ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ 'ਧਰਤੀ ਦੀ ਕੰਬਣੀ' ਹੋਇਆ ਲੋਕ-ਅਰਪਣ
ਚੰਡੀਗੜ੍ਹ:- 13 ਜੁਲਾਈ 2024 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰ੍ਹਵੀਂ ਕਾਵਿ-ਕਿਤਾਬ ਦਾ ਰਿਲੀਜ਼ ਅਤੇ ਸੰਵਾਦ ਸਮਾਗਮ ਕਰਵਾਇਆ ਗਿਆ।
ਮਨਮੋਹਨ ਸਿੰਘ ਦਾਊਂ ਹੁਣ ਤੱਕ ਅੱਸੀ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ ਜਿਨ੍ਹਾਂ ਵਿੱਚ ਕਵਿਤਾ, ਬਾਲ ਸਾਹਿਤ, ਪੁਆਧ ਤੇ ਖੋਜ ਕਾਰਜ ਅਤੇ ਸੰਪਾਦਨਾ ਦੀਆਂ ਕਿਤਾਬਾਂ ਸ਼ਾਮਲ ਹਨ।
ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕ ਦੀ ਕਾਵਿ-ਭਾਸ਼ਾ ਅਤੇ ਸਿਰਜਣਾ ਨੂੰ ਬਾਕਮਾਲ ਦੱਸਿਆ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨਮੋਹਨ ਸਿੰਘ ਦਾਊਂ ਦੀ ਕਵਿਤਾ ਡੂੰਘੇ ਚਿੰਤਨ ਅਤੇ ਮੌਲਿਕਤਾ ਨਾਲ ਭਰੀ ਹੋਈ ਹੈ।
ਪੁਸਤਕ ਦੇ ਲੋਕ-ਅਰਪਣ ਸਮੇਂ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡਾ. ਮਨਮੋਹਨ, 'ਧਰਤੀ ਦੀ ਕੰਬਣੀ' ਦੇ ਲੇਖਕ ਮਨਮੋਹਨ ਸਿੰਘ ਦਾਊਂ, ਵਿਸ਼ੇਸ਼ ਮਹਿਮਾਨ ਡਾ. ਯੋਗ ਰਾਜ ਅਤੇ ਪ੍ਰੋ. ਨਵਸੰਗੀਤ ਸਿੰਘ, ਪਰਚਾ ਪੇਸ਼ਕਾਰ ਪ੍ਰੋ. ਪ੍ਰਵੀਨ ਕੁਮਾਰ, ਦਲਜੀਤ ਕੌਰ ਦਾਊਂ ਤੇ ਪਬਲਿਸ਼ਰ ਤਰਲੋਚਨ ਸਿੰਘ ਮੋਜੂਦ ਸਨ।
ਮਨਮੋਹਨ ਸਿੰਘ ਦਾਊਂ ਨੇ ਆਖਿਆ ਕਿ ਚਿੰਤਨ ਤੇ ਸੰਵੇਦਨਾ ਜਦੋਂ ਅੰਗ ਸੰਗ ਤੁਰਦੀ ਹੈ ਤਾਂ ਕਵਿਤਾ ਦੀ ਆਮਦ ਹੁੰਦੀ ਹੈ।
ਪ੍ਰੋ. ਪ੍ਰਵੀਨ ਕੁਮਾਰ ਨੇ ਕਿਹਾ ਕਿ ਕਵੀ ਇੱਕ ਵਿਗਿਆਨਕ ਨਾਲੋਂ ਵੀ ਅੱਗੇ ਹੁੰਦਾ ਹੈ ਕਿਉਂਕਿ ਉਸ ਦੀ ਸੰਵੇਦਨਾ ਸਮੇਂ ਤੋਂ ਪਾਰ ਹੈ।
