ਸਦੀਵੀ ਅਲਵਿਦਾ ਕਹਿ ਗਿਆ ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ
ਗੁਰਭਜਨ ਗਿੱਲ
ਲੁਧਿਆਣਾ,6 ਅਪ੍ਰੈਲ , 2018
ਤਾਰਾ ਚੰਦ ਸੱਚ ਮੁੱਚ ਤਾਰਾ ਵੀ ਸੀ ਤੇ ਚੰਦ ਵੀ। ਪੂਰਾ ਚੌਧਵੀਂ ਦਾ ਚੰਦ। ਪਰ ਸਾਰੀ ਉਮਰ ਗਰੀਬੀ ਦੇ ਚਿੱਕੜ ਚ ਹੀ ਖੁਭਿਆ ਰਿਹਾ। ਕਦੇ ਨਾ ਨਿਕਲ ਸਕਿਆ। ਅਨਪੜ੍ਹਤਾ ਤੇ ਗਰੀਬੀ ਸਕੀਆਂ ਭੈਣਾਂ ਨੇ ਤੇ ਦੋਵੇਂ ਤਾਰਾ ਤੰਦ ਨੂੰ ਪੇਤੜਿਆਂ ਚ ਹੀ ਮਿਲ ਗਈਆਂ। ਸ਼ਰਾਬ ਨਾਲ ਮੋਹਨੇ ਵੀ ਉਮਰ ਭਰ ਨੁਕਸਾਨ ਕੀਤਾ।
ਅਲਗੋਜ਼ਾ ਵਾਦਨ ਚ ਉਹ ਸ਼ੰਕਰ ਮੱਟੀਆਂ ਵਾਲਾ, ਸਵਰਨ ਮੱਟੀਆਂ ਵਾਲਾ, ਬੇਲੀ ਰਾਮ ਤੇ ਮੰਗਲ ਸੁਨਾਮੀ ਨਾਲੋਂ ਵੀ ਬਾਰੀਕ ਸੀ। ਸੁੱਚੀ ਫੂਕ ਵਾਲਾ।
ਅੱਜ ਵਿਜੈ ਯਮਲਾ ਜੱਟ ਨੇ ਮੰਦੀ ਖ਼ਬਰ ਦਿੱਤੀ ਹੈ ਕਿ ਤਾਰਾ ਚੰਦ 24 ਮਾਰਚ ਨੂੰ ਸਦਾ ਲਈ ਓਥੇ ਤੁਰ ਗਿਆ ਹੈ ਜਿੱਥੇ ਜਾ ਕੇ ਕੋਈ ਨਹੀਂ ਪਰਤਦਾ।
ਭੋਗ ਵੀ ਪੈ ਗਿਆ ਹੈ ਪਰ ਸਾਡਾ ਤਾਰਾ ਤੰਦ ਸਦੀਵ ਕਾਲੀ ਪੈੜ ਵਾਲਾ ਹੈ।
2005 ਚ ਇੱਕ ਵਾਰ ਆਪਣੇ ਸ਼ਾਗਿਰਦ ਬਲਵਿੰਦਰ ਤਾਰਾ ਨਾਲ ਮੈਨੂੰ ਉਦਾਸੀ ਦੇ ਆਲਮ ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਚ ਮਿਲਣ ਆਇਆ।
ਗੱਲਾਂ ਕਰਦਾ ਰੋ ਪਿਆ। ਕਹਿਣ ਲੱਗਾ ਹੁਣ ਜ਼ਿੰਦਗੀ ਦਾ ਗੱਡਾ ਖਿੱਚਿਆ ਨਹੀਂ ਜਾਂਦਾ। ਗਰੀਬੀ ਹੱਡਾਂ ਚ ਬਹਿ ਗਈ ਹੈ। ਗਾਉਣ ਵਾਲੇ ਮਸ਼ੀਨੀ ਸਾਜ਼ਾਂ ਦੇ ਗੁਲਾਮ ਹੋ ਗਏ ਨੇ ਤੇ ਅਸੀਂ ਸਾਜ਼ਿੰਦੇ ਵਾਧੂ ਸਮਾਨ ਵਾਂਗ ਤੂੜੀ ਵਾਲੇ ਕੋਠੇ ਚ।
