ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਭਵਿੱਖ ਦੀ ਵੱਡੀ ਚਣੌਤੀ - ਸਤਨਾਮ ਸਿੰਘ ਮਾਣਕ
"ਕੀ ਕਹਾਂ" ਲਤਾੜੀ ਔਰਤ ਦੇ ਹੱਕਾਂ ਦੀ ਝੰਡਾ ਬਰਦਾਰ ਕਵਿਤਾ ਹੈ- ਰਵਿੰਦਰ ਚੋਟ
ਫਗਵਾੜਾ, 26 ਜੁਲਾਈ 2022-
"ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਹਿੰਦੋਸਤਾਨ ਦੇ ਭਵਿੱਖ ਲਈ ਵੱਡੀਆ ਚਣੌਤੀਆਂ ਲੈ ਕੇ ਆਏਗਾ " ਇਹ ਸ਼ਬਦ ਪੰਜਾਬ ਅਤੇ ਪੰਜਾਬੀ ਦੇ ਉੱਘੇ ਚਿੰਤਕ ਸਤਨਾਮ ਸਿੰਘ ਮਾਣਕ ਵਲੋਂ ਸਕੇਪ ਸਾਹਿਤਕ ਸੰਸਥਾ ਵਲੋਂ ਕਰਵਾਏ ਕਵੀ ਦਰਬਾਰ ਅਤੇ ਪੁਸਤਕ ਅਰਪਣ ਸਮਾਗਮ 'ਚ ਕਹੇ। ਸਮਾਗਮ ਦੀ ਪ੍ਰਧਾਨਗੀ ਸਤਨਾਮ ਸਿੰਘ ਮਾਣਕ, ਲਖਵਿੰਦਰ ਜੌਹਲ, ਰਵਿੰਦਰ ਚੋਟ, ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ, ਡਾ. ਸੋਨੀਆ ਨੇ ਕੀਤੀ। ਸਤਨਾਮ ਸਿੰਘ ਮਾਣਕ ਨੇ ਇਸ ਸਮੇਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਂ ਹੈ ਲੇਖਕਾਂ ਨੂੰ ਆਪਣੀਆਂ ਕਲਮਾਂ ਹੋਰ ਤਿੱਖੀਆ ਕਰਨ ਦਾ, ਤਾਂ ਜੋ ਇਸ ਉਲਝਦੇ ਹੋਏ ਰਾਜਨੀਤਕ ਤਾਣੇ ਨੂੰ ਸੰਭਾਲ ਸਕਣ। ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਹੋਈ ਜਿਸ ਵਿੱਚ ਕਵੀਆਂ ਨੇ ਸਾਵਣ ਮਹੀਨੇ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਆਪਣੀਆ ਰਚਨਾਵਾਂ ਸੁਣਾਈਆਂ। ਕਵੀ ਦਰਬਾਰ ਵਿੱਚ ਗੁਰਨਾਮ ਬਾਵਾ, ਲਛਕਰ ਢੰਡਵਾੜਵੀ, ਰਵਿੰਦਰ ਸਿੰਘ ਰਾਏ, ਸ਼ਾਮ ਸਰਗੂੰਦੀ, ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਸੁਨੀਤਾ ਮੈਦਾਨ, ਬਲਵੀਰ ਕੌਰ ਬੱਬੂ ਸੈਣੀ, ਸੀਤਲ ਰਾਮ ਬੰਗਾ, ਸੋਢੀ ਸੱਤੋਵਾਲੀ, ਸੂਬੇਗ ਸਿੰਘ ਹੰਝਰਾਂ, ਕਰਮਜੀਤ ਸਿੰਘ ਸੰਧੂ, ਬਚਨ ਗੁੜ੍ਹਾ, ਆਦਿ ਨੇ ਆਪਣੀਆ ਕਵਿਤਾਵਾਂ/ਗ਼ਜ਼ਲਾਂ,ਗੀਤ ਸਾਂਝੇ ਕੀਤੇ। ਕਵੀ ਦਰਬਾਰ ਉਪਰੰਤ ਡਾ. ਸੋਨੀਆ ਦੀ ਕਾਵਿ ਪੁਸਤਕ "ਕੀ ਕਹਾਂ" ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤੀ ਗਈ। ਡਾ. ਸੋਨੀਆ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਹੈ ਕਿ ਉਸਦੀ ਇਹ ਪੁਸਤਕ ਨਾਰੀ ਪ੍ਰਤੀ ਸਮਾਜਿਕ ਸੋਚ ਦਾ ਸਵੈ-ਅਨੁਭਵ ਹੈ। ਰਵਿੰਦਰ ਚੋਟ ਨੇ ਪੁਸਤਕ ਦੇ ਬੋਲਦਿਆਂ ਕਿਹਾ ਕਿ ਕਵਿੱਤਰੀ ਨੇ ਨਾਰੀ ਦੇ ਜੀਵਨ ਦੇ ਵੱਖੋ-ਵੱਖਰੇ ਪੜਾਵਾਂ ਨੂੰ ਕਾਵਿ ਵਿਧਾ ਰਾਹੀ ਬਾਖ਼ੂਬੀ ਉਭਾਰਿਆ ਹੈ। ਡਾ. ਜੌਹਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ, "ਲੇਖਕਾਂ ਨੂੰ ਚਿੰਤਨ ਕਰਨ ਦੀ ਲੋੜ ਹੈ ਅਤੇ ਮੌਜੂਦਾ ਤਾਣੇ-ਬਾਣੇ ਤੇ ਰਾਜਨੀਤਕ ਸਥਿਤੀ ਨੂੰ ਸਮਝਣ ਦੀ ਲੋੜ ਹੈ"।
ਉਹਨਾ ਇੱਕ ਭਾਵਪੂਰਤ ਕਵਿਤਾ "ਦਿੱਲੀਏ" ਵੀ ਪੇਸ਼ ਕੀਤੀ। । ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਚੰਗੀਆਂ ਸਾਹਿਤ ਰਚਨਾਵਾਂ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ । ਡਾ. ਐਸ.ਐਲ. ਵਿਰਦੀ ਨੇ ਪੁਸਤਕ ਤੇ ਬੋਲਦਿਆਂ ਕਿਹਾ ਕੇ ਨਾਰੀ ਦੀ ਦਸ਼ਾ ਸੁਧਾਰਨ ਲਈ ਸਮਾਜਿਕ ਸੱਭਿਆਚਰਕ ਚੇਤਨਾ ਦੀ ਲੋੜ ਹੈ। ਸਮਾਗਮ ਵਿੱਚ ਸਤਨਾਮ ਸਿੰਘ ਮਾਣਕ, ਡਾ: ਲਖਵਿੰਦਰ ਜੌਹਲ ਅਤੇ ਡਾ. ਸੋਨੀਆਂ ਦਾ ਸਨਮਾਨ ਵੀ ਕੀਤਾ ਗਿਆ। ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੇਟਜ ਸੰਚਾਲਣ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖ਼ੂਬੀ ਨਿਭਾਈ। ਹੋਰਾਂ ਤੋਂ ਇਲਾਵਾ ਟੀ.ਡੀ. ਚਾਵਲਾ, ਬੰਸੋ ਦੇਵੀ, ਅਸ਼ੋਕ ਸ਼ਰਮਾ, ਚਰਨਜੀਤ ਸਿੰਘ ਚਾਨਾ, ਸੁਖਵਿੰਦਰ ਸਿੰਘ ਸੱਲ, ਓਂਕਾਰ ਜਗਦੇਵ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਜਸਵਿੰਦਰ ਹਮਦਰਦ, ਆਰ ਐਲ ਜੱਸੀ, ਗੋਬਿੰਦ ਸਿੰਘ, ਹਰਮੇਲ ਸਿੰਘ ਗਿੱਲ, ਬਿੰਦਰ ਫੁੱਲ ਆਦਿ ਹਾਜ਼ਰ ਸਨ।