ਲੁਧਿਆਣਾ : 22 ਜਨਵਰੀ 2019 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸੁਰਿੰਦਰ ਦੀਪ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ 'ਮਨ ਦੇ ਮੋਤੀ' ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਨ। ਪ੍ਰਧਾਨਗੀ ਮੰਡਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਸ. ਪ. ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਸ੍ਰੀ ਸੁਰਿੰਦਰ ਕੈਲੇ, ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਆਤਮਜੀਤ ਸਿੰਘ ਅਤੇ ਡਾ. ਤੇਜਵੰਤ ਸਿੰਘ ਮਾਨ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਲੇਖਕਾਂ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਚ ਕੰਮ ਕਰਦਿਆਂ ਸੁਰਿੰਦਰ ਦੀਪ ਦਾ ਵਾਹ ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਨਾਲ ਨਿਰੰਤਰਤਾ ਵਾਲਾ ਹੈ। ਫਲਸਰੂਪ ਉਸ ਦੇ ਵਿਚਾਰ ਉੱਚੇ ਸੁੱਚੇ, ਪਹੁੰਚ ਨਿਰਪੱਖ ਤੇ ਸੋਚ ਮਾਨਵਵਾਦੀ ਹੈ। ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਦਫ਼ਤਰ ਦੀ ਇੰਚਾਰਜ ਸੁਰਿੰਦਰ ਦੀਪ ਨੇ ਮਨ ਦੇ ਮੋਤੀ ਪੁਸਤਕ ਰਚ ਕੇ ਪੰਜਾਬੀ ਸਾਹਿਤ ਜਗਤ ਵਿਚ ਹਾਜ਼ਰੀ ਲਵਾਈ ਹੈ। ਮੈਂ ਉਸ ਨੂੰ ਇਸ ਅਵਸਰ 'ਤੇ ਵਧਾਈ ਦੇ ਨਾਲ ਨਾਲ ਹੋਰ ਵੀ ਮਿਆਰੀ ਪੁਸਤਕਾਂ ਰਚਨ ਲਈ ਆਸ਼ੀਰਵਾਦ ਦਿੰਦਾ ਹਾਂ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਸੁਰਿੰਦਰ ਦੀਪ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨਾਲ ਆਪਣੇ ਵਿਦਿਆਰਥੀ ਜੀਵਨ ਤੋਂ ਜੁੜੀ ਹੋਈ। ਛੋਟੀ ਉਮਰੇ ਅਕਾਡਮੀ ਜੁਆਇਨ ਕਰਕੇ ਇਸ ਨੇ ਸਿਰਫ਼ ਦਫ਼ਤਰੀ ਕੰਮ ਕਾਰ ਹੀ ਨਹੀਂ ਕੀਤਾ ਸਗੋਂ ਇਥੋਂ ਬਹੁਤ ਕੁਝ ਸਿੱਖਿਆ ਵੀ ਹੈ। 'ਮਨ ਦੇ ਮੋਤੀ' ਪੁਸਤਕ ਦੀ ਰਚਨਾ ਉਸ ਦੀ ਵੱਡੀ ਪ੍ਰਾਪਤੀ ਹੈ ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸੁਰਿੰਦਰ ਦੀਪ ਦੀ ਪੁਸਤਕ ਦਾ ਪੰਜਾਬੀ ਸਾਹਿਤ ਜਗਤ ਵਿਚ ਸੁਆਗਤ ਕਰਦਿਆਂ ਕਿਹਾ ਕਿ ਸੁਰਿੰਦਰ ਦੀਪ ਦੀ ਪੁਸਤਕ 'ਮਨ ਦੇ ਮੋਤੀ' ਵਿਚਲੀਆਂ ਕਹਾਣੀਆਂ ਇਕ ਸੰਵੇਦਨਸ਼ੀਲ ਮਨ ਦੇ ਅਹਿਸਾਸਾਂ, ਫ਼ਿਕਰਾਂ ਅਤੇ ਸੁਪਨਿਆਂ ਦਾ ਕਲਾਤਮਕ ਇਜ਼ਹਾਰ ਹਨ। ਇਨ•ਾਂ ਦੁਆਰਾ ਲਿਖਤ ਮਿੰਨੀ ਕਹਾਣੀਆਂ ਨੂੰ ਪੰਜਾਬੀ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਸੁਰਿੰਦਰ ਦੀਪ ਆਪਣੇ ਆਲੇ ਦੁਆਲੇ ਦੀਆਂ ਵਿਸੰਗਤੀਆਂ ਨੂੰ ਕਲਾਤਮਕ ਭਾਸ਼ਾ ਵਿਚ ਢਾਲਣ ਵਿਚ ਕਾਮਯਾਬ ਰਹੀ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਮਿੰਨੀ ਕਹਾਣੀ ਲੇਖਕ ਸ੍ਰੀ ਸੁਰਿੰਦਰ ਕੈਲੇ ਕਿਹਾ ਕਿ ਸੁਰਿੰਦਰ ਦੀਪ ਦੀ ਪ੍ਰਥਮ ਪੁਸਤਕ 'ਮਨ ਦੇ ਮੋਤੀ' ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਮਾਜ ਦੇ ਹਰ ਪ੍ਰਾਣੀ ਦੇ ਅੰਦਰਲੇ ਮੋਤੀਆਂ ਦੀ ਪਛਾਣ ਤੇ ਪ੍ਰਗਟਾਅ ਦਾ ਦਸਤਾਵੇਜ਼ ਹੈ। ਉਨ•ਾਂ ਕਿਹਾ ਨਿਰਸੰਦੇਹ ਇਹ ਪੁਸਤਕ ਜਿਥੇ ਉਸ ਦੀ ਪ੍ਰੌੜ ਕਥਾਕਾਰ ਵਜੋਂ ਪਹਿਚਾਣ ਕਰਵਾਏਗੀ ਉਥੇ ਮਿੰਨੀ ਕਹਾਣੀ ਸਾਹਿਤ ਨੂੰ ਗੁਣਵੱਤਾ ਦੀ ਅਮੀਰੀ ਨਾਲ ਭਰਪੂਰ ਕਰੇਗੀ। ਲੇਖਿਕਾ ਸੁਰਿੰਦਰ ਦੀਪ ਨੇ ਕਿਹਾ ਕਿ ਮੇਰੀ ਕਾਮਯਾਬੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਅਤੇ ਮੇਰੇ ਦਾਦੀ ਜੀ ਦੇ ਆਸ਼ੀਰਵਾਦ ਕਰਕੇ ਹੈ। ਉਨ੍ਹਾਂ ਦਸਿਆ ਕਿ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਦੀ ਪ੍ਰੇਰਣਾ ਨਾਲ ਮੇਰੀ ਕਲਮ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ ਸੀ
ਅਤੇ ਸ੍ਰੀ ਸੁਰਿੰਦਰ ਕੈਲੇ ਹੋਰਾਂ ਦੀਆਂ ਮਿੰਨੀ ਕਹਾਣੀਆਂ ਦੀਆਂ ਪੁਸਤਕਾਂ ਪੜ੍ਹ ਕੇ ਮੈਨੂੰ ਮਿੰਨੀ ਕਹਾਣੀ ਲਿਖਣ ਦੀ ਪ੍ਰੇਰਨਾ ਮਿਲੀ। ਉਨ•ਾਂ ਕਿਹਾ ਮੈਂ ਚੇਤਨਾ ਪ੍ਰਕਾਸ਼ਨ ਦੇ ਮਾਲਕ ਸ੍ਰੀ ਸਤੀਸ਼ ਗੁਲਾਟੀ ਜੀ ਦੀ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਪਹਿਲੀ
ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਮੈਨੂੰ ਮਾਣ ਬਖਸਿਆ ਉਸ ਕਿਹਾ ਮੈ ਪ੍ਰਧਾਨਗੀ ਮੰਡਲ ਅਤੇ ਸਾਰੇ ਸਾਹਿਤਕਾਰਾਂ ਦੀ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦੇ ਕੇ ਮਾਣ ਬਖਸ਼ਿਆ। ਇਸ ਮੌਕੇ ਲੇਖਿਕਾ ਸੁਰਿੰਦਰ ਦੀਪ ਦੇ ਜੀਵਨ ਸਾਥੀ ਸ. ਰਜਿੰਦਰ ਸਿੰਘ, ਡਾ. ਤੇਜਵੰਤ ਮਾਨ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪ੍ਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਭਗਵੰਤ ਰਸੂਲਪੁਰੀ, ਤ੍ਰ੍ਰੈਲੋਚਨ ਲੋਚੀ, ਜਸਵੀਰ ਝੱਜ, ਸੁਖਦਰਸ਼ਨ ਗਰਗ, ਭੁਪਿੰਦਰ ਸੰਧੂ, ਜਨਮੇਜਾ ਸਿੰਘ ਜੌਹਲ, ਮੇਜਰ ਸਿੰਘ ਗਿੱਲ, ਗੁਲਜ਼ਾਰ ਸਿੰਘ ਸ਼ੌਕੀ , ਪੰਜਾਬ ਕਲਾਕਾਰ ਸੋਸਾਇਟੀ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਕਹਾਣੀਕਾਰਾ ਸ੍ਰੀਮਤੀ ਇੰਦਰਜੀਤਪਾਲ ਕੌਰ, ਸਤੀਸ਼ ਗੁਲਾਟੀ, ਰਜਿੰਦਰ ਸਿੰਘ, ਅਜਮੇਰ ਸਿੰਘ, ਸੁਰਿੰਦਰ ਕੌਰ, ਕਮਲਪ੍ਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ।