ਸੀਰਤ ਕੌਰ ਗਿੱਲ ਦੀ ਪਲੇਠੀ ਪੁਸਤਕ " ਵਨ ਅਮੇਜ਼ਿੰਗ ਸਿੱਖ ਐਟ ਅ ਟਾਈਮ " ਦੀ ਹੋਈ ਘੁੰਡ ਚੁਕਾਈ
ਚੰਡੀਗੜ੍ਹ, 22 ਅਗਸਤ 2021: ਸਿਆਸੀ ਵਿਅੰਗਕਾਰ ਡਾ : ਗੁਰਨਾਮ ਸਿੰਘ ਤੀਰ ਦੀ ਪੋਤਰੀ ਅਤੇ ਕਵੀ ਬੱਬੂ ਤੀਰ ਦੀ ਪੁੱਤਰੀ ਸੀਰਤ ਕੌਰ ਗਿੱਲ ਦੀ ਪਲੇਠੀ ਪੁਸਤਕ "ਵਨ ਅਮੇਜ਼ਿੰਗ ਸਿੱਖ ਐਟ ਅ ਟਾਈਮ " ਦੀ ਅੱਜ ਚੰਡੀਗਡ਼੍ਹ ਵਿਖੇ ਘੁੰਡ ਚੁਕਾਈ ਕੀਤੀ ਗਈ । ਘੁੰਡ ਚੁਕਾਈ ਸਮਾਗਮ ਵਿਚ ਉਚੇਚੇ ਤੌਰ ਤੇ ਪਦਮਸ੍ਰੀ ਸੁਰਜੀਤ ਪਾਤਰ ,ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ,ਮਨੀਸ਼ ਤਿਵਾੜੀ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ,ਵਿਧਾਇਕ ਫਤਿਹ ਸਿੰਘ ਬਾਜਵਾ , ਚੀਫ ਸੈਕਟਰੀ ਵਿਜੈ ਵਰਧਨ ਹਰਿਆਣਾ ,ਰਮੇਸ਼ ਵਿਨਾਇਕ ਐਡੀਟਰ ਹਿੰਦੋਸਤਾਨ ਟਾਈਮਜ਼ ਨੇ ਸ਼ਿਰਕਤ ਕੀਤੀ ।
ਵਿਜੈ ਵਰਧਨ ਚੀਫ਼ ਸੈਕਟਰੀ ਹਰਿਆਣਾ ਨੇ ਇਸ ਮੌਕੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਹੈਰਾਨੀਜਨਕ ਅਤੇ ਕੁਰਬਾਨੀਆਂ ਭਰਪੂਰ ਹੈ ਅਤੇ ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਨ ਅਤੇ ਉਥੋਂ ਜੋ ਵੀ ਸਿੱਖਣ ਨੂੰ ਮਿਲਦਾ ਹੈ ਉਹ ਪ੍ਰਾਪਤ ਕਰਦੇ ਹਨ ਅਤੇ ਸੀਰਤ ਕੌਰ ਗਿੱਲ ਦੀ ਇਸ ਕਿਤਾਬ ਤੋਂ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਲੱਗੇਗਾ ।
ਪੁਸਤਕ ਦੀ ਘੁੰਡ ਚੁਕਾਈ ਸਮਾਗਮ ਮੌਕੇ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਪਦਮ ਸ੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਸੀਰਤ ਕੌਰ ਗਿੱਲ ਨੇ ਇਸ ਪੁਸਤਕ ਵਿੱਚ ਬੜੇ ਹੀ ਢੁੱਕਵੀਂ ਸ਼ਬਦਾਵਲੀ ਅਤੇ ਡੂੰਘਾਈ ਦੇ ਨਾਲ ਲਿਖਦੇ ਹੋਏ ਸਿੱਖ ਭਾਰਤ ਦੀਆਂ ਵੱਖ ਵੱਖ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਰਣਨ ਕੀਤਾ ਹੈ । ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਭਗਤ ਪੂਰਨ ਸਿੰਘ ਅਤੇ ਹੋਰ ਵੱਖ ਵੱਖ ਸ਼ਖਸੀਅਤਾਂ ਦੇ ਜੀਵਨ ਸਬੰਧੀ ਸੀਰਤ ਕੌਰ ਗਿੱਲ ਨੇ ਬੜੀ ਮਿਹਨਤ ਦੇ ਨਾਲ ਲਿਖਿਆ ਹੈ । ਲਹਿਜਾ ਇਹ ਪੁਸਤਕ ਸੁਬਕ ਅਤੇ ਵਜ਼ਨਦਾਰ ਹੈ ਜਿਸਨੂੰ ਪੜ੍ਹ ਕੇ ਬੱਚੇ ਆਪਣੇ ਇਤਿਹਾਸ ਦੀ ਬਾਰੇ ਜਾਣਨਗੇ । ਉਨ੍ਹਾਂ ਕਿਹਾ ਕਿ ਸੀਰਤ ਨੇ ਆਪਣੀ ਦੋਵਾਂ ਵਿਰਾਸਤਾਂ ਨੂੰ ਸੰਭਾਲ ਕੇ ਰੱਖਿਆ ਹੈ ਜਿੱਥੇ ਉਸ ਨੇ ਅੰਗਰੇਜ਼ੀ ਭਾਸ਼ਾ ਵਿੱਚ ਪੁਸਤਕ ਲਿਖੀ ਹੈ ਉੱਥੇ ਹੀ ਉਸ ਦੇ ਦਿਲ ਵਿੱਚ ਪੰਜਾਬੀਅਤ ਵਸੀ ਹੋਈ ਹੈ ।
