ਨਾਮਵਰ ਸ਼ਾਇਰ ਪ੍ਰੋ: ਬਾਗੀ ਨੂੰ ਪ੍ਰੈਸ ਕਲੱਬ ਵਲੋਂ ਦਿੱਤਾ ਗਿਆ 2019 ਦਾ ਮਾਣ ਸ੍ਰੀ ਆਨੰਦਪੁਰ ਸਾਹਿਬ ਐਵਾਰਡ
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮਿਲੇ ਇਸ ਅਵਾਰਡ ਲਈ ਹਮੇਸ਼ਾ ਰਿਣੀ ਹਾਂ— ਪ੍ਰੋ: ਬਾਗੀ
ਬਾਬੂਸ਼ਾਹੀ ਨੈਟਵਰਕ
ਸ਼੍ਰੀ ਆਨੰਦਪੁਰ ਸਾਹਿਬ 14ਜੂਨ 2022
ਪੈ੍ਰਸ ਕਲੱਬ ਸ੍ਰੀ ਆਨੰਦਪੁਰ ਸਾਹਿਬ ਵਲੋਂ ਪੰਜਾਬੀ ਮਾਂ ਬੋਲੀ ਦੀ ਸਿੱਖਿਆ ਅਤੇ ਸਾਹਿਤ ਵਿੱਚ ਸੇਵਾ ਕਰਨ ਲਈ ਨਾਮਵਰ ਸ਼ਾਇਰ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪੰਜਾਬ ਵਿਭਾਗ ਦੇ ਸਾਬਕਾ ਮੁੱਖੀ ਅਤੇ ਸੰਤ ਭੂਰੀ ਵਾਲੇ ਵਿੱਦਿਅਕ ਟਰੱਸਟ ਦੇ ਚੇਅਰਮੈਨ ਪ੍ਰੋ: ਮਹਿੰਦਰ ਸਿੰਘ ਬਾਗੀ ਨੂੰ ਸਾਲ 2019 ਦਾ **ਮਾਣ ਸ੍ਰੀ ਅਨੰਦਪੁਰ ਸਾਹਿਬ** ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਥਾਨਕ ਪ੍ਰੈਸ ਕਲੱਬ ਦੀ ਇਮਾਰਤ ਵਿਖੇ ਕਰਵਾਏ ਸਮਾਗਮ ਵਿੱਚ ਜਿਲ੍ਹੇ ਦੇ ਸਮੂਹ ਪ੍ਰੈਸ ਕਲੱਬਾਂ, ਨਗਰ ਕੌਂਸਲ ਦੇ ਨੁਮਾਇਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਦੀ ਹਾਜਰੀ ਵਿੱਚ ਬੋਲਦਿਆਂ ਮੁੱਖ ਮਹਿਮਾਨ ਪ੍ਰੋ: ਬਾਗੀ ਨੇ ਕਿਹਾ ਕਿ ਉਹ ਬਹੁਤ ਹੀ ਬਡਭਾਗੇ ਹੋ ਗਏ ਹਨ, ਜ਼ੋ ਪ੍ਰੈਸ ਕਲੱਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਅਵਾਰਡ ਦਿੱਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਕਲੱਬ ਵਲੋਂ ਚਲਾਈ ਜਾ ਰਹੀ ਇਹ ਰੀਤ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਵੱਖ—ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਤੇ ਇਸ ਤਰ੍ਹਾਂ ਕਰਨ ਨਾਲ ਹੋਰਨਾਂ ਲੋਕਾਂ ਵਿੱਚ ਵੀ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਇਸ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਨਰਿੰਦਰ ਸ਼ਰਮਾ ਨੇ ਉਹਨਾ ਨੂੰ ਜੀ ਆਇਆਂ ਕਿਹਾ।
ਜਦੋਕਿ ਸਾਬਕਾ ਪ੍ਰਧਾਨ ਬੀ.ਐਸ. ਚਾਨਾ ਵਲੋਂ ਕਲੱਬ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਹਨਾ ਕਿਹਾ ਕਿ ਕਰੋਨਾ ਕਾਲ ਕਾਰਨ ਇਸ ਸਮਾਗਮ ਨੂੰ ਦੇਰੀ ਕਾਰਨ ਕੀਤਾ ਗਿਆ ਹੈ। ਕਲੱਬ ਦੇ ਸਾਬਕਾ ਪ੍ਰਧਾਨ ਜੇ ਐਸ ਨਿੱਕੂਵਾਲ ਵਲੋਂ ਪ੍ਰੋ: ਬਾਗੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਨਿੱਕੂਵਾਲ ਨੇ ਦੱਸਿਆ ਕਿ ਪ੍ਰੋ: ਬਾਗੀ ਦੇ ਨਾਮ ਨਾਲ ਜਾਣੀ ਜਾਂਦੀ ਇਹ ਸ਼ਖਸੀਅਤ ਸਾਹਿਤ ਦੀ ਦੁਨੀਆਂ ਵਿੱਚ **ਮਿੰਦਰ** ਦੇ ਨਾਮ ਨਾਲ ਮਸ਼ਹੂਰ ਹੈ। ਇਹਨਾਂ ਦਾ ਇੱਕ ਨਾਵਲ **ਜਖਮ ਦੀ ਆਤਮ ਕਥਾ** ਦਿੱਲੀ ਯੂਨੀਵਰਸਿਟੀ ਦੇ ਸਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ। ਉਹਨਾ ਅੱਗੇ ਦੱਸਿਆ ਕਿ ਅੰਤਰ ਰਾਸ਼ਟਰੀ ਮੈਗਜੀਨ **ਪ੍ਰੀ—ਪੋਇਟਿਕ** ਵਲੋਂ ਕਰਵਾਈ ਖੋਜ਼ ਮੁਤਾਬਿਕ ਪਿੱਛਲੇ 100 ਸਾਲ ਵਿੱਚ ਤਿੰਨ ਕਵੀਆਂ ਦੀਆਂ ਕਵੀਤਾਵਾਂ ਨੂੰ ਅਮਰ ਮੰਨਿਆ ਗਿਆ ਹੈ।