ਪ੍ਰੋ. ਨਵਸੰਗੀਤ ਸਿੰਘ ਨੇ ਕਿਹਾ ਕਿ ਕਵੀ ਦੇ ਹਿਰਦੇ ਵਿੱਚ ਚਿੰਤਾ ਤੇ ਚਿੰਤਨ ਦੋਵੇਂ ਵਾਸ ਕਰਦੇ ਹਨ।
ਡਾ. ਕਰਨੈਲ ਸਿੰਘ ਸੋਮਲ, ਡਾ. ਲਕਸ਼ਮੀ ਨਰਾਇਣ ਭੀਖੀ, ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਸਤਿੰਦਰ ਸਿੰਘ ਨੰਦਾ ਅਤੇ ਨਿਰੰਜਣ ਸਿੰਘ ਸੈਲਾਨੀ ਨੇ ਆਪਣੇ ਸੁਨੇਹਿਆਂ ਜ਼ਰੀਏ ਕਿਤਾਬ ਦੀ ਵਿਲੱਖਣਤਾ ਦੀ ਤਾਈਦ ਕੀਤੀ।
ਜਸਪਾਲ ਸਿੰਘ ਕੰਵਲ ਅਤੇ ਕਰਮਜੀਤ ਸਕਰੁੱਲਾਪੁਰੀ ਨੇ ਕਿਤਾਬ ਵਿਚੋਂ ਕਵਿਤਾਵਾਂ ਨੂੰ ਗਾਇਆ।
ਹਰਬੰਸ ਸੋਢੀ ਨੇ ਕਿਹਾ ਕਿ ਸ਼ਬਦਾਂ ਦੇ ਅਰਥ ਸਮਝਣ ਦੀ ਸੋਝੀ ਹੀ ਸਭ ਤੋਂ ਵੱਡੀ ਸਿਆਣਪ ਹੈ।
ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸ਼ਬਦ ਸ਼ਕਤੀ ਹਨ। ਡਾ. ਰਜਿੰਦਰ ਸਿੰਘ ਕੁਰਾਲੀ ਨੇ ਕਵਿਤਾਵਾਂ ਨੂੰ ਸਮਾਜ ਦੀ ਨਵ-ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਦੱਸਿਆ।
ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਦੇ ਕਣ ਕਣ ਵਿਚ ਜ਼ਿੰਦਗੀ ਦਾ ਫ਼ਲਸਫ਼ਾ ਰਚਿਆ ਮਿਚਿਆ ਹੋਇਆ ਹੈ।
ਡਾ. ਯੋਗ ਰਾਜ ਨੇ ਲੇਖਕ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਪ੍ਰਾਕ੍ਰਿਤਕ ਲੈਅ ਹੈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ 'ਧਰਤੀ ਦੀ ਕੰਬਣੀ' ਵਿਚ ਪੁਆਧੀ ਖਿੱਤੇ ਦੀ ਸਭਿਆਚਾਰਕ ਅਮੀਰੀ, ਭਾਸ਼ਾਈ ਸਮਰੱਥਾ ਅਤੇ ਮਿੱਟੀ ਦੀ ਖੁਸ਼ਹਾਲੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਮਨਮੋਹਨ ਦਾ ਕਹਿਣਾ ਸੀ ਕਿ ਨਿੱਕੇ ਨਿੱਕੇ ਛਿਣ ਪਕੜ ਕੇ ਕਵਿਤਾ ਲਿਖਣੀ ਹੀ ਸਮਰੱਥ ਕਲਾ ਦਾ ਰੂਪ ਹੈ। ਚਿੰਤਾਜਨਕ ਸਮਾਜਿਕ ਵਰਤਾਰੇ ਦਾ ਕਾਵਿ ਰੂਪ ਅਜਿਹੇ ਕਾਵਿ-ਸੰਗ੍ਰਹਿ ਹੀ ਮੰਨੇ ਜਾਂਦੇ ਹਨ।
ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਮੋਜੂਦ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਦਾਊਂਂ ਪਰਿਵਾਰ ਦੇ ਮੈਂਬਰਾਂ ਵਿੱਚ ਮਲਕੀਤ ਸਿੰਘ ਨਾਗਰਾ, ਹਰਮਿੰਦਰ ਕਾਲੜਾ, ਵਰਿੰਦਰ ਸਿੰਘ ਚੱਠਾ, ਡਾ. ਸੁਨੀਤਾ ਰਾਣੀ, ਸੁਖਵਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ ਮੜੌਲਵੀ, ਉੱਤਮਵੀਰ ਸਿੰਘ ਦਾਊਂ, ਕਮਲਪ੍ਰੀਤ ਕੌਰ ਦਾਊਂ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਕੇਸਰ ਸਿੰਘ, ਨਵਿੰਦਰ ਸਿੰਘ ਵੜਿੰਗ, ਦਿਲਬਾਰਾ ਸਿੰਘ ਬਾਜਵਾ, ਮਨਜੀਤ ਕੌਰ ਮੀਤ, ਸੁਧਾ ਮਹਿਤਾ, ਡਾ. ਜਸਪਾਲ ਜੱਸੀ, ਰਜਿੰਦਰ ਸਿੰਘ ਧੀਮਾਨ, ਡਾ. ਗੁਰਕਰਪਾਲ ਸਿੰਘ, ਸੱਚਪ੍ਰੀਤ ਖੀਵਾ, ਸੁਰਜਨ ਸਿੰਘ ਜੱਸਲ, ਪਾਲ ਅਜਨਬੀ, ਸੰਗੀਤ ਕੌਰ, ਸਤਵੰਤ ਸਿੰਘ ਰੰਗੀ, ਸਰਦਾਰਾ ਸਿੰਘ ਚੀਮਾ, ਕੁਲਵਿੰਦਰ ਬਾਵਾ, ਨੀਲਮ ਨਾਰੰਗ, ਕਰਨਲ ਬਲਦੇਵ ਸਿੰਘ ਸੇਖਾ, ਵਰਜਿੰਦਰ ਸਿੰਘ ਸੇਖਾ, ਮਲਕੀਅਤ ਸਿੰਘ ਔਜਲਾ, ਨਰਿੰਦਰ ਕੌਰ ਲੌਂਗੀਆ, ਅਜਾਇਬ ਸਿੰਘ ਔਜਲਾ, ਪਿਆਰਾ ਸਿੰਘ ਰਾਹੀ, ਸਿਮਰਜੀਤ ਕੌਰ ਗਰੇਵਾਲ, ਹਰਸਿਮਰਨ ਕੌਰ, ਸ਼ਮਸ਼ੀਲ ਸਿੰਘ ਸੋਢੀ, ਡਾ. ਮਨਜੀਤ ਸਿੰਘ ਬੱਲ, ਗੁ,ਨਾਮ ਕੰਵਰ, ਸ਼ਾਇਰ ਭੱਟੀ, ਪਰਮਜੀਤ ਮਾਨ ਬਰਨਾਲਾ, ਦਵਿੰਦਰ ਸਿੰਘ, ਡਾ. ਜਰਮਨਜੀਤ ਸਿੰਘ, ਕਮਲਜੀਤ ਸਿੰਘ ਬਨਵੈਤ, ਜਸਪਾਲ ਸਿੰਘ ਦੇਸੂਵੀ, ਪ੍ਰੋ. ਦਿਲਬਾਗ ਸਿੰਘ, ਕੇਵਲਜੀਤ ਸਿੰਘ ਕੰਵਲ, ਜੈ ਸਿੰਘ ਛਿੱਬਰ, ਗੁਰਦੇਵ ਸਿੰਘ, ਹਰਜੀਤ ਸਿੰਘ, ਰਤਨ ਬਾਬਕਵਾਲਾ, ਹਰਵਿੰਦਰ ਸਿੰਘ ਚੰਡੀਗੜ੍ਹ, ਰਜੇਸ਼ ਬੈਨੀਵਾਲ ਅਤੇ ਸੰਜੀਵਨ ਸਿੰਘ ਦੀ ਸ਼ਮੂਲੀਅਤ ਕਾਬਲੇ ਗ਼ੌਰ ਸੀ।