ਸਰਬਜੀਤ ਮੰਗੂਵਾਲ ਦੀ ਪੁਸਤਕ 'ਫੁੱਟਬਾਲ ਦੇ ਅੰਗ-ਸੰਗ' ਲੋਕ ਅਰਪਣ
ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 30 ਜੂਨ ,2022
ਅਮਰ ਕੌਰ ਯਾਦਗਾਰ ਹਾਲ ਖਟਕੜ ਕਲਾਂ ਵਿਖੇ ਫੁੱਟਬਾਲ ਦੇ ਪ੍ਰਸਿੱਧ ਕੋਚ ਸਰਬਜੀਤ ਮੰਗੂਵਾਲ ਦੀ ਪੁਸਤਕ 'ਫੁੱਟਬਾਲ ਦੇ ਅੰਗ-ਸੰਗ(ਸਵੈ-ਜੀਵਨੀ)' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ।ਇਸਦੇ ਮੁੱਖ ਮਹਿਮਾਨ ਤਿੰਨ ਚਰਚਿਤ ਸ਼ਖ਼ਸੀਅਤਾਂ ਸਨ,ਪ੍ਰੋ.ਜਗਮੋਹਨ ਸਿੰਘ(ਭਾਣਜਾ ਸ਼ਹੀਦੇ-ਆਜ਼ਮ ਸ.ਭਗਤ ਸਿੰਘ),ਕਾਮਰੇਡ ਦਰਸ਼ਨ ਸਿੰਘ ਖਟਕੜ ਅਤੇ ਕਾਮਰੇਡ ਸਰਦਾਰਾ ਸਿੰਘ ਮਾਹਲ ਜਿਹਨਾਂ ਨੇ ਇਸ ਪੁਸਤਕ ਦੀ ਘੁੰਡ ਚੁਕਾਈ ਕੀਤੀ।ਇਸ ਸਮਾਗਮ ਦੀ ਪ੍ਰਧਾਨਗੀ ਅਮਰਦੀਪ ਸ਼ੇਰਗਿੱਲ ਯਾਦਗਾਰੀ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਪ੍ਰੋ.ਸੁਰਜੀਤ ਜੱਜ, ਪ੍ਰੋ.ਸੰਧੂ ਵਰਿਆਣਵੀ, ਪ੍ਰੋ.ਜਗਵਿੰਦਰ ਸਿੰਘ, ਹਰਬੰਸ ਹੀਉਂ, ਜਸਵੰਤ ਖਟਕੜ ਅਤੇ ਸੁਰਿੰਦਰ ਸਿੰਘ ਢੀਂਡਸਾ ਨੇ ਕੀਤੀ।ਗੁਰਚਰਨ ਸਿੰਘ ਸ਼ੇਰਗਿੱਲ ਵਲੋਂ ਸ਼ਮਾ ਰੋਸ਼ਨ ਕਰਨ ਉਪਰੰਤ ਇਸ ਸਮਾਗਮ ਦਾ ਰਸਮੀ ਆਗਾਜ਼ ਹੋਇਆ।ਪਰਿਵਾਰ ਵਲੋਂ ਆਏ ਮਹਿਮਾਨਾਂ ਨੂੰ ਸਰਬਜੀਤ ਮੰਗੂਵਾਲ ਦੀਆਂ ਬੇਟੀਆਂ ਪ੍ਰੋ.ਮਨਜਿੰਦਰ ਜੋਤੀ ਅਤੇ ਹਰਜਿੰਦਰ ਮੰਗੂਵਾਲ ਨੇ ਜੀ ਆਇਆਂ ਕਿਹਾ।ਪ੍ਰੋ.ਜਗਮੋਹਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀਆਂ ਆਪਣੇ ਕਾਰਜਾਂ ਲਈ ਕੀਤੀਆਂ ਚੋਣਾਂ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਮਾਜ ਉੱਤੇ ਵੀ ਵੱਡਾ ਅਸਰ ਪਾਉਂਦੀਆਂ ਹਨ।ਸਰਬਜੀਤ ਦੀ ਇਹ ਪੁਸਤਕ ਪੁਰਾਣੀ ਪੀੜ੍ਹੀ ਦੇ ਨਾਲ ਨਵੀਂ ਪੀੜ੍ਹੀ ਨੂੰ ਵੀ ਅਹਿਮ ਜਾਣਕਾਰੀਆਂ ਪ੍ਰਦਾਨ ਕਰੇਗੀ।ਕਾਮਰੇਡ ਦਰਸ਼ਨ ਸਿੰਘ ਖਟਕੜ,ਸਰਦਾਰਾ ਸਿੰਘ ਮਾਹਲ,ਪ੍ਰੋ.ਸੁਰਜੀਤ ਜੱਜ, ਪ੍ਰੋ.ਸੰਧੂ ਵਰਿਆਣਵੀ, ਪ੍ਰੋ.