ਕਾਵਿ ਸੰਗ੍ਰਹਿ ‘ਸਮੇਂ ਦੀਆਂ ਕੂੰਜਾਂ’ ਲੋਕ ਅਰਪਣ
ਦੀਪਕ ਗਰਗ
ਕੋਟਕਪੂਰਾ 28 ਅਪ੍ਰੈਲ 2022 - ਸਾਹਿਤ ਨਾਲ ਜੁੜੇਤੇ ਨਵੇਕਲੇ ਉਭਰਦੇ ਲੇਖਕਾਂ ਦੁਆਰਾ ਸਾਂਝੀਆਂ ਕਿਰਤਾਂ ਦਾ ਕਾਵਿ ਸੰਗ੍ਰਹਿ ‘ਸਮੇਂ ਦੀਆਂ ਕੂਜਾਂ’ ਅੱਜ ਐਸ ਐਮ ਡੀ ਗਰਲਜ਼ ਕਾਲਜ ਆਫ ਐਜੂਕੇਸ਼ਨ, ਕੋਟ ਸੁਖੀਆ ਜਿਲਾ ਫਰੀਦਕੋਟ ਵਿਖੇ, ਐਸ ਐਮ ਡੀ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਦੁਆਰਾ ਲੋਕ ਅਰਪਣ ਕੀਤੀ ਗਈ।
ਇਸ ਦੌਰਾਨ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ, ਐਜੂਕੇਸ਼ਨਲ ਕਾਲਜ ਦੇ ਕੋ-ਆਰਡੀਨੇਟਰ ਰਜਨੀ ਸ਼ਰਮਾ, ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ,ਐਚ.ਓ.ਡੀ. ਪੰਜਾਬੀ ਵਿਭਾਗ ਸਰਬਜੀਤ ਕੌਰ, ਸਮੂਹ ਪ੍ਰੋਫੈਸਰ ਅਤੇ ਲੈਕਚਰਾਰ ਸਹਿਬਾਨਾ ਨੇ ਪੁਸਤਕ ਦੀ ਘੁੰਡ ਚੁਕਈ ਸਮਾਰੋਹ ਸ਼ਿਰਕਤ ਕੀਤੀ।ਇਹ ਕਾਵਿ ਸੰਗ੍ਰਹਿ ਗਿਆਰਾਂ ਲੇਖਕਾਂ ਦੀਆਂ ਰਚਨਾ ਦਾ ਸੰਗ੍ਰਹਿ।
ਇਸਦੀ ਸੰਪਾਦਨਾ ਦਾ ਕਾਰਜ ਮਨਪ੍ਰੀਤ ਸਿੰਘ ਬੈਂਸ, ਵਾਸੀ ਨੂਰਖੇੜੀਆਂ ਜਿਲਾ ਪਟਿਆਲਾ ਵੱਲੋਂ ਨਿਭਾਇਆ ਗਿਆ ਹੈ।ਪੁਸਤਕ ਵਿਚਲੇ ਵਿਸ਼ੇ ਮਾਂ ਅਤੇ ਧੀ ਦੇ ਸੰਕਲਪ ਨਾਲ ਸੰਬੰਧਿਤ ਹਨ। ਇਸਦੇ ਨਾਲ ਹੀ ਅੋਰਤ ਜਾਤ ਦੀ ਤ੍ਰਾਸਦੀ, ਗੁਲਾਮੀ,ਨਸ਼ਾ ਅਤੇ ਵਿਗੜ ਰਹੇ ਰਿਸ਼ਤੇ ਵੀ ਕਾਵਿ ਰਚਨਾਵਾਂ ਦੇ ਵਿਸ਼ੇ ਬਣੇ ਹਨ।ਸਾਰੇ ਹੀ ਲੇਖਕਾਂ ਦੀਆਂ ਕਿਰਤਾਂ ਸ਼ਲਾਂਘਾ ਯੋਗ ਹਨ।ਐਸ ਐਮ ਦੀ ਗਰਲਜ਼ ਕਾਲਜ ਆਫ ਐਜੂਕੇਸ਼ਨ ਵਿਖੇ ਆਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਦੀਆਂ ਸੇਵਾਵਾਂ ਨਿਭਾ ਰਹੀ ਕਵਿੱਤਰੀ ਰਾਜਵੀਰ ਕੌਰ ਆਰਜੂ ਨੂੰ ਉਹਨਾ ਦੇ ਪਲੇਠੇ ਕਾਵਿ ਸੰਗ੍ਰਹਿ ‘ਸਮੇਂ ਦੀਆਂ ਕੂਜਾਂ’ ਲਈ ਸਮੂਹ ਸਟਾਫ ਵੱਲੋਂ ਵਧਾਈ ਦਿੱਤੀ ਗਈ।