ਮੈਂ ਉਸ ਦੀ ਪੀੜ ਨੂੰ ਅੱਖਰਾਂ ਦਾ ਜਾਮਾ ਦੇ ਕੇ ਪੰਜਾਬੀਆਂ ਨੂੰ ਮਿਹਣਾ ਮਾਰਿਆ। ਸਿਰਫ਼ ਪੰਮੀ ਬਾਈ ਨਿੱਤਰਿਆ। ਉਸ ਨੇ ਆਪਣੇ ਬੈਂਡ ਚ ਸ਼ਾਮਿਲ ਕਰ ਲਿਆ। ਨਾਰਥ ਜ਼ੋਨ ਵਾਲਿਆਂ ਤੋਂ ਵੀ ਮਦਦ ਕਰਵਾਈ। ਜਗਦੇਵ ਸਿੰਘ ਜੱਸੋਵਾਲ ਜੀ ਨੇ ਵੀ ਸਹਾਇਤਾ ਕੀਤੀ। ਮੋਹਨ ਸਿੰਘਮੇਲੇ ਤੇ ਸਨਮਾਨ ਕੀਤਾ।
ਮੈਂ ਉਸ ਬਾਰੇ ਲਿਖਿਆ
ਸਾਹਿਰ ਲੁਧਿਆਣਵੀ ਤਾਰਾ ਚੰਦ ਨੂੰ ਕਦੇ ਨਹੀਂ ਸੀ ਮਿਲਿਆ ਪਰ ਇਸ ਧਰਤੀ ਤੇ ਵਸਦੇ ਸਾਰੇ ਤਾਰਾ ਚੰਦਾਂ ਦੀ ਦਰਦ ਕਹਾਣੀ ਉਸ ਦੀ ਇਕ ਗਜ਼ਲ ਦਾ ਸ਼ੇਅਰ ਬੜੇ ਸਪਸ਼ਟ ਅੰਦਾਜ਼ ਵਿਚ ਕਹਿੰਦਾ ਹੈ
'ਜੋ ਤਾਰ ਸੇ ਨਿਕਲੀ ਹੈ, ਵੋ ਧੁਨ ਸਭ ਨੇ ਸੁਨੀ ਹੈ,
ਜੋ ਸਾਜ਼ ਪੇ ਗੁਜ਼ਰੀ ਵੋ ਕਿਸ ਦਿਲ ਕੋ ਪਤਾ ਹੈ।
ਕੁਲ ਦੁਨੀਆਂ ਸੰਗੀਤ ਨੂੰ ਰੂਹ ਦੀ ਖੁਰਾਕ ਆਖਦੀ ਹੈ ਪਰ ਸੰਗੀਤ ਪੈਦਾ ਕਰਨ ਵਾਲੇ ਨੂੰ ਜੇਕਰ ਹਰ ਰੋਜ਼ ਖਾਣ ਵਾਲੀ ਰੋਟੀ ਦੇ ਵੀ ਸੰਸੇ ਹੋਣ ਤਾਂ ਉਹ ਸੰਗੀਤ ਨੂੰ ਅਲਵਿਦਾ ਕਿਉਂ ਨਾ ਆਖੇ? ਪਰ ਜਿਸ ਸ਼ੌਕ ਨੂੰ ਕਿੱਤਾ ਬਣਾ ਕੇ ਸੰਗੀਤ ਦੀ ਦੁਨੀਆਂ ਦੇ ਨਾਮਵਰ ਵਿਅਕਤੀ ਤਾਰਾਚੰਦ ਨੇ ਆਪਣੇ ਅਲਗੋਜ਼ਿਆਂ ਦੀ ਧੁਨ ਤੇ ਦੁਨੀਆਂ ਨਚਾਈ ਉਸ ਦੀਆਂ ਉਦਾਸੀਆਂ ਦੀ ਹਾਥ ਕੌਣ ਪਾਵੇ। ਉਹ ਬਚਪਨ ਵੇਲੇ ਆਪਣੇ ਮਾਪਿਆਂ ਨਾਲ ਸਿਆਲਕੋਟ ਜ਼ਿਲ•ੇ ਦੇ ਪਿੰਡ ਸਲਾਰੀਆ ਚੱਕ ਵਿਚੋਂ ਉਜੜ ਕੇ ਜੰਮੂ ਨੇੜੇ ਮੱਲਕੇ ਚੱਕ ਵਿਚ ਆਬਾਦ ਹੋਇਆ। ਬਹੁਤ ਥੋਹੜੇਲੋਕ ਜਾਣਦੇ ਨੇ ਕਿ ਸਿਆਲਕੋਟ ਕਲਾ ਦੀ ਧਰਤੀ ਹੈ। ਗੱਲ ਭਾਵੇਂ ਸਰ ਮੁਹੰਮਦ ਇਕਬਾਲ ਦੀ ਹੋਵੇ ਜਾਂ ਉਰਦੂ ਸ਼ਾਇਰੀ ਦੇ ਸਿਖਰਲੇ ਡੰਡੇ ਫੈਜ਼ ਅਹਿਮਦ ਫੈਜ਼ ਦੀ, ਪੰਜਾਬੀ ਵਾਰਤਕ ਅਤੇ ਜੀਵਨ ਸਲੀਕੇ ਦੇ ਬੇਤਾਜ਼ ਬਾਦਸ਼ਾਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜਾਂ ਬਿਰਹਾ ਦੇਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਸਾਰਿਆਂ ਦੀ ਜੰਮਣ ਭੋਇੰ ਸਿਆਲਕੋਟ ਹੀ ਸੀ। ਪੂਰਨ ਭਗਤ ਸਲਵਾਨ ਤੇ ਇੱਛਰਾਂ ਮਾਂ ਦੀਆਂ ਪੈੜਾਂ ਵਾਲਾ ਸਿਆਲਕੋਟ । ਇਥੇ ਹੀ ਲੋਕ ਨਾਚ ਭੰਗੜਾ ਜੰਮਿਆ, ਢੋਲ ਦੀ ਪਹਿਲੀ ਥਾਪ ਨੇ ਪੰਜਾਬ ਦੇ ਗੱਭਰੂਆਂ ਨੂੰ ਬਲਦਾਂ ਦੀਆਂ ਟੱਲੀਆਂ, ਹਮੇਲਾਂ ਲੱਕ ਅਤੇ ਗਿੱਟਿਆਂ ਨਾਲ ਬੰਨ–ਬੰਨ ਕੇ ਵਿਸਾਖੀ ਨੂੰ ਕਣਕਾਂ ਦੇ ਮੂੰਹ ਲਾਲੀ ਆਈ ਵੇਖ ਕੇ ਨੱਚਣਾਂ ਸਿਖਾਇਆ। ਅਲਗੋਜ਼ਿਆਂ ਦਾ ਠੇਠ ਪੰਜਾਬੀ ਲੋਕ ਸੰਗੀਤ ਵੀ ਇਸ ਧਰਤੀ ਤੇ ਹੀ ਪ੍ਰਵਾਨ ਚੜਿਆ। ਬਾਂਸ ਦੀਆਂ ਪੋਰੀਆਂ ਨੂੰ ਇਸ ਇਲਾਕੇ ਵਿਚ ਮੱਟੀਆਂ ਵੀ ਆਖਦੇ ਨੇਅਤੇ ਇਹ ਮੱਟੀਆਂ ਜਦ ਪੂਰੇ ਵਜ਼ਦ ਵਿਚ ਆ ਕੇ ਤਾਰਾ ਚੰਦ ਆਪਣੇ ਸਾਹਾਂ ਸਵਾਸਾਂ ਦਾ ਸੇਕ ਭਰ ਕੇ ਵਜਾਉਂਦਾ ਸੀ ਤਾਂ ਕਾਇਨਾਤ ਸਾਹ ਰੋਕ ਕੇ ਸੁਣਦੀ ਮੈਂ ਆਪ ਵੇਖੀ ਹੈ। ਉਹ ਭਾਵੇਂ ਨਰਿੰਦਰ ਬੀਬਾ ਦਾ ਸਾਥ ਦੇ ਰਿਹਾ ਹੁੰਦਾ ਜਾਂ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਨਾਲਕਲੀਆਂ ਤੇ ਸੰਗਤ ਦੇ ਰਿਹਾ ਹੁੰਦਾ, ਨੱਚਦੀ ਜਵਾਨੀ ਵਾਲੇ ਪੰਮੀ ਬਾਈ ਨਾਲ ਸੁਰ ਮਿਲਾ ਰਿਹਾ ਹੁੰਦਾ । ਉਸ ਦੀ ਸੁਰੀਲੀ ਮੱਟੀਆਂ ਦੀ ਜੋੜੀ ਵੱਖਰੇ ਅੰਦਾਜ਼ ਵਿਚ ਹੀ ਰੂਹ ਨਸ਼ਿਆ ਜਾਂਦੀ। ਉਸ ਦੇ ਵਜਾਏ ਅਲਗੋਜ਼ਿਆਂ ਨੂੰ ਸੁਰਿੰਦਰ ਛਿੰਦਾ ਦੇ ਐਲ ਪੀ ਰਿਕਾਰਡ ਜਿਉਣਾ ਮੌੜ ਵਿਚਵੀ ਸੁਣ ਸਕਦੇ ਹੋ ਅਤੇ ਸਰਦੂਲ ਸਿਕੰਦਰ ਦੇ ਕਈ ਗੀਤਾਂ ਵਿਚ ਵੀ। ਲੰਮਾਂ ਸਮਾਂ ਤਾਰਾ ਚੰਦ ਦੇ ਅਲਗੋਜ਼ੇ ਦੂਰਦਰਸ਼ਨ ਕੇਂਦਰ ਜਲੰਧਰ ਦੀ ਮੁਖ ਧੁਨ ਵੀ ਬਣੇ ਰਹੇ ਹਨ।