ਉਹਨਾ ਵਿੱਚ ਪ੍ਰੋ: ਬਾਗੀ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਬਿਨ੍ਹਾ ਅੰਗ੍ਰੇਜੀ ਲਈ ਟੀ ਐਸ ਇਲਿਅਟ ਅਤੇ ਹਿੰਦੀ ਲਈ ਸਮਿੱਤਰ ਮੋਹਨ ਦਾ ਨਾਮ ਸ਼ਾਮਲ ਕੀਤਾ ਗਿਆ ਸੀ। ਜ਼ੋ ਬਹੁਤ ਹੀ ਮਾਣ ਵਾਲੀ ਗੱਲ ਹੈ।
ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ।ਜਦੋਕਿ ਮੰਚ ਸੰਚਾਲਨ ਦੀ ਸੇਵਾ ਉੱਘੇ ਰੰਗ ਕਰਮੀ ਰਾਜ ਘਈ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਪ੍ਰੋ: ਬਾਗੀ ਅਤੇ ਉਹਨਾ ਦੀ ਧਰਮ ਪਤਨੀ ਹਰਵੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਜਿਲ੍ਹਾ ਪ੍ਰੈਸ ਕਲੱਬ ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਭਾਟੀਆ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ, ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਜਿਲ੍ਹਾ ਪ੍ਰਧਾਨ ਜ਼ਸਵੀਰ ਸਿੰਘ ਅਰੋੜਾ, ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਜੈਮਲ ਸਿੰਘ ਭੜੀ, ਨੂਰਪੁਰ ਬੇਦੀ ਪ੍ਰੈਸ ਕਲੱਬ ਤੋਂ ਪ੍ਰਿੰਸੀਪਲ ਹਰਦੀਪ ਸਿੰਘ ਢੀਡਸਾ, ਕੁਲਦੀਪ ਸ਼ਰਮਾ, ਅਵੀਨਾਸ਼ ਸ਼ਰਮਾ, ਪਰਮਜੀਤ ਸਿੰਘ ਅਬਿਆਣਾ, ਕੀਰਤਪੁਰ ਸਾਹਿਬ ਤੋਂ ਰੋਹਿਤ ਬੇਦੀ, ਕਰਨੈਲ ਸਿੰਘ ਸੈਣੀ, ਨੰਗਲ ਤੋਂ ਰਣਵੀਰ ਸੈਣੀ, ਅਸੋ਼ਕ ਚੋਪੜਾ, ਪ੍ਰੀਤਮ ਸਿੰਘ ਬਰਾਰੀ, ਗੁਰਿੰਦਰ ਸਿੰਘ ਵਾਲੀਆ, ਕਮਲਜੀਤ ਸਿੰਘ, ਪਰਮਵੀਰ ਸਿੰਘ, ਵਿਕਰਮਜੀਤ ਸਿੰਘ, ਜ਼ਸਵਿੰਦਰ ਸਿੰਘ ਰਤਨ, ਸੁਨੀਲ ਅਡਵਾਲ, ਇੰਦਰਜੀਤ ਸਿੰਘ, ਅਮਰੀਕ ਸਿੰਘ ਪੰਮੀ, ਸਚਿਨ ਸੋਨੀ, ਮਾਸਟਰ ਕੁਲਦੀਪ ਸਿੰਘ, ਵਿਜੈ ਕੁਮਾਰ, ਕੌਸ਼ਲਰ ਬਲਵੀਰ ਕੌਰ, ਦਵਿੰਦਰ ਸਿੰਘ ਸਿ਼ੰਦੂ, ਦਲਜੀਤ ਸਿੰਘ ਕੈੇਂਥ, ਤੋਂ ਇਲਾਵਾ ਕਲੱਬ ਦੇ ਸਕੱਤਰ ਸੁਖਵਿੰਦਰਪਾਲ ਸਿੰਘ ਸੁੱਖੂ, ਸੁਰਿੰਦਰ ਸਿੰਘ ਸੋਨੀ, ਗੋਪਾਲ ਸ਼ਰਮਾ, ਬੀ.ਐਸ. ਲੋਧੀਪੁਰ, ਮੱਧੂ ਸੁਦਨ, ਬਲਜੀਤ ਸਿੰਘ ਚਾਨਾ, ਸੰਦੀਪ ਭਾਰਦਵਾਜ, ਅੰਕੁਸ਼ ਸ਼ਰਮਾ, ਦਵਿੰਦਰਪਾਲ ਸਿੰਘ, ਭਗਵੰਤ ਸਿੰਘ ਮਟੋਰ, ਜਗਦੇਵ ਸਿੰਘ ਦਿਲਵਰ, ਮਨਪ੍ਰੀਤ ਸਿੰਘ ਮਿੰਟੂ, ਨਰਿੰਦਰ ਪ੍ਰਕਾਸ਼ ਨੱਡਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।