਾਲਜ ਆਫ਼ ਐਜੂਕੇਸ਼ਨ ਦੀ ਡੀ. ਐੱਲ. ਐੱਡ. ਦੀ ਵਿਦਿਆਰਥਣ) ਅਤੇ ਅਮਨਦੀਪ ਕੌਰ (ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੀ ਬੀ.
ਐੱਡ. ਭਾਗ ਦੂਜੇ ਦੀ ਵਿਦਿਆਰਥਣ) ਨੇ 92 % ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ।
ਤਿੰਨ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਐੱਮ. ਏ. ਸਾਈਕਾਲੋਜੀ ਦਾ ਵਿਦਿਆਰਥੀ
ਗੁਰਭੇਜ ਸਿੰਘ, ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਗੁਰਦਾਸਪੁਰ ਤੋਂ ਐੱਮ. ਏ. ਪੰਜਾਬੀ ਦੀ ਵਿਦਿਆਰਥਣ ਦਿਲਸ਼ਾਦ
ਬੇਗ਼ਮ ਅਤੇ ਪਾਈ ਗੂਰਵ ਕਾਲਜ ਆਫ਼ ਐਜੂਕੇਸ਼ਨ ਦੀ ਬੀ. ਐੱਡ. ਦੀ ਵਿਦਿਆਰਥਣ ਰਾਧਕਾ ਮਦਾਨ ਨੇ 90 % ਅੰਕਾਂ ਲੈ ਕੇ ਤੀਜਾ
ਦਰਜਾ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹੋਰ ਭਾਸ਼ਾਵਾਂ ਵੱਲ ਵੱਧ ਰੁਝਾਨ
ਹੋਣ ਕਰ ਕੇ ਵਿਦਿਆਰਥੀਆਂ ਅੰਦਰ ਮਾਂ-ਬੋਲੀ ਪੰਜਾਬੀ ਭਾਸ਼ਾ ਵੱਲ ਰੁਝਾਨ ਥੋੜ੍ਹਾ ਘੱਟ ਰਿਹਾ ਹੈ। ਅਜਿਹੇ ਸਮੇਂ ਵਿੱਚ ਵਿੱਦਿਅਕ ਸੰਸਥਾਵਾਂ
ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਹਰ ਵਿਦਿਆਰਥੀ ਨੂੰ ਵੱਖੋ ਵੱਖਰੇ ਢੰਗਾਂ ਨਾਲ ਮਾਂ ਬੋਲੀ ਨਾਲ ਜੋੜਨ। ਲੁਧਿਆਣਾ ਜ਼ਿਲ੍ਹੇ ਦੇ ਭਾਸ਼ਾ
ਅਫ਼ਸਰ ਡਾ. ਸੰਦੀਪ ਸ਼ਰਮਾ ਜੀ ਨੇ ਕਿਹਾ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ
ਹੈ, ਉੱਥੇ ਸਾਹਿਤ ਹਮੇਸ਼ਾ ਲਈ, ਸਾਡੇ ਸਮੁੱਚੇ ਜੀਵਨ ਵਿੱਚ ਚਾਨਣ ਮੁਨਾਰੇ ਦਾ ਵੀ ਕੰਮ ਕਰਦੀ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਿਰਮਲ ਜੌੜਾ ਜੀ ਨੇ ਕਿਹਾ ਕਿ
ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ । ਹਰ ਭਾਸ਼ਾ ਸਿੱਖਣੀ ਜ਼ਰੂਰੀ ਹੈ। ਕਾਲਜ ਦੇ ਸਕੱਤਰ ਐਸਐਸ ਥਿੰਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।