ਤਾਰਾ ਚੰਦ ਦੇਸ਼ ਦੀ ਵੰਡ ਵੇਲੇ 7 ਵਰਿ•ਆਂ ਦਾ ਸੀ ਬਾਲ ਸੱਜਰੇ ਸੁਪਨਿਆਂ ਵਾਲਾ। ਹੁਣ 65 ਸਾਲ ਦਾ ਬਜੁਰਗ ਹੈ ਉਸ ਦੀਆਂ ਲੋੜਾਂ, ਥੋੜਾਂ ਕਦੇ ਵੀ ਇਹ ਕਲਾ ਪੂਰੀਆਂ ਨਹੀਂ ਕਰ ਸਕੀ ਪਰ ਨਿੱਕੀ ਉਮਰ ਵਿਚ ਲਾਏ ਇਸ਼ਕ ਨੂੰ ਉਹ ਹੁਣ ਤੀਕ ਆਪਣੇ ਨਾਲ–ਨਾਲ ਤੋਰ ਰਿਹਾ ਹੈ।ਉਸ ਦੇ ਬਾਪ ਕਿਰਪਾ ਰਾਮ ਨੂੰ ਵੀ ਅਲਗੋਜ਼ੇ ਵਜਾਉਣ ਦਾ ਸ਼ੌਕ ਸੀ। ਗੁੱਲੂ ਸ਼ਾਹ ਦੇ ਮੇਲੇ ਤੇ ਉਹ ਹਰ ਵਰ•ੇ ਸੰਗੀਤ ਦੇ ਵੱਡੇ ਵੱਡੇ ਸ਼ਾਹ ਅਸਵਾਰਾਂ ਨਾਲ ਬਰ ਮੇਚਦਾ। ਉਸ ਨੂੰ ਵੇਖ–ਵੇਖ ਕੇ ਪੁੱਤਰ ਤਾਰਾ ਚੰਦ ਵਿਚ ਵੀ ਉਹੀ ਬਣਨ ਦੀ ਰੀਝ ਉਸਰੀ। ਨਸੀਬਾਂ ਵਿਚ ਅੱਖਰ ਗਿਆਨਵਿਧ ਮਾਤਾ ਨੇ ਹੀ ਨਹੀਂ ਸੀ ਲਿਖਿਆ। ਸ਼ੌਕ ਦੇ ਕਬੂਤਰ ਪਾਲਣ ਵਾਲਿਆਂ ਨਾਲ ਸਰਸਵਤੀ ਅਕਸਰ ਨਰਾਜ਼ ਰਹਿੰਦੀ ਹੈ। ਉਹ ਸਕੂਲ ਦਾ ਮੂੰਹ ਤਾਂ ਨਾ ਵੇਖ ਸਕਿਆ ਪਰ ਆਪਣੇ ਸੰਗੀਤ ਦੇ ਬਲਬੂਤੇ ਉਸ ਨੇ ਸਾਰਾ ਦਿੱਲੀ ਦੱਖਣ ਗਾਹਿਆ ਹੋਇਆ ਹੈ। ਨਾਰਥ ਜ਼ੋਨ ਕਲਚਰਸੈਂਟਰ ਪਟਿਆਲਾ ਨੇ ਉਸ ਨੂੰ ਗੁਰੂਕੁਲ ਪਰੰਪਰਾ ਅਧੀਨ ਲੁਧਿਆਣਾ ਵਿਚ ਉਸਤਾਦ ਮੰਨਿਆ । ਉਸ ਨੂੰ ਸਿਰਫ ਛੇ ਮਹੀਨੇ ਇਹ ਰੁਤਬਾ ਮਿਲਿਆ ਤੇ ਬਦਲੇ ਵਿਚ ਸਿਰਫ 12000/– ਰੁਪਏ। ਉਹ ਵੀ ਪੰਮੀ ਬਾਈ ਵੱਲੋਂ ਵਾਰ ਵਾਰ ਟੈਲੀਫੂਨ ਕਰਨ ਤੇ । ਹੁਣ ਨਵੇਂ ਜੰਮੇ ਸੰਗੀਤਕਾਰਾਂਨੇ ਉਸ ਦੇ ਅਲਗੋਜ਼ੇ ਕੰਪਿਊਟਰ ਵਿਚ ਰਿਕਾਰਡ ਕਰ ਲਏ ਹਨ ਅਤੇ ਬਦਲ ਬਦਲ ਕੇ ਤਰਜ਼ਾਂ ਨਵੀਆਂ ਰਿਕਾਰਡਿੰਗਾਂ ਵਿਚ ਭਰੀ ਜਾ ਰਹੇ ਹਨ। ਸੰਗੀਤ ਦੀ ਮਿਠਾਸ ਤਾਰਾ ਚੰਦ ਦੀ ਤੇ ਰੁਪਈਏ ਨਵੇਂ ਜੰਮੇ ਸੰਗੀਤਕਾਰਾਂ ਦੇ । ਦੇਸ਼ ਦਾ ਵਿਧਾਨ ਵੀ ਚੁੱਪ ਹੈ ਅਤੇ ਸੰਗੀਤ ਦੇ ਵਣਜਵਿਹਾਰ ਨਾਲ ਜੁੜੇ ਲੋਕ ਵੀ । ਪਿਛਲੇ 50 ਸਾਲਾਂ ਤੋਂ ਅਲਗੋਜ਼ੇ ਵਜਾ ਰਿਹਾ ਤਾਰਾ ਚੰਦ ਅੱਜ ਪੱਥਰਾਈਆਂ ਅੱਖਾਂ ਨਾਲ ਇਸ ਮੁਲਕ ਦੇ ਸਭਿਆਚਾਰਕ ਚੌਧਰੀਆਂ ਵੱਲ ਵੇਖ ਰਿਹਾ ਹੈ।
