ਗਿਆਨਦੀਪ ਮੰਚ ਵੱਲੋਂ ਪੁਸਤਕ “ਤ੍ਰਿਹਾਏ ਪੱਤਣ” ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ , 21 ਅਗਸਤ 2023: ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ ਜਿਸ ਵਿੱਚ ਉੱਘੇ ਗੀਤਕਾਰ ਤੇ ਸ਼ਾਇਰ ਲਾਲ ਮਿਸਤਰੀ ਦੇ ਗੀਤ ਸੰਗ੍ਰਹਿ “ਤ੍ਰਿਹਾਏ ਪੱਤਣ” ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਸ. ਮਨਮੋਹਨ ਸਿੰਘ ਦਾਊਂ (ਸ਼੍ਰੋਮਣੀ ਸਾਹਿਤਕਾਰ) ਨੇ ਮੁੱਖ ਮਹਿਮਾਨ ਅਤੇ ਗੁਰਨਾਮ ਸਿੰਘ ਅਕੀਦਾ (ਪੱਤਰਕਾਰ ਤੇ ਲੇਖਕ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ ਜੀ ਐੱਸ ਅਨੰਦ ਨੇ ਪੁਸਤਕ ਦੇ ਲੇਖਕ ਨੂੰ ਵਧਾਈ ਦਿੰਦਿਆਂ ਪਹੁੰਚੇ ਹੋਏ ਸਾਹਿਤਕਾਰਾਂ ਦੀ ਆਮਦ ਨੂੰ ‘ਜੀ ਆਇਆਂ’ ਆਖਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਲਾਲ ਮਿਸਤਰੀ ਦੀ ਪੁਸਤਕ ‘ਤ੍ਰਿਹਾਏ ਪੱਤਣ’ ਬਾਰੇ ਸੰਖੇਪ ਜਾਣਕਾਰੀ ਦਿੱਤੀ। ਵਿਦਵਾਨ ਤੇ ਸ਼ਾਇਰ ਡਾ ਮੀਤ ਖਟੜਾ ਵੱਲੋਂ ਪੁਸਤਕ ਉੱਪਰ ਲਿਖਿਆ ਹੋਇਆ ਪਰਚਾ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਵੱਲੋਂ ਭਾਵਪੂਰਤ ਢੰਗ ਨਾਲ ਪੜ੍ਹਿਆ ਗਿਆ। ਪਰਚੇ ‘ਤੇ ਸੰਵਾਦ ਰਚਾਉਂਦਿਆਂ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਗੀਤਕਾਰ ਦੀ ਸ਼ੈਲੀ ਵਿੱਚ ਹੂਕ ਅਤੇ ਹੌਂਕਾ ਹੋਣਾ ਲਾਜ਼ਮੀ ਹੈ ਤੇ ਲਾਲ ਮਿਸਤਰੀ ਦੇ ਗੀਤਾਂ ਵਿੱਚੋਂ ਇਸ ਗੁਣ ਦਾ ਅਭਾਸ ਹੁੰਦਾ ਹੈ। ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਲਾਲ ਮਿਸਤਰੀ ਦੇ ਗੀਤਾਂ ਵਿੱਚੋਂ ਮੁਹੱਬਤ ਦੇ ਨਾਲ ਨਾਲ ਸੰਘਰਸ਼ਮਈ ਵੇਦਨਾ ਦਾ ਅਬੋਧ ਵੀ ਹੁੰਦਾ ਹੈ। ਉੱਘੇ ਸ਼ਾਇਰ ਸੰਤ ਸਿੰਘ ਸੋਹਲ (ਸਰਹਿੰਦ) ਤੇ ਮੋਰਿੰਡਾ ਤੋ ਆਏ ਉੱਘੇ ਕਵੀ ਗੁਰਿੰਦਰ ਕਲਸੀ ਨੇ ਲਾਲ ਮਿਸਤਰੀ ਬਾਰੇ ਸ਼ਬਦ-ਚਿੱਤਰ ਪੜ੍ਹੇ। ਲੋਕ-ਗਾਇਕ ਮਹਿੰਦਰ ਮ੍ਹਿੰਦੀ, ਕੁਲਵੰਤ ਸੈਦੋਕੇ, ਜਤਿੰਦਰ ਧਾਲੀਵਾਲ ਅਤੇ ਕਿਰਪਾਲ ਸਿੰਘ ਮੂਣਕ ਨੇ ਲਾਲ ਮਿਸਤਰੀ ਦੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਸ਼ਾਇਰਾਂ ਵਿੱਚੋਂ ਬਚਨ ਸਿੰਘ ਗੁਰਮ,ਗੁਰਚਰਨ ਪੱਬਾਰਾਲੀ, ਗੁਰਦਰਸ਼ਨ ਸਿੰਘ ਗੁਸੀਲ, ਅਮਨਜੋਤ ਧਾਲੀਵਾਲ, ਜਸਵੰਤ ਸਿੰਘ ਪੂਨੀਆਂ, ਅਨੀਤਾ ਪਟਿਆਲਵੀ, ਚਰਨਜੀਤ ਕੌਰ ਜੋਤ, ਰਘਬੀਰ ਮਹਿਮੀ, ਸ਼ਾਹਬਾਜ਼ ਸੈਫੀ, ਨਵਦੀਪ ਮੁੰਡੀ, ਅਮਨ ਅਜਨੌਦਾ, ਪ੍ਰੇਮ ਲਤਾ ਬੱਸੀ, ਭਗਵੰਤ ਕੌਰ, ਬਲਬੀਰ ਸਿੰਘ ਦਿਲਦਾਰ, ਚਰਨ ਪੁਆਧੀ, ਜੱਗਾ ਰੰਗੂਵਾਲ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਸਰਬਜੀਤ ਕੌਰ ਰਾਜਲਾ, ਸਨੇਹਦੀਪ ਕੌਰ ਰਾਜਲਾ, ਹਰਦੀਪ ਜੱਸੋਵਾਲ, ਹਰੀ ਸਿੰਘ ਚਮਕ,ਸਤੀਸ਼ ਵਿਦਰੋਹੀ, ਸੁਖਵਿੰਦਰ ਸਿੰਘ, ਪ੍ਰਭਾਤ ਵਰਮਾ ਸਮਾਣਾ, ਸੁਖਦੇਵ ਸ਼ਰਮਾਂ ਧੂਰੀ, ਹਰਵਿਨ ਸਿੰਘ, ਕ੍ਰਿਸ਼ਨ ਧਿਮਾਨ, ਨਰਿੰਜਣ ਸਿੰਘ ਸੈਲਾਨੀ, ਤੇ ਗੁਰਮੁੱਖ ਸਿੰਘ ਜਾਗੀ ਤੋਂ ਇਲਾਵਾ ਹਰਜੀਤ ਕੈਂਥ, ਗੋਪਾਲ ਸ਼ਰਮਾਂ, ਯਸ਼ਪਾਲ ਬੇਦੀ, ਜਸਵੰਤ ਸਿੰਘ ਕੌਲੀ, ਤੀਰਥ ਸਿੰਘ, ਲਖਵੀਰ ਕੌਰ, ਸੁਰਿੰਦਰਪਾਲ ਸਿੰਘ ਖਾਲਸਾ, ਸੱਤਗੁਰ ਸਿੰਘ, ਪ੍ਰਭਦੀਪ ਸਿੰਘ, ਚਰਨ ਬੰਬੀਹਾਭਾਈ, ਰਾਜੇਸ਼ ਕੋਟੀਆ, ਜੋਗਿੰਦਰ ਕੁਮਾਰ, ਰੁਦਰਪ੍ਰਤਾਪ ਵਰਮਾ, ਜਾਬਰ ਸਿੰਘ ਧੂਰੀ, ਅਤੇ ਸੁਖਜੀਤ ਕੌਰ, ਨੇ ਵੀ ਸ਼ਿਰਕਤ ਕੀਤੀ। ਕੁਲਵੰਤ ਸਿੰਘ ਨਾਰੀਕੇ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਤੇ ਸਮਾਗਮ ਦੀ ਫੋਟੋਗ੍ਰਾਫੀ ਮੰਚ ਦੇ ਪੀ.ਆਰ.ਓ.ਜੋਗਾ ਸਿੰਘ ਧਨੌਲਾ ਵੱਲੋਂ ਕੀਤੀ ਗਈ।