ਅਾੳੁ ਬਚਾੲੀੲੇ ਪੁੱਤ ਤੇ ਰੁੱਖ,
ਜੇ ੲਿਹਨਾ ਤੋਂ ਲੈਣੇ ਸੁਖ!
ਧਰਤੀ ਲਹੂ ਲੁਹਾਣ ਹੋ ਗੲੀ,
ਕੀ ਸਾਡੀ ਪਹਿਚਾਣ ਹੋ ਗੲੀ?
ੲਿਹ ਤਾਂ ਨਹੀਂ ਪੰਜਾਬ ਅਸਾਡਾ,
ਨਸ਼ਿਅਾਂ ਲੲੀ ਬਣਿਅਾ ਪ੍ਰਮੁੱਖ,
ਅਾੳੁ ਬਚਾੲੀੲੇ ਪੁੱਤ ਤੇ ਰੁੱਖ,
ਜੇ ੲਿਹਨਾ ਤੋਂ ਲੈਣੇ ਸੁਖ!
ਗੰਧਲੀ ਪੌਣ ਤੇ ਮੁੱਕਿਅਾ ਪਾਣੀ,
ਜ਼ਿੰਦਗੀ ਦੀ ਬਸ ਖਤਮ ਕਹਾਣੀ,
ਕੁਰਸੀ ਦੇ ਯਾਰਾਂ ਨੂੰ ਰਹਿ ਗੲੀ,
ਵੋਟਾਂ ਤੇ ਪੈਸੇ ਦੀ ਭੁੱਖ,
ਅਾੳੁ ਬਚਾੲੀੲੇ ਪੁੱਤ ਤੇ ਰੁੱਖ,
ਜੇ ੲਿਹਨਾ ਤੋਂ ਲੈਣੇ ਸੁਖ!
ਪੁੱਤਰਾਂ ਦੇ ਨੇ ਦਰਦ ਅਵੱਲੇ,
ਛੱਡ ਕੇ ਵਤਨ, ਵਿਦੇਸ਼ੀਂ ਚੱਲੇ,
ਮਾਵਾਂ ਹੁਣ ਸਾਹਾਂ ਨੂੰ ਰੋਲਣ,
ਵੇਖਣ ਨੂੰ ੲਿਨ੍ਹਾਂ ਦੇ ਮੁੱਖ,
ਅਾੳੁ ਬਚਾੲੀੲੇ ਪੁੱਤ ਤੇ ਰੁੱਖ,
ਜੇ ੲਿਹਨਾ ਤੋਂ ਲੈਣੇ ਸੁਖ!
ਕੁਦਰਤ ਦਾ ਜੋ ਵਿਧੀ ਵਿਧਾਨ,
ੲਿਸ ਦਾ ਨਾ ਕਰੀੲੇ ਅਪਮਾਨ,
ਅਾੳੁ 'ਨਿਸ਼ਾਨ' ਅਾਪਾਂ ਹੁਣ ਕਰੀੲੇ,
ਹਰੀ ਭਰੀ ਧਰਤੀ ਦੀ ਕੁੱਖ,
ਅਾੳੁ ਬਚਾੲੀੲੇ ਪੁੱਤ ਤੇ ਰੁੱਖ,
ਜੇ ੲਿਹਨਾ ਤੋਂ ਲੈਣੇ ਸੁਖ!
ਨਿਸ਼ਾਨ ਲਿਖਾਰੀ
97810-45672