ਤਾਰਾ ਚੰਦ ਆਖਦਾ ਹੈ ਕਿ ਗਰੀਬੀ ਨਾਲ ਮੱਥਾ ਡਾਹੁਣ ਲਈ ਮੈਂ ਕੁਝ ਸਮਾਂ ਫੁਟਪਾਥ ਤੇ ਬੈਠ ਕੇ ਖੁਦ ਫੁਟਬਾਲ ਸਿਉਂ ਕੇ ਵੀ ਵੇਚੇ ਹਨ ਅਤੇ ਹੋਰ ਨਿੱਕੇ–ਨਿੱਕੇ ਕਈ ਕੰਮ ਕਾਰ ਵੀ ਕੀਤੇ ਨੇ । ਪਰ ਇਸ ਮਸ਼ੀਨੀ ਯੁਗ ਵਿਚ ਹੱਥਾਂ ਦੇ ਸਿਉਂਤੇ ਫੁਟਬਾਲ ਕੌਣ ਖਰੀਦਦਾ ਹੈ । ਮਸ਼ੀਨੀਮਾਲ ਨੇ ਸਾਡੇ ਵਰਗਿਆਂ ਨੂੰ ਵਾਧੂ ਵਸਤੂ ਬਣਾ ਕੇ ਖੱਲ•ੀ ਖੂੰਜੀਂ ਸੁੱਟ ਦਿੱਤਾ ਹੈ। ਹੁਣ ਇਕੋ ਨਮੋਸ਼ੀ ਮਾਰਦੀ ਹੈ ਕਿ ਜਿਸ ਪੰਜਾਬ ਦੇ ਲੋਕ ਸੰਗੀਤ ਦੀਆਂ ਟਾਹਰਾਂ ਮਾਰਦੇ ਨਾ ਤਾਂ ਸਰਕਾਰੀ ਆਗੂ ਥੱਕਦੇ ਹਨ ਅਤੇ ਨਾ ਸਭਿਆਚਾਰ ਦੇ ਨਾਂ ਉੱਤੇ ਸੇਵਾ ਕਰਨ ਵਾਲੇ ਚੌਧਰੀ ਹੀ ਦਮਲੈਂਦੇ ਹਨ ਪਰ ਮੇਰੇ ਲਈ ਸਾਰਾ ਜੱਗ ਹਨੇਰਾ ਹੈ । ਮੈਂ ਹਰ ਕਿਸੇ ਨੂੰ ਆਪਣੇ ਦਿਲ ਦਾ ਦੁੱਖੜਾ ਸੁਣਾਇਆ ਹੈ। ਮੇਰੇ ਤਿੰਨੇ ਬੱਚੇ ਰੁਜਗਾਰ ਲੱਭ ਰਹੇ ਨੇ। ਦੋਵੇਂ ਪੁੱਤਰ ਦਸਵੀਂ ਪਾਸ ਕਰ ਚੁੱਕੇ ਨੇ। ਕਮਜ਼ੋਰ ਆਰਥਿਕਤਾ ਕਾਰਨ ਅਗਲੇਰੀ ਪੜਾਈ ਨਹੀਂ ਕਰ ਸਕੇ। ਮੇਰੇ ਅਲਗੋਜ਼ਿਆਂ ਨੂੰਉਹ ਪਿਆਰ ਨਾਲ ਕਿਉਂ ਵੇਖਣ ਕਿਉਂਕਿ ਮੈਨੂੰ ਇਸ ਸ਼ੌਕ ਨੇ ਕੀ ਦਿੱਤਾ ਹੈ। ਵੱਡਾ ਪੁੱਤਰ ਕਦੇ ਕਦੇ ਅਲਗੋਜ਼ੇ ਫੜ ਲੈਂਦਾ ਹੈ। ਦਰਦ ਪਰੁਚੀ ਹੇਕ ਕੱਢਦਾ ਹੈ ਪਰ ਇਸ ਦਰਦ ਨੂੰ ਪਛਾਨਣ ਵਾਲਾ ਇਸ ਪੰਜਾਬ ਵਿਚ ਕੌਣ ਹੈ ? ਨਾਂ ਸਰਕਾਰਾਂ ਨਾ ਸੰਸਥਾਵਾਂ ਤੇ ਨਾਂ ਕਲਾਕਾਰ।
ਤਾਰਾ ਚੰਦ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਵੀ ਹਰ ਵਰ•ੇ ਆਪਣੇ ਅਲਗੋਜ਼ਿਆਂ ਦਾ ਸਤਰੰਗੀ ਰੰਗ ਘੋਲਦਾ ਰਿਹਾ ਹੈ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਨਵੀਂ ਦਿੱਲੀ ਵਿਖੇ ਵੀ ਪੰਜਾਬ ਦੇ ਗੱਭਰੂਆਂ ਨਾਲ ਕਈ ਸਾਲ ਲਗਾਤਾਰ ਆਪਣੇ ਅਲਗਜ਼ੇ ਲੈ ਕੇ ਹਾਜ਼ਰ ਹੁੰਦਾਰਿਹਾ ਹੈ। ਦੇਸ਼ ਦੀ ਪ੍ਰਮੁਖ ਅਖਬਾਰਾਂ ਉਸ ਦੀਆਂ ਦੇਸ਼ ਦੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਖਿੱਚੀਆਂ ਮੂਰਤਾਂ ਪਹਿਲੇ ਪੰਨਿਆਂ ਤੇ ਛਾਪਦੀਆਂ ਰਹੀਆਂ ਹਨ ਪਰ ਛਪੀਆਂ ਮੂਰਤਾਂ ਦੀ ਰੋਟੀ ਨਹੀਂ ਪੱਕਦੀ । ਹੁਣ ਉਸ ਕੋਲ ਮੂਰਤਾਂਵੀ ਨਹੀਂ ਰਹੀਆਂ ਕਿਉਂਕਿ ਉਨ•ਾਂ ਤਸਵੀਰਾਂ ਨੂੰ ਛਾਪਣ ਦਾ ਲਾਰਾ ਲਾ ਕੇ ਤੁਰਦੇ ਬਣੇ ਕਈ ਪੱਤਰਕਾਰਾਂ ਨੇ ਉਸ ਦੀ ਇਹ ਮਾਣ ਮੱਤੀ ਸੰਪਤੀ ਵੀ ਨਹੀਂ ਪਰਤਾਈ। ਉਸ ਨੂੰ ਕਦੇ ਵੀ ਕਿਸੇ ਸਰਕਾਰੀ ਸੰਸਥਾ ਨੇ ਕਿਸੇ ਨਿੱਕੇ ਵੱਡੇ ਪੁਰਸਕਾਰ ਲਈ ਯੋਗ ਨਹੀਂ ਸਮਝਿਆ ਕਿਉਂਕਿਸੰਸਥਾਵਾਂ ਨੂੰ ਛਪੇ ਛਪਾਏ ਜੀਵਨ ਵੇਰਵੇ ਵਾਲੇ ਰੰਗੀਨ ਕਾਗਜ ਚਾਹੀਦੇ ਹਨ ਜਿਨ•ਾਂ ਵਿਚ ਵੇਰਵੇ ਵਾਰ ਪ੍ਰਾਪਤੀਆਂ ਦਾ ਲੇਖਾ ਜੋਖਾ ਹੋਵੇ। ਪਰ ਤਾਰਾ ਚੰਦ ਤਾਂ ਆਪਣਾ ਸਾਰਾ ਕੁਝ ਹੀ ਹਵਾਵਾਂ ਨੂੰ ਸੌਂਪਦਾ ਰਿਹਾ ਹੈ। ਹਵਾ ਵਿਚ ਲਿਖੀ ਇਬਾਰਤ ਨੂੰ ਪੜ•ਨ ਦਾ ਆਪਣੇ ਵਤਨ ਵਿਚਰਿਵਾਜ਼ ਹੀ ਨਹੀਂ। ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਜ਼ਰੂਰ ਇਕ ਵਾਰ ਮੇਲੇ ਤੇ ਸਨਮਾਨਤ ਕੀਤਾ ਸੀ। ਪਰ ਉਸ ਤੋਂ ਬਿਨ•ਾਂ ਕਦੇ ਕਿਸੇ ਸੰਸਥਾ ਨੇ ਚੇਤੇ ਨਹੀਂ ਕੀਤਾ। ਕੀ ਪੰਜਾਬ ਦੀ ਸੰਗੀਤ ਨਾਟਕ ਅਕਾਡਮੀ ਜਾਂ ਕੋਈਸਭਿਆਚਾਰ ਨਾਲ ਸਬੰਧਿਤ ਅਦਾਰਾ ਤਾਰਾ ਚੰਦ ਨੂੰ ਉਸ ਦੀ ਪ੍ਰਾਪਤੀ ਦੇ ਹਾਣ ਦਾ ਆਦਰ ਦੇ ਸਕਦਾ ਹੈ ? ਤਾਰਾ ਚੰਦ ਵੱਲੋਂ ਇਹ ਸਵਾਲ ਸਾਡੇ ਸਾਰਿਆਂ ਸਾਹਮਣੇ ਬਰਛੇ ਵਾਂਗ ਖੜ•ਾ ਹੈ।
