ਪੰਜਾਬੀ ਸਾਹਿਤ ਸਭਾ ਵੱਲੋਂ 1 ਜਨਵਰੀ ਨੂੰ ਕਵੀ ਦਰਬਾਰ ਕਾਰਵਾਇਆ ਜਾਵੇਗਾ
ਬੰਗਾ, 19 ਦਸੰਬਰ 2022 : ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਨਵੇਂ ਸਾਲ ਦੇ ਪਹਿਲੇ ਦਿਨ ਕਵੀ ਦਰਬਾਰ ਕੀਤਾ ਜਾਵੇਗਾ। ਇਹ ਫੈਸਲਾ ਕੱਲ੍ਹ ਪਿੰਡ ਹੀਉਂ ਵਿਖੇ ਸਭਾ ਦੀ ਹੋਈ ਬੈਠਕ ਵਿੱਚ ਲਿਆ ਗਿਆ। ਇਸ ਬੈਠਕ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮੋਹਣ ਬੀਕਾ ਨੇ ਕੀਤੀ। ਇਸ ਬੈਠਕ ਵਿਚ ਜਨਵਰੀ ਮਹੀਨੇ ਗ਼ਜ਼ਲ ਵਰਕਸ਼ਾਪ ਅਤੇ ਗ਼ਜ਼ਲ ਗਾਇਕੀ ਦੀ ਸ਼ਾਮ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿਚ ਕ੍ਰਿਸ਼ਨ ਹੀਉਂ ਅਤੇ ਧਰਮਿੰਦਰ ਮਸਾਣੀ ਆਪਣੀ ਕਲਾ ਦੇ ਜੋਹਰ ਦਿਖਾਉਣਗੇ। ਫਰਵਰੀ ਮਹੀਨੇ ਵਿਚ ਗ਼ਜ਼ਲ ਦਰਬਾਰ ਅਤੇ ਕਾਲਜਾਂ ਵਿਚ ਉੱਭਰਦੇ ਗਾਇਕਾਂ ਦੀ ਗਾਇਕੀ ਦਾ ਸਮਾਗਮ ਰਚਾਇਆ ਜਾਵੇਗਾ। ਇਸ ਬੈਠਕ ਵਿਚ ਸਭਾ ਦੇ ਸਰਪ੍ਰਸਤ ਹਰਬੰਸ ਹੀਉਂ, ਸਲਾਹਕਾਰ ਦੀਪ ਕਲੇਰ, ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਖੱਟੜਾ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਕੁੱਲਾ, ਮੀਤ ਪ੍ਰਧਾਨ ਗੁਰਦੀਪ ਸੈਣੀ, ਜਨਰਲ ਸਕੱਤਰ ਤਲਵਿੰਦਰ ਸ਼ੇਰਗਿੱਲ, ਸਕੱਤਰ ਧਰਮਿੰਦਰ ਮਸਾਣੀ, ਖਜ਼ਾਨਚੀ ਕ੍ਰਿਸ਼ਨ ਹੀਉਂ, ਰਾਜਿੰਦਰ ਜੱਸਲ ਆਦਿ ਹਾਜ਼ਰ ਸਨ।