ਭਾਸ਼ਾ ਵਿਭਾਗ ਵਲੋਂ ਐੱਸ.ਅਸ਼ੋਕ ਭੌਰਾ ਨਾਲ਼ ਰੂ-ਬ-ਰੂ ਸਮਾਗਮ ਦਾ ਆਯੋਜਨ
ਬੋਲਣ ਅਤੇ ਲਿਖਣ ਲਈ ਪੜ੍ਹਨਾ ਜ਼ਰੂਰੀ- ਐੱਸ.ਅਸ਼ੋਕ ਭੌਰਾ
ਬੰਗਾ, 29 ਮਈ ,2022- ਭਾਸ਼ਾ ਵਿਭਾਗ ਪੰਜਾਬ ਦੀ ਰਹਿਨਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੰਜਾਬੀ ਵਿਭਾਗ ਅਤੇ ਭਾਸ਼ਾ ਮੰਚ ਦੇ ਸਹਿਯੋਗ ਨਾਲ਼ ਨਾਮਵਰ ਪੰਜਾਬੀ ਲੇਖਕ, ਅੰਤਰਰਾਸ਼ਟਰੀ ਪੱਤਰਕਾਰ ਅਤੇ ਪ੍ਰੋਗਰਾਮ ਸੰਚਾਲਕ ਅਮਰੀਕਾ ਨਿਵਾਸੀ ਐੱਸ.ਅਸ਼ੋਕ ਭੌਰਾ ਨਾਲ਼ ਰੂ-ਬ-ਰੂ ਸਮਾਗਮ ਦਾ ਆਯੋਜਨ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਭੌਰਾ ਦਾ ਸਵਾਗਤ ਕਰਦਿਆਂ ਕੌਮਾਂਤਰੀ ਪੱਧਰ ’ਤੇ ਉਹਨਾਂ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।ਡਾ. ਨਿਰਮਲਜੀਤ ਕੌਰ ਮੁਖੀ ਪੰਜਾਬੀ ਵਿਭਾਗ ਨੇ ਐੱਸ.ਅਸ਼ੋਕ ਭੌਰਾ ਦੇ ਜੀਵਨ ਅਤੇ ਰਚਨਾਵਾਂ ਬਾਰੇ ਹਾਜ਼ਰੀਨ ਨੂੰ ਪੰਛੀ ਝਾਤ ਪੁਆਈ।ਇਸ ਉਪਰੰਤ ਐੱਸ.ਅਸ਼ੋਕ ਭੌਰਾ ਨੇ ਰੂ-ਬ-ਰੂ ਹੁੰਦਿਆਂ ਕਿਹਾ ਉਹਨਾਂ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਸਕੂਲੀ ਪੜ੍ਹਾਈ ਦੌਰਾਨ ਲਿਖਣਾ ਸ਼ੁਰੂ ਕਰ ਦਿੱਤਾ ਸੀ ਜੋ ਕਰੀਬ ਸਾਢੇ ਚਾਰ ਦਹਾਕੇ ਤੋਂ ਨਿਰੰਤਰ ਜਾਰੀ ਹੈ।ਉਹਨਾਂ ਵਿਿਦਆਰਥੀਆਂ ਨਾਲ਼ ਸਾਂਝ ਪਾਉਂਦਿਆਂ ਕਿਹਾ ਕਿ ਮੇਰੀਆਂ 19 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਨਾਮੀ ਪੰਜਾਬੀ ਅਖਬਾਰਾਂ ਅਤੇ ਮਾਸਿਕ ਪਰਚਿਆਂ ਵਿੱਚ ਲਗਾਤਾਰ ਛਪ ਰਿਹਾ ਹਾਂ, ਸਾਹਿਤਕ, ਸੱਭਿਆਚਾਰਕ ਅਤੇ ਮੀਡੀਆ ਸੰਚਾਲਨ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਹੈ, ਦੇਸ਼ ਅਤੇ ਵਿਦੇਸ਼ਾਂ ਵਿੱਚ ਬਹੁਤ ਮਾਣ-ਤਾਣ ਮਿਲਣ ਦੇ ਬਾਵਜੂਦ ਇੰਝ ਮਹਿਸੂਸ ਹੋ ਰਿਹਾ ਕਿ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ।
ਉਹਨਾਂ ਪ੍ਰਿੰਟ ਅਤੇ ਬਿਜਲਈ ਮੀਡੀਆ ਨਾਲ ਆਪਣੇ ਤਜ਼ਰਬੇ ਵਿਿਦਆਰਥੀਆਂ ਨਾਲ ਸਾਂਝੇ ਕੀਤੇ।ਉਹਨਾਂ ਅਜੋਕੇ ਦੌਰ ਵਿੱਚ ਵਿਿਦਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਪ੍ਰਤੀ ਖਬਰਦਾਰ ਰਹਿਣ ਲਈ ਕਿਹਾ।ਸਮਾਜ ਉਹਨਾਂ ਲੋਕਾਂ ਨੂੰ ਸਲਾਮ ਕਰਦਾ ਹੈ ਜੋ ਸਮਾਜ ਲਈ ਕੁੱਝ ਕਰਨਾ ਲੋਚਦੇ ਹਨ।ਵਿਿਦਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਲਿਖਣ ਅਤੇ ਬੋਲਣ ਲਈ ਪੜ੍ਹਨਾ ਜ਼ਰੂਰੀ ਹੈ।ਨਿਮਰਤਾ, ਸੰਜਮ, ਸਬਰ, ਸੰਤੋਖ ਅਤੇ ਸਾਦਗੀ ਜ਼ਿੰਦਗੀ ਦੇ ਗਹਿਣੇ ਹਨ।ਮਿਹਨਤੀ ਅਤੇ ਨਿਰੰਤਰ ਯਤਨਸ਼ੀਲ ਮਨੁੱਖ ਕੋਲੋਂ ਹੀ ਚੰਗੀਆਂ ਸੰਭਾਵਨਾਵਾਂ ਦੀ ਆਸ ਕੀਤੀ ਜਾ ਸਕਦੀ ਹੈ।ਉਹਨਾਂ ਵਿਿਦਆਰਥੀਆਂ ਨਾਲ ਸਫ਼ਲਤਾ ਦੇ ਭੇਦ ਸਾਂਝੇ ਕੀਤੇ।ਇਸ ਮੌਕੇ ਵੱਡੀ ਗਿਣਤੀ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਵੱਖਰੇ-ਵੱਖਰੇ ਸਵਾਲ ਪੁੱਛੇ।ਅਮਰੀਕ ਸਿੰਘ ਦਿਆਲ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਨੇ ਧੰਨਵਾਦ ਕਰਦਿਆਂ ਐੱਸ.ਅਸ਼ੋਕ ਭੌਰਾ ਨੂੰ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਤਜਿੰਦਰ ਸਿੰਘ ਨੇ ਬਾਖੂਬੀ ਨਿਭਾਈ।ਸਮਾਗਮ ਦੌਰਾਨ ਜਰਨੈਲ ਸਿੰਘ, ਪੋ੍ਰ. ਗੁਰਪ੍ਰੀਤ ਸਿੰਘ, ਪੋ. ਪੂਜਾ, ਵੱਖ-ਵੱਖ ਵਿਭਾਗਾ ਦੇ ਮੁਖੀ ਅਤੇ ਵਿਿਦਆਰਥੀ ਹਾਜ਼ਰ ਸਨ।