ਤਾਰਾ ਚੰਦ ਉਦਾਸੀ ਦੇ ਡੂੰਘੇ ਆਲਮ ਵਿਚੋਂ ਬੋਲਦਾ ਹੈ, ' ਹੁਣ ਮੈਂ ਜੰਮੂ ਨਹੀਂ ਜਾਣਾ ਕਿਉਂਕਿ ਇਸ ਪੰਜਾਬ ਵਿਚ ਮੈਂ ਆਪਣੀ ਜਵਾਨੀ ਦੇ ਦਿਨ ਗੁਜ਼ਾਰੇ ਨੇ, ਬੁਢਾਪਾ ਵੀ ਏਥੇ ਹੀ ਅਲਗਜ਼ੇ ਵਜਾਉਂਦਿਆਂ ਹੀ ਆਇਆ ਹੈ। ਮੈਂ ਇਥੋਂ ਦੀਆਂ ਜੂਹਾਂ ਵਿਚ ਆਪਣੇ ਸਾਹਾਂ ਦੇ ਜ਼ੋਰ ਨਾਲਮਿੱਠੀਆਂ ਤਰਜ਼ਾਂ ਦਾ ਰਸ ਘੋਲਿਆ ਹੈ ਪਰ ਮੇਰੀ ਜ਼ਿੰਦਗੀ ਦਾ ਜ਼ਹਿਰ ਚੂਸਣ ਵਾਲਾ ਕੋਈ ਸ਼ਿਵ ਜੀ ਭਗਵਾਨ ਮੈਨੂੰ ਪਿਛਲੇ ਲੰਮੇ ਸਮੇਂ ਤੋਂ ਨਹੀਂ ਮਿਲਿਆ। ਤਾਰਾ ਚੰਦ ਹੁਣ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਵਿਚ ਰਹਿੰਦਾ ਹੈ। ਕਿਰਾਏ ਦੇ ਕਮਰੇ ਵਿਚ ਚਾਰ ਜੀਅ ਦੁਖ ਸੁਖ ਦੀਆਂਘੜੀਆਂ ਗੁਜ਼ਾਰ ਰਹੇ ਨੇ। ਤਾਰਾ ਚੰਦ ਆਖਦਾ ਹੈ ਕਿ ਕੋਈ ਸਭਿਆਚਾਰਕ ਸੰਸਥਾ ਜਾਂ ਸਰਕਾਰੀ ਗੈਰ ਸਰਕਾਰੀ ਮਹਿਕਮਾ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਰੋਟੀ ਜੋਗਾ ਰੁਜ਼ਗਾਰ ਦੇ ਦੇਵੇ ਤਾਂ ਮੈਂ ਰਹਿੰਦੀ ਉਮਰ ਇਸ ਵੱਡਮੁੱਲੇ ਵਿਰਸੇ ਵਾਲੇ ਸਭਿਆਚਾਰਕ ਸਾਜ਼ ਦੀ ਸਿਖਲਾਈ ਦੇਣ ਲਈਆਪਣੇ ਆਪ ਨੂੰ ਸਮਰਪਿਤ ਕਰ ਸਕਦਾ ਹਾਂ। ਤਾਰਾ ਚੰਦ ਦੇ ਅਲਗੋਜ਼ੇ ਅੱਜ ਵੀ ਉਸ ਦੇ ਕਾਲੇ ਬਸਤੇ ਵਿਚ ਸਹਿਕਦੇ ਸ਼ਾਇਦ ਇਹੀ ਆਖ ਰਹੇ ਹਨ ਕਿ ਦੁਨੀਆਂ ਵਾਲਿਓ ਜੇ ਤਰਜ਼ਾਂ ਹੀ ਮੁਕ ਗਈਆਂ, ਜੇ ਸਾਜ਼ਾਂ ਨੂੰ ਆਵਾਜ਼ ਨਾ ਮਿਲੀ, ਆਵਾਜ਼ ਨੂੰ ਸੁੱਚੇ ਸੁਥਰੇ ਸਾਜ ਨਾ ਮਿਲੇ ਤਾਂਜ਼ਿੰਦਗੀ ਬਿਲਕੁਲ ਮਸ਼ੀਨ ਬਣ ਜਾਵੇਗੀ ਅਤੇ ਮਸ਼ੀਨ ਵਰਗੀ ਜ਼ਿੰਦਗੀ ਧੜਕਣ ਪੈਦਾ ਨਹੀਂ ਕਰ ਸਕਦੀ। ਤਾਰਾ ਚੰਦ ਜਦੋਂ ਬੇਹੱਦ ਉਦਾਸ ਹੋ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਅਨਪੜ ਕਲਾਕਾਰਾਂ ਵਾਂਗ ਸ਼ਰਾਬ ਦਾ ਸਹਾਰਾ ਵੀ ਲੈਂਦਾ ਹੁੰਦਾ ਸੀ ਪਰ ਹੁਣ ਤਾਂ ਦੋ ਡੰਗ ਦੀ ਰੋਟੀ ਵੀਗੋਲ ਕਰਨੀ ਔਖੀ ਕਹਾਣੀ ਬਣ ਗਈ ਹੈ। ਉਸ ਦੀ ਦਰਦ ਭਰੀ ਵਾਰਤਾ ਸਮੂਹ ਪੰਜਾਬੀਆਂ ਦੇ ਸਾਹਮਣੇ ਹੈ । ਕੀ ਸਭਿਆਚਾਰ ਦਾ ਵਣਜ ਕਰਦੇ ਵਣਜਾਰਿਆਂ, ਦੇਸ਼ ਦੇ ਸਭਿਆਚਾਰਕ ਵਿਰਾਸਤ ਲਈ ਫਿਕਰਮੰਦ ਅਦਾਰਿਆਂ ਦਾ ਜਾਗਣਾ ਜ਼ਰੂਰੀ ਨਹੀਂ ਹੈ। ਜੇਕਰ ਤੂੰਬੀ ਦੀ ਤਾਰਹੀ ਟੁੱਟ ਗਈ, ਅਲਗੋਜ਼ਿਆਂ ਦੀ ਹੂਕ ਹੀ ਗੈਰ ਹਾਜ਼ਰ ਹੋ ਗਈ, ਢੋਲ ਦੇ ਵਜੰਤਰੀ ਵੀ ਸਿਰਫ ਵਿਆਹ ਸ਼ਾਦੀਆਂ ਮੌਕੇ ਮੰਗਤਿਆਂ ਵਾਂਗ ਘਰਾਂ ਦੇ ਬਾਹਰ ਹੀ ਖਲੋਣ ਲੱਗ ਪਏ ਤਾਂ ਸਾਡੇ ਕੋਲ ਬਾਕੀ ਕੀ ਬਚੇਗਾ ? ਇਹ ਗੋਦੜੀ ਦੇ ਲਾਲ ਸੰਭਾਲਣ ਲਈ ਕੌਣ ਅੱਗੇ ਆਵੇਗਾ । ਹੁਣਨਾ ਰਾਜੇ ਹਨ ਨਾ ਮਹਾਂਰਾਜੇ । ਖਤਰੇ 'ਚ ਸੰਗੀਤ ਪਿਆ, ਸੁੱਤੀਆਂ ਜਾਗਣ ਨਾ ਸਰਕਾਰਾਂ। ਸਰਕਾਰ ਕੇਵਲ ਚੁਣੀ ਹੋਈ ਧਿਰ ਹੀ ਨਾ ਸਮਝੋ। ਇਨ•ਾਂ ਕਲਾਕਾਰਾਂ ਨੂੰ ਸੰਭਾਲਣ ਲਈ ਵਿਦਿਆਕ ਅਦਾਰੇ ਵੀ ਸਰਕਾਰ ਬਣ ਸਕਦੇ ਹਨ। ਜੇ ਵਿਸਵਾਸ਼ ਹੀ ਤਿੜਕ ਗਿਆ ਤਾਂ ਇਨ•ਾਂਕਲਾਕਾਰਾਂ ਨੂੰ ਮੁੜ ਸੁਰਜੀਤ ਕਰਨਾ ਔਖਾ ਹੋ ਜਾਵੇਗਾ।
ਤਾਰਾ ਚੰਦ ਉਹ ਮਾਣ ਮੱਤਾ ਕਲਾਕਾਰ ਹੈ ਜੋ ਆਪਣੀ ਮੰਦੀ ਆਰਥਿਕ ਹਾਲਤ ਲਈ ਸਾਥੋਂ ਆਰਥਿਕ ਮਦਦ ਨਹੀਂ ਮੰਗਦਾ, ਸਗੋਂ ਸਾਥੋਂ ਕੰਮ ਮੰਗਦਾ ਹੈ । ਇਹ ਆਖਦਾ ਹੈ ਕਿ ਮੇਰੀਆਂ ਤਰਜ਼ਾਂ ਨੂੰ ਆਪਣੇ ਸਾਹਾਂ ਸਵਾਸਾਂ ਵਿਚ ਪਰੋ ਲਵੋ । ਮੈਂ ਆਪਣੇ ਪੁਰਖਿਆਂ ਤੋਂ ਜੋ ਹਾਸਲ ਕੀਤਾਸੀ ਉਹ ਮੇਥੋ ਲੈ ਲਵੋ। ਜੇਕਰ ਮੇਰੀ ਮਿੱਟੀ ਦਾ ਵਜੂਦ ਕੱਲ ਨੂੰ ਏਦੂੰ ਵੀ ਨਾਕਾਰਾ ਹੋ ਗਿਆ ਤਾਂ ਭਵਿੱਖ ਸਾਨੂੰ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