ਦੱਸਣਾ ਬਣਦਾ ਹੈ ਕਿ ਆਪਣੀ ਪੁਸਤਕ ਆਉਣ ਤੋਂ ਪਹਿਲਾਂ ਹੀ ਬਤੌਰ ਲੇਖਿਕਾ ਆਪਣੀ ਚੰਗੀ ਪਹਿਚਾਣ ਬਣਾ ਚੁੱਕੀ ਸੀਰਤ ਕੌਰ ਗਿੱਲ ਦੇਸ਼ ਸਮਾਜਿਕ ਵਿਸ਼ਿਆਂ ਨਾਲ ਸਬੰਧਿਤ ਆਰਟੀਕਲਸ ਅਕਸਰ ਵੱਖ ਵੱਖ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ । ਇਸ ਪੁਸਤਕ ਵਿੱਚ ਸੀਰਤ ਕੌਰ ਗਿੱਲ ਨੇ ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨਮੰਤਰੀ ਭਾਰਤ ,ਦਿਆਲ ਸਿੰਘ ਮਜੀਠੀਆ ਟਰੱਸਟੀ ਦਾ ਟ੍ਰਿਬਿਊਨ ,ਉੱਘੇ ਗਾਇਕ ਤੇ ਅਦਾਕਾਰ ਦਲਜੀਤ ਸਿੰਘ ਦੁਸਾਂਝ , ਪਦਮਸ੍ਰੀ ਸੁਰਜੀਤ ਪਾਤਰ , ਮਹਾਨ ਸੰਸਥਾ ਪਿੰਗਲਵਾੜੇ ਦੇ ਮੁਖੀ ਭਗਤ ਪੂਰਨ ਸਿੰਘ ,ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ,ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਤੇ ਸਮਾਜਿਕ ,ਰਾਜਸੀ, ਸਾਹਿਤਕ , ਧਾਰਮਿਕ ਕਲਾ ਦੇ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਇਸ ਪੁਸਤਕ ਵਿੱਚ ਦਰਜ ਕੀਤਾ ਹੈ । ਸੀਰਤ ਕੌਰ ਗਿੱਲ ਨੇ ਇਨ੍ਹਾਂ ਸ਼ਖ਼ਸੀਅਤਾਂ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਦੀ ਹੋਏ ਲਿਖਿਆ ਹੈ ਕਿ ਇਹ ਸਿੱਖ ਕੌਮ ਦੇ ਉਹ ਹੀਰੇ ਹਨ ਜਿਨ੍ਹਾਂ ਨੂੰ ਉਹ ਆਪਣੇ ਵੱਲੋਂ "ਵਨ ਅਮੇਜ਼ਿੰਗ ਸਿੱਖ ਐਟ ਅ ਟਾਇਮ " ਦਾ ਖ਼ਿਤਾਬ ਦਿੰਦੀ ਹੈ ।
ਪੁਸਤਕ ਲੋਕ ਲੋਕ ਅਰਪਣ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਪੂਨਮ ਖਹਿਰਾ ਸਿੱਧੂ ਚੀਫ਼ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ,ਤੇਜਿੰਦਰ ਸਿੰਘ ਸਰਾਂ ਮੈਂਬਰ ਰੇਲਵੇ ਬੋਰਡ ,ਕੁਲਦੀਪ ਚਾਹਲ ਐਸ ਐਸ ਪੀ ਚੰਡੀਗੜ੍ਹ , ਕੇਬੀਐਸ ਸਿੱਧੂ ਰਿਟਾਇਰਡ ਆਈਏਐਸ ,ਰਛਪਾਲ ਸਿੰਘ ਧਾਲੀਵਾਲ ਪ੍ਰਧਾਨ ਚੰਡੀਗੜ੍ਹ ਗਰੁੱਪ ਆਫ ਕਾਲਜਿਸ , ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ ,ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।