ਪੰਜਾਬੀ ਸਾਹਿਤ ਸਭਾ ਵੱਲੋਂ ਲੇਖਕ ਬਲਵਿੰਦਰ ਸਿੰਘ ਰਾਜ਼ ਦੀ ਪੁਸਤਕ ਲੋਕ ਅਰਪਣ
- ਰਾਜ਼ ਦੀ ਸ਼ਾਇਰੀ ਸਮੇਂ ਦੇ ਹਾਣ ਦੀ ਹੈ- ਡਾ. ਦਰਸ਼ਨ ਸਿੰਘ ਆਸ਼ਟ
ਪਟਿਆਲਾ, 3 ਸਤੰਬਰ 2021 - ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਪਟਿਆਲਾ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਬਲਵਿੰਦਰ ਸਿੰਘ ਰਾਜ਼ ਦੀ ਪਲੇਠੀ ਪੁਸਤਕ ‘ਰਾਜ਼ ਮੁਹੱਬਤਾਂ ਦੇ’ ਨੂੰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਸਾਹਿਤਕ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਕਵੀਸ਼ਰ ਦਰਸ਼ਨ ਸਿੰਘ ਭੰਮੇ, ਸੁਰਜੀਤ ਸੁਮਨ, ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਗਜ਼ਲਗੋ ਬਿੱਕਰ ਸਿੰਘ ਵਿਯੋਗੀ ਅਤੇ ਲੇਖਕ ਬਲਵਿੰਦਰ ਸਿੰਘ ਰਾਜ਼ ਬਿਰਾਜ਼ਮਾਨ ਹੋਏ।
ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਦੇਵ ਹਮਦਰਦ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਕਵੀਆਂ ਲਈ ਸਵਾਗਤੀ ਸ਼ਬਦ ਬੋਲਦਿਆਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ। ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਰਾਜ਼ ਦੀ ਸ਼ਾਇਰੀ ਸਮੇਂ ਦੇ ਹਾਣ ਦੀ ਹੈ ਇਸ ਮੌਕੇ ਲੇਖਕ ਬਲਵੀਰ ਜਲਾਲਾਬਾਦੀ, ਕੁਲਵੰਤ ਸਿੰਘ ਸੈਦੋਕੇ, ਸਮਸ਼ੇਰ ਸਿੰਘ ਮੱਲੀ, ਸਰਦੂਲ ਸਿੰਘ ਬਰਾੜ, ਬਲਦੇਵ ਇਕਵੰਨ, ਸਰਬਜੀਤ ਓਖਲਾ, ਬੂਟਾ ਸਿੰਘ ਭੰਦੋਹਲ, ਅਮਨ ਅਜਨੌਦਾ, ਚਰਨ ਪੁਆਧੀ, ਸਰਬਜੀਤ ਸਿੰਘ ਭਟੋਏ, ਸਿਕੰਦਰ ਚੰਦ ਭਾਨ, ਫ਼ਤਿਹ ਰੰਧਾਵਾ, ਕੁਲਦੀਪ ਗਿੱਲ ਚੱਠੇ ਸੇਖਵਾਂ, ਹਰਮੇਲ ਸਿੰਘ ਬੁਜਰਕ, ਦਵਿੰਦਰ ਪਟਿਆਲਵੀ, ਕਿ੍ਰਸ਼ਨ ਲਾਲ ਧੀਮਾਨ, ਧੰਨਾ ਧਾਲੀਵਾਲ, ਬਿੰਦਰ ਮਾਨ, ਸਰਵਜੀਤ ਬਾਛਲ, ਗੁਰਧਿਆਨ ਬਾਛਲ, ਕੈਪਟਨ ਚਮਕੌਰ ਸਿੰਘ, ਹਰਵਿੰਦਰ ਜੱਸੋਵਾਲ, ਪੂਜਾ ਪੁੰਡਰਕ, ਵਿਜੇਤਾ ਭਾਰਦਵਾਜ, ਬਲਵਿੰਦਰ ਕੌਰ ਥਿੰਦ, ਭਗਵੰਤ ਸਿੰਘ, ਕਰਮਜੀਤ ਸਿੰਘ ਬੱਗਾ, ਜਗਤਾਰ ਸਿੰਘ ਧਾਲੀਵਾਲ, ਗੁਰਦੇਵ ਸਿੰਘ ਘਾਰੂ, ਅਮਰਜੀਤ ਸਿੰਘ, ਕਰਨ ਜੱਸੀ, ਅਕਾਸ਼ਦੀਪ ਸਿੰਘ, ਕੁਲਦੀਪ ਕੌਰ ਗਿੱਲ, ਕੁਲਵੀਰ ਸਿੰਘ, ਸੁਖਮਨੀ ਕੌਰ, ਹਰੀਸ਼ ਪਟਿਆਲਵੀ, ਗੀਤਕਾਰ ਜਨਕ ਸੰਗਤ, ਕੁਲਵੰਤ ਸਰੋਤਾ, ਜੱਗਾ ਸਿੰਘ ਰੱਤੇਵਾਲਾ ਆਦਿ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ।
ਇਸ ਉਪਰੰਤ ਲੇਖਕ ਬਲਵਿੰਦਰ ਸਿੰਘ ਰਾਜ਼ ਦੀ ਨਵ-ਪ੍ਰਕਾਸ਼ਤ ਪੁਸਤਕ ‘ਰਾਜ਼ ਮੁਹੱਬਤਾਂ ਦੇ’ ਨੂੰ ਰਸਮੀਂ ਤੌਰ ਤੇ ਲੋਕ ਅਰਪਣ ਕੀਤਾ ਗਿਆ, ‘ਤੇ ਸਾਹਿਤਕਾਰਾਂ ਦੇ ਰੂ-ਬਰੂ ਹੁੰਦਿਆਂ ਲੇਖਕ ਬਲਵਿੰਦਰ ਸਿੰਘ ਰਾਜ਼ ਨੇ ਆਪਣੀ ਪੁਸਤਕ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਸਾਹਿਤਕ ਸਮਾਗਮ ਦੇ ਅਖੀਰਲੇ ਪੜਾਅ ਵਿੱਚ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ‘ਤੇ ਮੈਂਬਰਾਂ ਵੱਲੋਂ ਮਹਿਮਾਨ ਸਾਹਿਤਕਾਰਾਂ ਅਤੇ ਲੇਖਕ ਬਲਵਿੰਦਰ ਸਿੰਘ ਰਾਜ਼ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਦੌਰਾਨ ਆਪਣੀ ਰਚਨਾ ਪੇਸ਼ ਕਰਨ ਵਾਲੇ ਹਰੇਕ ਕਵੀ ਨੂੰ ਵੀ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਹਰੀਸ਼ ਪਟਿਆਲਵੀ ਅਤੇ ਕੁਲਵੰਤ ਸਰੋਤਾ ਨੇ ਬਾਖੂਬੀ ਨਿਭਾਇਆ।