ਜਗਵਿੰਦਰ ਸਿੰਘ ਨੇ ਕਿਹਾ ਕਿ ਸਰਬਜੀਤ ਦਾ ਇਨਕਲਾਬੀ ਵਿਚਾਰਾਂ ਦਾ ਧਾਰਨੀ ਹੋਣਾ ਉਸਨੂੰ ਗੈਰਸਰਗਰਮ ਨਹੀਂ ਹੋਣ ਦਿੰਦਾ।ਸਵੈ-ਜੀਵਨੀ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ।ਜਿਸ ਤਰ੍ਹਾਂ ਸਰਬਜੀਤ ਨੇ ਇਸ ਪੁਸਤਕ ਵਿਚ ਆਪਣੇ ,ਆਪਣੇ ਪਰਿਵਾਰ, ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ,ਫੁੱਟਬਾਲ ਖੇਡ, ਇਨਕਲਾਬੀ ਲਹਿਰ ਬਾਰੇ ਆਪਣੀ ਵਿਲੱਖਣ ਸ਼ੈਲੀ ਰਾਹੀਂ ਜਾਣਕਾਰੀ ਦਿੱਤੀ ਹੈ,ਉਹ ਕਾਬਿਲੇ-ਤਾਰੀਫ਼ ਹੈ।
ਕਵਿਤਾ -ਪਾਠ ਦੇ ਸਮੇਂ ਵਿਚ ਦੀਪ ਕਲੇਰ, ਭੁਪਿੰਦਰ ਵੜੈਚ, ਹਰਜਿੰਦਰ ਮੱਲ,ਤਲਵਿੰਦਰ ਸ਼ੇਰਗਿੱਲ, ਜਸਵੰਤ ਖਟਕੜ,ਇਕਬਾਲ ਗੱਜਣ,ਗੁਰਦੀਪ ਸੈਣੀ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ।ਪਰਿਵਾਰ ਵਲੋਂ ਸ਼ਖਸੀਅਤਾਂ ਨੂੰ ਯਾਦ-ਚਿੰਨ੍ਹ ਅਤੇ ਪਸਤਕ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸੇਵਾ ਮੁਕਤ ਐਸ.ਪੀ ਸ਼ਵਿੰਦਰ ਸਿੰਘ, ਸੁੱਚਾ ਨਰ ਜਰਮਨ,ਹਰਵਿੰਦਰ ਸ਼ਰਮਾ ਜਰਮਨ, ਸੰਤੋਸ਼ ਕੁਰਲ,ਰੂਪਾ ਰਾਣੀ ਅਰਜਨਾ ਅਵਾਰਡੀ, ਹਰਜਿੰਦਰ ਸਿੰਘ ਸੈਕਟਰੀ ਪੀ.ਐਫ.ਏ ਨੇ ਲਿਖਤੀ ਸੰਦੇਸ਼ ਭੇਜੇ।ਸਰਬਜੀਤ ਮੰਗੂਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮੰਚ-ਸੰਚਾਲਨ ਜਸਬੀਰ ਦੀਪ ਨੇ ਕੀਤਾ।ਇਸ ਮੌਕੇ ਗੁਰਬਖਸ਼ ਕੌਰ ਸੰਘਾ, ਮਨਜੀਤ ਕੌਰ ਬੋਲ੍ਹਾ,ਸੁਨੀਤਾ ਸ਼ਰਮਾ,ਸੁਖਜਿੰਦਰ ਕੌਰ ਮਾਹਲ,ਰੁਪਿੰਦਰ ਕੌਰ ਦੁਰਗਾ ਪੁਰ, ਕੁਲਵਿੰਦਰ ਸਿੰਘ ਵੜੈਚ, ਅਵਤਾਰ ਸਿੰਘ ਤਾਰੀ, ਬੂਟਾ ਸਿੰਘ ਮਹਿਮੂਦ ਪੁਰ,ਹਰੀ ਰਾਮ ਰਸੂਲਪੁਰੀ,ਬਲਜੀਤ ਸਿੰਘ ਧਰਮਕੋਟ, ਜਸਵੀਰ ਬੇਗਮਪੁਰੀ,ਕੁਲਵਿੰਦਰ ਸਿੰਘ ਢਾਂਡੀਆ,ਤ੍ਰਿਪਤਾ ਘੁੰਗਰਾਲੀ ਸਿੱਖਾਂ, ਬਚਨ ਸਿੰਘ, ਮੁੱਖ ਅਧਿਆਪਕ ਹਰਜੀਤ ਸਿੰਘ ਮਾਹਲ,ਨੀਲਮ ਰੂਪੜਾ,ਗੁਰਮੀਤ ਕੌਰ ਥਾਂਦੀਆਂ,ਸ਼ਰਨਜੀਤ ਬੇਦੀ, ਅਰਸ਼ਦੀਪ ਮੰਗੂਵਾਲ ਵੀ ਮੌਜੂਦ ਸਨ।