ਲੁਧਿਆਣਾ 08 ਜੁਲਾਈ 2019: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਰਘੁਬੀਰ ਸਿੰਘ ਦੀ ਲਿਖੀ ਕਾਵਿ-ਪੁਸਤਕ 'ਹਰਫਾਂ ਦੇ ਕਲ•ੀਰੇ' ਨੂੰ ਯੂਨੀਵਰਸਿਟੀ ਦੇ ਡਾ. ਸੁਖਦੇਵ ਸਿੰਘ ਭਵਨ ਵਿੱਚ ਲੋਕ ਅਰਪਣ ਕਰਦਿਆਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ. ਸ.ਸ. ਜੌਹਲ ਨੇ ਕਿਹਾ ਕਿ ਗਿਆਨ, ਵਿਗਿਆਨ ਤੇ ਧਰਤੀ ਦੀ ਜ਼ਬਾਨ ਦਾ ਸੁਮੇਲ ਕਰਕੇ ਡਾ. ਰਘੁਬੀਰ ਸਿੰਘ ਨੇ ਸਵੈ-ਪ੍ਰਗਟਾਵੇ ਦਾ ਨਵਾਂ ਮੁਹਾਂਦਰਾ ਸਿਰਜਿਆ ਹੈ। ਗੰਭੀਰ ਸਾਹਿਤ ਪਾਠਕ ਤੋਂ ਸਿਰਜਕ ਬਣਨ ਦੇ ਸਫਰ ਨੂੰ ੫੦ ਸਾਲ ਲੱਗੇ ਹਨ, ਇਹ ਮਹੱਤਵਪੂਰਨ ਪ੍ਰਾਪਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਸਿਰਫ ਵਿਗਆਨ ਨਹੀਂ, ਸਾਹਿਤ, ਖੇਡਾਂ ਅਤੇ ਸਮਾਜ ਸੇਵਕਾਂ ਦੀ ਵੀ ਲੰਮੀ ਸੂਚੀ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸੇਵਾ ਮੁਕਤ ਅਧਿਆਪਕ ਗੁਰਭਜਨ ਗਿੱਲ ਨੇ ਕਿਹਾ ਕਿ ਡਾ. ਰਘੁਬੀਰ ਸਿੰਘ ਨੇ ਖਾਲੜਾ (ਤਰਨਤਾਰਨ) ਦੀ ਅਦਬੀ ਫਿਜ਼ਾ ਵਿਚ ਪ੍ਰਵਰਿਸ਼ ਹਾਸਲ ਕਰਕੇ ਵਿਗਿਆਨ ਨੂੰ ਸਮਰਪਿਤ ਜੀਵਨ ਗੁਜ਼ਾਰਿਆ ਹੈ। ਹੁਣ ਪੱਕੀ ਉਮਰੇ ਕਵਿਤਾ ਵੱਲ ਪਰਤਣਾ ਅਤੇ ਲੋਕ ਮੁਹਾਵਰੇ ਨੂੰ ਨਿਭਾਉਣਾ ਸੱਚ ਮੁੱਚ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਡਾ. ਰਘੁਬੀਰ ਸਿੰਘ ਨੇ ਆਪਣੇ ਚਾਵਾਂ, ਮਲਾਰਾਂ, ਖੁਸ਼ੀਆਂ ਗਮੀਆਂ ਤੇ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਦੁਰਘਟਨਾਵਾਂ ਨੂੰ ਕਾਵਿਕ ਜਾਮਾ ਪਹਿਨਾ ਕੇ ਧਰਤੀ ਧਰਮ ਨਿਭਾਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ (ਅੰਗਰੇਜ਼ੀ) ਡਾ. ਅਮਰਜੀਤ ਸਿੰਘ ਹੇਅਰ ਨੇ ਕਿਹਾ ਕਿ ਆਪਣੇ ਮਨੋਭਾਵ ਕਵਿਤਾ ਵਿੱਚ ਪੇਸ਼ ਕਰਨ ਲੱਗਿਆਂ ਡਾ. ਰਘੁਬੀਰ ਸਿੰਘ ਨੇ ਲੋਕ ਜ਼ਬਾਨ ਵਰਤੀ ਹੈ, ਪੰਡਤਾਊ ਭਾਸ਼ਾ ਨਹੀਂ। ਇਹ ਵੱਡੀ ਪ੍ਰਾਪਤੀ ਹੈ। ਡਾ. ਗੁਰਦੇਵ ਸਿੰਘ ਸੰਧੂ ਤੇ ਡਾ. ਸਰਜੀਤ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ/ਅਧਿਆਪਕਾਂ ਤੇ ਸੇਵਾ ਮੁਕਤ ਪ੍ਰੋਫੈਸਰਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਡਾ. ਲਖਬੀਰ ਸਿੰਘ ਬਰਾੜ ਤੇ ਵਿੱਤ ਸਕੱਤਰ ਡਾ. ਆਈ ਕੇ ਗਰਗ ਨੇ ਵੀ ਡਾ. ਰਘੁਬੀਰ ਸਿੰਘ ਜੀ ਨੂੰ 'ਹਰਫਾਂ ਦੇ ਕਲ•ੀਰੇ' ਪ੍ਰਕਾਸ਼ਤ ਹੋਣ ਤੇ ਮੁਬਾਰਕ ਦਿੱਤੀ। ਸਮਾਗਮ ਵਿੱਚ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕਾਂ ਤੋਂ ਇਲਾਵਾ ਡਾ. ਰਘੁਬੀਰ ਸਿੰਘ ਜੀ ਦਾ ਪਰਿਵਾਰ ਵੀ ਹਾਜ਼ਰ ਸੀ।