ਗੁਰਮੀਤ ਕੜਿਆਲਵੀ ਦੀ ਕਹਾਣੀ ‘ਸੱਚੀ ਦੀ ਕਹਾਣੀ’ ਨੂੰ ਮਿਲੇਗਾ ਭਾਰਤੀ ਸਾਹਿਤ ਅਕਾਦਮੀ ਵੱਲੋਂ 50,000 ਦਾ ਇਨਾਮ
- ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਕਹਾਣੀ ਚੁਣੇ ਜਾਣ ਤੇ ਸਾਹਿਤ ਪ੍ਰੇਮੀਆਂ ਨੇ ਦਿੱਤੀਆਂ ਵਧਾਈਆਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਜੂਨ 2023 - ਫ਼ਰੀਦਕੋਟ ਜ਼ਿਲੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਹੈ ਜ਼ਿਲੇ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਤਹਿਸੀਲ ਭਲਾਈ ਅਫ਼ਸਰ ਸ੍ਰੀ ਗੁਰਮੀਤ ਸਿੰਘ, ਸਾਹਿਤਕ ਨਾਮ ਗੁਰਮੀਤ ਕੜਿਆਲਵੀ ਨੂੰ ਭਾਰਤ ਸਰਕਾਰ ਵੱਲੋਂ ਬਾਲ ਸਾਹਿਤ ਦੇ ਖੇਤਰ ’ਚ ‘ਭਾਰਤੀ ਸਾਹਿਤ ਅਕਾਦਮੀ ਪੁਰਸਕਾਰ-2023’ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਪੁਰਸਕਾਰ ਉਨ੍ਹਾਂ ਦੀ ਕਹਾਣੀ ‘ਸੱਚੀ ਦੀ ਕਹਾਣੀ’ ਲਈ ਮਿਲੇਗਾ। ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਇਸ ਪੁਰਸਕਾਰ ਦੇ ਨਾਲ 50 ਹਜ਼ਾਰ ਰੁਪਏ ਦੀ ਨਗਦ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਤੇ ਕਲਮ ਚਲਾ ਕੇ ਨਿਰੰਤਰ ਸਾਹਿਤਕ ਖੇਤਰ ’ਚ ਆਪਣੀ ਪਹਿਚਾਣ ਦਾ ਘੇਰਾ ਵੱਡਾ ਕਰਦਿਆਂ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਹੁਣ ਹਾਲ ਦੀ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਉਨ੍ਹਾਂ ਦੀ ਚੋਣ ਹੋਣ ਤੇ ਸਾਹਿਤ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ।
ਪੰਜਾਬੀ ਦੇ ਇਸ ਨਾਮਵਰ ਤੇ ਸੁਹਿਰਦ ਲੇਖਕ ਨੂੰ ਇਹ ਇਨਾਮ ਮਿਲਣ ਲਈ ਚੁਣੇ ਤੇ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ, ਨਾਮਵਰ ਰੰਗਕਰਮੀ/ਸਾਹਿਤਕਾਰ ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਸ਼ਾਇਰ/ਚਿੰਤਕ ਡਾ.ਦਵਿੰਦਰ ਸੈਫ਼ੀ, ਸ਼ਇਰ ਸੁਨੀਲ ਚੰਦਿਆਣਵੀ, ਸ਼ਾਇਰ ਵਿਜੈ ਵਿਵੇਕ, ਨਿਰਮੋਹੀ ਫ਼ਰੀਦਕੋਟੀ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਸ਼ਾਇਰ ਕੁਲਵਿੰਦਰ ਵਿਰਕ, ਅਮਨਦੀਪ ਸਿੰਘ ਢਿੱਲੋਂ, ਕੁਲਦੀਪ ਦੀਪ ਕੰਡਿਆਰਾ, ਧਰਮ ਪ੍ਰਵਾਨਾ, ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਗਾਇਕ ਦਿਲਬਾਗ ਚਹਿਲ, ਡਾ.ਅਮਰਨਦੀਪ ਸਿੰਘ ਭਾਣਾ, ਰੰਗਕਰਮੀ ਰੰਗ ਹਰਜਿੰਦਰ, ਲੈਕਚਰਾਰ ਜਸਵਿੰਦਰਪਾਲ ਸਿੰਘ ਮਿੰਟੂ, ਜਗਦੇਵ ਢਿੱਲੋਂ ਜੈਤੋ, ਜਸਵਿੰਦਰ ਸੰਧੂ, ਲਾਲ ਸਿੰਘ ਕਲਸੀ, ਗੁਰਚਰਨ ਸਿੰਘ ਭੰਗੜਾ ਕੋਚ, ਗੁਰਜੀਤ ਸਿੰਘ ਟਹਿਣਾ, ਖੁਸ਼ਵੰਤ ਬਰਗਾੜੀ, ਗਾਇਕ/ਸੰਗੀਤਕਾਰ ਵਿਜੈ ਦੇਵਗਣ, ਰੰਗਕਰਮੀ/ਅਦਾਕਾਰ ਗਗਗਨਦੀਪ, ਸੁਦੇਸ਼ ਭੂੰਦੜ, ਪ੍ਰੀਤ ਭਗਵਾਨ, ਕਾਮਰੇਡ ਪ੍ਰੇਮ ਸ਼ਰਮਾ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਪ੍ਰੋ.ਨਰਿੰਦਰਜੀਤ ਸਿੰਘ ਬਰਾੜ, ਪਿ੍ਰੰਸੀਪਲ ਸੁਖਜਿੰਦਰ ਸਿੰਘ ਬਰਾੜ, ਸ਼ਿਵਜੀਤ ਸਿੰਘ ਸੰਘਾ, ਸ਼ਿਵਨਾਥ ਦਰਦੀ, ਗਾਇਕ ਸੁਖਵਿੰਦਰ ਸਾਰੰਗ, ਡਾ.ਸੁਰਿੰਦਰ ਸਿੰਘ, ਲੋਕ ਗਾਇਕ ਸੁਰਜੀਤ ਗਿੱਲ ਨੇ ਵਧਾਈ ਦਿੱਤੀ ਹੈ।