ਪ੍ਰੋ ਯੋਗੀ ਦੀ ਯਾਦ ਵਿੱਚ ਕਵੀ ਦਰਬਾਰ : ਬਲਦੇਵ ਸਿੱਧੂ ਦੀ ਪੁਸਤਕ 'ਭੁੱਖ ਤੇਰੇ ਦਰਸ਼ਨ ਦੀ' ਕੀਤੀ ਰਿਲੀਜ਼
ਰੋਹਿਤ ਗੁਪਤਾ
ਗੁਰਦਾਸਪੁਰ, 10 ਜਨਵਰੀ 2023 : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਇੱਥੋਂ ਦੀ ਹਰਦੋਛੰਨੀ ਰੋਡ ਸਥਿਤ ਗੋਲਡਨ ਗਰੁੱਪ ਆਫ਼ ਕਾਲਜਜ਼ ਵਿੱਚ ਪ੍ਰੋ ਕਿਰਪਾਲ ਸਿੰਘ ਯੋਗੀ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ । ਇਸ ਮੌਕੇ ਗੀਤਕਾਰ ਬਲਦੇਵ ਸਿੰਘ ਸਿੱਧੂ ਦੇ ਗੀਤਾਂ ਦੀ ਪੁਸਤਕ ' ਭੁੱਖ ਤੇਰੇ ਦਰਸ਼ਨ ਦੀ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਸਮਾਗਮ ਵਿਚ ਖੰਨਾ ਮੰਡੀ ਤੋਂ ਸਾਹਿਤਕਾਰ ਸਨੇਹਇੰਦਰ ਸਿੰਘ ਮੀਲੂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਡਾਕਟਰ ਅਨੂਪ ਸਿੰਘ, ਡਾ ਲੇਖ ਰਾਜ ਅਤੇ ਪ੍ਰੋ. ਰਾਜ ਕੁਮਾਰ ਨੇ ਪ੍ਰੋਫੈਸਰ ਯੋਗੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਵੱਲੋਂ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਪੁਸਤਕ ਦੇ ਉੱਪਰ ਪਰਚਾ ਸੀਤਲ ਸਿੰਘ ਗੁੰਨੋਪੁਰੀ ਨੇ ਪੜਿਆਂ । ਚਰਚਾ ਵਿਚ ਹਿੱਸਾ ਲੈਂਦਿਆਂ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਅਤੇ ਪ੍ਰਤਾਪ ਪਾਰਸ ਨੇ ਸਿੱਧੂ ਸਿਧਵਾਂ ਵਾਲੇ ਦੇ ਗੀਤਕਾਰੀ ਦੇ ਸਫ਼ਰ ਬਾਰੇ ਚਾਨਣਾ ਪਾਇਆ । ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਮੰਚ ਦੀ ਕਾਰਵਾਈ ਚਲਾਓਂਆਂ ਆਪਣੇ ਸ਼ੇਅਰਾਂ ਨਾਲ ਰੰਗ ਬੰਨ੍ਹੀ ਰੱਖਿਆ।
ਕਵੀ ਦਰਬਾਰ ਵਿਚ ਵਰਗਿਸ ਸਲਾਮਤ, ਸੁਰਿੰਦਰ ਸਿੰਘ ਨਿਆਣਾ, ਰਮੇਸ਼ ਜਾਨੂੰ, ਵਿਜੇ ਅਗਨੀਹੋਤਰੀ, ਅਮਿਤ ਕਾਦੀਆਂ, ਜਗਨ ਨਾਥ, ਪ੍ਰੀਤ ਰਾਣਾ, ਜਗਦੀਸ਼ ਰਾਣਾ, ਕੁਲਜੀਤ ਰੰਧਾਵਾ, ਐਨ ਕੇ ਸੋਈ, ਕੇ ਪੀ ਸਿੰਘ ਅਤੇ ਵਿਜੇ ਬੱਧਨ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ । ਬਲਦੇਵ ਸਿੱਧੂ, ਬਲਵਿੰਦਰ ਦਵਾਨੀਵਾਲ, ਨਿੰਮ੍ਹਾ ਕਲੇਰ, ਪ੍ਰਤਾਪ ਪਾਰਸ ਅਤੇ ਸ਼ਿੰਦਾ ਗੁਰਦਾਸਪੁਰੀ ਨੇ ਆਪਣੀਆਂ ਬੁਲੰਦ ਆਵਾਜ਼ਾਂ ਵਿਚ ਗੀਤ ਪੇਸ਼ ਕਰ ਕੇ ਪ੍ਰੋਗਰਾਮ ਨੂੰ ਸਿਖਰ 'ਤੇ ਪਹੁੰਚਾ ਦਿੱਤਾ | ਇਸ ਮੌਕੇ ਡਾ ਅਨੂਪ ਸਿੰਘ ਵੱਲੋਂ ਸਭਾ ਦੇ ਮੈਂਬਰਾਂ ਨੂੰ ਆਪਣੀਆਂ ਪੁਸਤਕਾਂ ਭੇਟ ਕੀਤੀਆਂ। । ਇਸ ਮੌਕੇ ਹੋਰਾਂ ਤੋਂ ਇਲਾਵਾ ਸੁਰਿੰਦਰ ਮੋਹਨ, ਹਰਭਜਨ ਸਿੰਘ, ਨਰਿੰਦਰ ਮੋਹਨ, ਸੋਹਣ ਸਿੰਘ, ਅਮਿਤ ਅਤੇ ਡਾ ਚਿਰੰਜੀਵ ਸਿੰਘ ਵੀ ਮੌਜੂਦ ਸਨ। ਸਭਾ ਵੱਲੋਂ ਗੋਲਡਨ ਗਰੁੱਪ ਦੇ ਚੇਅਰਮੈਨ ਮੋਹਿਤ ਮਹਾਜਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।