ਦਸੂਹਾ, 29 ਅਕਤੂਬਰ, 2017 : ਸਾਹਿਤਕ ਵਿਸਲੇਸਕਾਂ ਅਨੁਸਾਰ ਪ੍ਰਸਿੱਧ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਮਾਰਕਸਵਾਦੀ ਵਿਚਾਰ ਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰ ਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ । ਪਾਠਕਾਂ ਅਨੁਸਾਰ ਲਾਲ ਸਿੰਘ ਐਸਾ ਕਹਾਣੀਕਾਰ ਹੈ, ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸਾਸਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸਾਸਤਰ ਘੜਦਾ ਹੈ ।
ਉਸ ਨੇ ਕਹਾਣੀ ਲਿਖਣ ਲਈ ਅਤੇ ਇਸਦੇ ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ । ਕਹਾਣੀਆ ਲੋਚਕਾਂ ਅਨੁਸਾਰ ਲਾਲ ਸਿੰਘ ਨੇ ਆਪਣੀ ਕਹਾਣੀ ਵਿੱਚ ਜਾਤ ਅਧਾਰਤ ਦਲਿਤ ਵਰਗ ਦੀ ਦੁਖਾਂਤਕ ਸਥਿਤੀ ਨੂੰ ਤਥਾ ਕਥਿਤ ਜਾਤ ਅਧਾਰਤ ਦਲਿਤ ਚਿੰਤਨ ਅਤੇ ਸਿਰਜਕ ਵਾਂਗ ਨਹੀ ਸਗੋਂ ਜਾਤੀ ਤੇ ਜਮਾਤੀ ਸਮਾਜ ਦੇ ਰਿਸਤੇ ਨੂੰ ਸਮਝਣ ਵਾਲੇ ਮਾਰਕਸੀ ਕਲਾ ਸਿਰਜਕ ਵਾਂਗ ਪੇਸ ਕੀਤਾ ਹੈ ।
ਲਾਲ ਸਿੰਘ ਜਿੱਥੇ ਪੰਜਾਬੀ ਦੇ ਲੋਕਯਾਨਕ ਦੇ ਸੱਭਿਆਚਰਕ, ਸਮਾਜਿਕ, ਵਿੱਦਿਅਕ, ਸਾਹਿਤਕ, ਮਨੋਵਿਗਿਆਨਕ, ਇਤਿਆਦਿ ਸਮੱਸਿਆ ਗ੍ਰਸਤ ਪਹਿਲੂਆਂ ਨੂੰ ਦਰਸਾਉਣ ਲਈ ਇਹਨਾਂ ਨਾਲ ਸੰਬੰਧਤ ਢਾਚਿਆਂ ਉਤੇ ਵਿਅੰਗਆਤਮਕ ਸੱਟਮਾਰੀ ਹੈ। ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਨੇ ਪਹਿਲਾਂ ਆਪਣੀ ਕਲਮ ਤੋਂ ਛੇ ਕਹਾਣੀ ਸੰਗ੍ਰਹਿ ਮਾਰਖੇਰੇ (1984), ਬਲੌਰ (1986), ਧੁੱਪ ਛਾਂ (1990), ਕਾਲੀਮਿੱਟੀ (1996) ਅਤੇ ਅੱਧੇ ਅਧੂਰੇ (2003) ਅਤੇ ਗੜ੍ਹੀਬਖਸਾ ਸਿੰਘ (2010) ਉਰਪੰਤ ਕਹਾਣੀਕਾਰ ਲਾਲ ਸਿੰਘ ਵੱਲੋਂ ਹੁਣ ਆਪਣਾ ਸੱਤਵਾਂ ਕਹਾਣੀ ਸੰਗ੍ਰਹਿ-ਸੰਗ੍ਰਹਿ "ਸੰਸਾਰ" ਪਾਠਕਾਂ ਦੀ ਕਚਹਿਰੀ ਵਿੱਚ ਪੇਸ ਕੀਤਾ ਗਿਆ ਹੈ ।
ਇਸ ਸੰਗ੍ਰਹਿ ਦੀਆਂ ਸੱਤ ਕਹਾਣੀਆਂ ਜਿਹਨਾਂ ਵਿੱਚ ਗਦਰ, ਸੰਸਾਰ, ਜੁਬਾੜੇ, ਤੀਸਰਾਸ਼ਬਦ, ਆਪੋ ਆਪਣੇ ਮੁਹਾਜ਼, ਅੱਗੇ ਸਾਖੀ ਹੋਰਚੱਲੀ ਅਤੇ ਇਨ ਹੀ ਕੀ ਕਿਰਪਾ ਸੇਏ... ਆਦਿ ਲੇਖਕ ਦੇ ਜੀਵਨ ਤਰਜਬੇ ਤੋਂ ਉਗਮੀਆਂ ਜਾਪਦੀਆਂ ਹਨ । ਕਿਉਕਿ ਸਾਰੀਆਂ ਕਹਾਣੀਆਂ ਜਿੰਦਗੀ ਦੀਆਂ ਘਟਨਾਵਾਂ ਤੇ ਪਾਤਰਾਂ ਦੇ ਸੁਭਾਅ ਤੇ ਰੂਪ ਰੰਗ ਨੂੰ ਹੂ-ਬ-ਹੂ ਚਿੱਤਰਦੀਆਂ ਪ੍ਰਤੀਤ ਹੰਦੀਆਂ ਹਨ। ਇਹ ਕਹਾਣੀਆਂ ਪਹਿਲਾਂ ਹੀ ਵੱਖ-ਵੱਖ ਟੀਵੀ ਚੈਨਲਾਂ, ਅਖਬਾਰਾਂ ਅਤੇ ਹਫਤਾਵਾਰੀ, ਮਹੀਨਾਵਾਰੀ, ਤ੍ਰੈ-ਮਾਸੀ, ਜਾਂ ਛੇ ਮਾਸੀ ਰਸਾਲਿਆਂ ਦੀ ਸ਼ਾਨ ਬਣ ਚੁੱਕੀਆਂ ਹਨ। ਕਹਾਣੀਕਾਰ ਲਾਲ ਸਿੰਘ ਪਹਿਲਾਂ ਕਈ ਰਾਜ, ਕੌਮੀ ਪੱਧਰ ਦੇ ਇਨਾਮ-ਸਨਮਾਨ ਆਪਣੀ ਲੇਖਣੀ ਸਦਕਾ ਪ੍ਰਾਪਤ ਕਰ ਚੁੱਕਾ ਹੈ।