ਸ੍ਰੀ ਮੁਕਤਸਰ ਸਾਹਿਬ, 21 ਅਗਸਤ 2020 - ਉੱਘੇ ਲੇਖਕ ਤੇ ਸ਼ਾਇਰ ਜਗੀਰ ਸੱਧਰ (ਫਰੀਦਕੋਟ) ਦੇ 75ਵੇਂ ਜਨਮਦਿਨ ਤੇ ਸਾਹਿਤਕ ਸਾਥੀਆਂ ਵੱਲੋਂ ਜਗੀਰ ਸੱਧਰ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ‘ਧਰਤੀ ਤਾਂਬਾ ਹੋ ਗਈ (ਕਾਵਿ ਸੰਗ੍ਰਹਿ), ‘ਸੱਚ ਦੇ ਸਾਂਹਵੇ (ਕਹਾਣੀ ਸੰਗ੍ਰਹਿ), ‘ਕਲਪ ਬਿ੍ਰਛ (ਕਾਵਿ ਸੰਗ੍ਰਹਿ), ‘ਬੋਲਾਂ ਦੀ ਮਹਿਕ (ਗੀਤ ਸੰਗ੍ਰਹਿ), ‘ਗੰਗੋਤਰੀ ਤੋਂ ਸਾਗਰ ਵੱਲ (ਗਜ਼ਲ ਸੰਗ੍ਰਹਿ), ‘ਇੱਕ ਤੁਪਕਾ ਸਮੁੰਦਰ (ਕਾਵਿ ਸੰਗ੍ਰਹਿ)’ ਆਦਿ ਪੁਸਤਕਾਂ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਚੁੱਕੇ ਲੇਖਕ ਜਗੀਰ ਸੱਧਰ ਦੇ ਕਲਮਬੱਧ ਕੀਤੇ ਗੀਤਾਂ ਨੂੰ ਗਾਇਕ ਕੰਵਰ ਗਰੇਵਾਲ, ਲਾਭ ਹੀਰਾ, ਸਾਬਰ ਕੋਟੀ, ਸੁਖਵਿੰਦਰ ਸਾਰੰਗ, ਵੇਦ ਸਾਗਰ, ਮੱਘਰ ਅਲੀ ਅਤੇ ਹਰਮਨਪ੍ਰੀਤ ਤੋਂ ਇਲਾਵਾ ਅਨੇਕਾਂ ਗਾਇਕਾਂ ਨੇ ਰਿਕਾਰਡ ਕਰਵਾਇਆ ਹੈ। ਚਿੱਤਰਕਾਰੀ ਦੇ ਖੇਤਰ ਵਿੱਚ ਵੀ ਉਨਾਂ ਦੇ ਬਣਾਏ ਅਨੇਕਾਂ ਚਿੱਤਰਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਦੇਵ ਇੰਸਾਂ ਹਮਦਰਦ, ਕੁਲਵੰਤ ਸਰੋਤਾ, ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਸਰਦੂਲ ਸਿੰਘ ਬਰਾੜ, ਜੱਗਾ ਸਿੰਘ ਰੱਤੇਵਾਲਾ ਅਤੇ ਗੁਰਦੇਵ ਸਿੰਘ ਘਾਰੂ ਤੋਂ ਇਲਾਵਾ ਫਰੀਦਕੋਟ ਤੋਂ ਸ਼ਾਮ ਸੁੰਦਰ ਕਾਲੜਾ, ਗੁਰਪਿਆਰ ਹਰੀ ਨੌਂ, ਹੈਰੀ ਭੋਲੂਵਾਲਾ, ਧਰਮ ਪ੍ਰਵਾਨਾ, ਸ਼ਿਵਨਾਥ ਦਰਦੀ, ਸੁਖਵਿੰਦਰ ਸਾਰੰਗ, ਸ਼ਿਵ ਚਰਨ ਸਿੰਘ, ਕੁਲਵਿੰਦਰ ਜੱਜ, ਮਨਜੀਤ ਧਾਲੀਵਾਲ ਆਦਿ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਅਤੇ ਜਗੀਰ ਸੱਧਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।