19ਵਾਂ ਸਲਾਨਾ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਮਨਾਇਆ ਜਾਵੇਗਾ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 09 ਫਰਵਰੀ 2022- ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਕਵਾਂਟਿਲਨ ਪੌਲੇਟਿਕਨਿਕ ਯੂਨੀਵਰਿਸਟੀ (ਕੇ ਪੀ ਯੂ) ਅਤੇ ਦੀਪਕ ਬਿੰਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ 19ਵਾਂ ਸਲਾਨਾ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਐਤਵਾਰ 27 ਫਰਵਰੀ 2022 ਨੂੰ ਬਾਅਦ ਦੁਪਿਹਰ 1:30 ਤੋਂ 4:00 ਵਜੇ ਤੱਕ ਜ਼ੂਮ ਰਾਹੀਂ ਮਨਾਇਆ ਜਾਵੇਗਾ ।
ਪਲੀ, ਕੇਪੀਯੂ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਨੁਮਾਇੰਦਿਆਂ ਵਲੋਂ ਜਾਣਕਾਰੀ ਦਿੱਤੀ ਗਈ। ਐਲਏ ਮੈਥੇਸਨ ਸਕੂਲ ਦੀ ਪੰਜਾਬੀ ਅਧਿਆਪਕਾ ਪ੍ਭਜੋਤ ਕੌਰ ਕੈਨੇਡਾ, ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਦੀ ਪੜ੍ਹਾਈ ਬਾਰੇ ਵਿਚਾਰ-ਵਟਾਂਦਰਾ ਪੈਨਲ ਵਿਚ ਹਿੱਸਾ ਲੈਣ ਲਈ ਡਾਕਟਰ ਗੁਰਨਾਮ ਸਿੰਘ ਢਿੱਲੋਂ,, ਟਰਾਂਟੋ ਦਲਬੀਰ ਸਿੰਘ, ਐਡਮਿੰਟਨ ਡਾਕਟਰ ਹਰਜੀਤ ਗਰੇਵਾਲ, ਕੈਲਗਰੀ/ਐਡਮਿੰਟਨ, ਸੁਖਬੀਰ ਗਰੇਵਾਲ, ਕੈਲਗਰੀ ਗੁਰਿੰਦਰ ਮਾਨ, ਵੈਨਕੂਵਰ ਸ਼ਾਮਲ ਹੋਣਗੇ।
ਇਸ ਦੌਰਾਨ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਪੰਜਾਬੀ ਵਿਦਿਆਰਥੀਆਂ ਵਲੋਂ ਕਵਿਤਾਵਾਂ, ਗੀਤ ਅਤੇ ਕਹਾਣੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਪ੍ਰੋਗ੍ਰਾਮ ਦੇ ਸੰਚਾਲਕ ਕਮਲਜੀਤ ਕੈਂਬੋ ਹੋਣਗੇ।