ਫਗਵਾੜਾ, 23 ਮਾਰਚ, 2017 : ਪੰਜਾਬ ਹਿਤੈਸ਼ੀ ਮੁਹਿੰਮਕਾਰੀ ਪੱਤਰਕਾਰੀ ਨੂੰ ਸਮਰਪਿਤ ਔਨਲਾਈਨ ਅਖ਼ਬਾਰ 'ਅੱਜ ਦਾ ਪੰਜਾਬ' ਉੱਘੇ ਸਮਾਜਸੇਵਕ ਅਤੇ ਸਨੱਅਤਕਾਰ ਸ਼੍ਰੀ ਕੁਲਦੀਪ ਸਰਦਾਨਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਜਾਰੀ ਕੀਤਾ। ਇਸ ਸਮੇਂ ਉੱਘੇ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ, ਡਾ. ਸੰਤੋਖ ਲਾਲ ਵਿਰਦੀ, ਅਖ਼ਬਾਰ ਦੇ ਮੁੱਖ ਸੰਪਾਦਕ ਗੁਰਮੀਤ ਪਲਾਹੀ, ਸੰਪਾਦਕ ਪਰਵਿੰਦਰ ਜੀਤ ਸਿੰਘ, ਲੇਖਕ ਰਵਿੰਦਰ ਚੋਟ, ਸਰਵ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹਰਵਿੰਦਰ ਸੈਣੀ ਹਾਜਰ ਸਨ। ਇਹ ਔਨਲਾਈਨ ਅਖ਼ਬਾਰ www.ajdapunjab.com ਤੇ ਦੇਖੀ ਜਾ ਸਕਦੀ ਹੈ।