ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦੀ ਪੰਜਾਬੀ ਕਵਿਤਾ ਕੂਲੈਕਸ਼ਨ ‘ਫੂੜ੍ਹੀ’ ਕੀਤੀ ਰਿਲੀਜ਼
ਚੰਡੀਗੜ੍ਹ, 12 ਫਰਵਰੀ, 2022 : ਪ੍ਰਸਿੱਧ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਅੱਜ ਸੈਕਟਰ 16 ਵਿਖੇ ਪੰਜਾਬ ਕਲਾ ਭਵਨ ਵਿਚ ਐਡਵੋਕੇਟ ਜਤਿਨ ਸਲਵਾਨ ਦੀ ਪੰਜਾਬੀ ਕਵਿਤਾ ਦੀ ਪੁਸਤਕ – ਫੂੜ੍ਹੀ ਰਿਲੀਜ ਕੀਤੀ।
ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਵਿਚ ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦੀ ਸ਼ਾਇਰੀ ਦੀ ਸਰਲਤਾ ਅਤੇ ਭਰਪੂਰ ਸ਼ਬਦਾਵਲੀ ਦੀ ਸ਼ਲਾਘਾ ਕੀਤੀ ਜੋ ਕਿ ਪੰਜਾਬ ਵਿਚ ਕਿਸੇ ਨਾ ਕਿਸੇ ਰੂਪ ਵਿਚ ਗੁੰਮ ਹੋ ਚੁਕੀ ਹੈ।
ਉਨ੍ਹਾਂ ਨੇ ਕਿਹਾ ਕਿ ਜਤਿਨ ਸਲਵਾਨ ਦੀ ਇਕ ਹੋਰ ਵਿਲੱਖਣਤਾ ਉਨਾਂ੍ਹ ਦੇ ਡੂੰਘੇ ਵਿਚਾਰਾਂ ਦਾ ਸਹਿਜ ਪ੍ਰਗਟਾਵਾ ਹੈ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਚੱਲਦਾ ਹੈ ਅਤੇ ਹਰ ਕਵਿਤਾ ਕੁਦਰਤ ਅਤੇ ਪੰਜਾਬ ਦੇ ਸੱਭਿਆਚਾਰ ਦੇ ਸਮਾਵੇਸ਼ ਦੇ ਨਾਲ ਨਾਲ ਸੁਬੇ ਦੇ ਰਇਸ ਸਮਾਜਿਕ ਤਾਣੇ ਬਾਣੇ ਦੇ ਸੁੰਦਰ ਅਲੰਕਾਰਾ ਨਾਲ ਭਰਪੂਰ ਹੈ।
ਜਿਵੇਂ ਕਿ ਟਾਇਟਲ ਤੋਂ ਹੀ ਪ੍ਰਤੀਤ ਹੂੰਦਾ ਹੈ ਕਿ ‘ਫੂੜ੍ਹੀ’ ਸ਼ਬਦ ਦੀ ਵਰਤੋਂ ਆਪਣੇ ਇਸਤੇਮਾਲ ਤੋਂ ਆਪ ਹੀ ਬਾਹਰ ਹੋ ਗਈ ਹੈ ਅਤੇ ਇਸੇ ਤਰਾਂ੍ਹ ਪਰਿਵਾਰ ਵਿਚ ਕੋਈ ਨਜਦੀਕੀ ਅਤੇ ਕਿਸੇ ਪਿਆਰੇ ਨੂੰ ਗੁਆਉਣ ਤੇ ਸਮਾਜ ਦੁਆਰਾ ਦਰਦ ਅਤੇ ਗਮ ਨੂੰ ਸਾਂਝਾ ਕਰਨ ਦਾ ਸੱਭਿਆਚਾਰ ਹੈ। ਜਤਿਨ ਸਲਵਾਨ ਯਾਦ ਕਰਦੇ ਹਨ ਕਿ ਲੋਕ ਜਦੋਂ ਪਰਿਵਾਰ ਨੂੰ ਦਿਲਾਸਾ ਦੇਣ ਲਈ ਇਕੱਠੇ ਹੂੰਦੇ ਸਨ ਅਤੇ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਦੇ ਸਨ।
ਗਜਲ਼ਾਂ ਦੀ ਕੁਲੇਕਸ਼ਨ ਆਤਮਾ ਨੂੰ ਛੁਹ ਲੈਂਦਾ ਹੈ ਕਿਉਂਕਿ ਇਹ ਵਿਛੋੜੇ ਅਤੇ ਅਲੱਗ ਥਲੱਗ ਹੋਣ ਦੇ ਦਰਦ ਨੂੰ ਦਰਸ਼ਾਉਂਦਾ ਹੈ ਅਤੇ ਫਿਰ ਵੀ ਜਿੰਦਗੀ ਦੀ ਸਦੀਵੀ ਉਮੀਦ ਨੂੰ ਦਰਸ਼ਾਉਂਦਾ ਹੈ।
ਪੇਸ਼ੇ ਤੋਂ ਵਕੀਲ ਜਤਿਨ ਸਲਵਾਨ ਸ਼ਹਿਰ ਵਿੱਚ ਆਪਣੀ ਪਰਉਪਕਾਰੀ ਪਹਿਚਾਣ ਰੱਖਣ ਦੇ ਨਾਲ ਨਾਲ ਹਜਾਰਾਂ ਰੁੱਖ ਲਗਾਉਣ, ਕੁਦਰਤ ਅਤੇ ਜਾਨਵਰਾਂ ਪ੍ਰਤੀ ਪਿਆਰ ਅਤੇ ਹੁਣ ਪੰਜਾਬ ਕਵਿਤਾਵਾਂ ਲਿਖਣ ਲਈ ਜਾਣੇ ਜਾਂਦੇ ਹਨ। ਜਤਿਨ ਸਲਵਾਨ ਬਚਪਨ ਤੋਂ ਹੀ ਹਿੰਦੀ ਅਤੇ ਪੰਜਾਬੀ ਦੇ ਨਾਲ ਉਰਦੂ ਸ਼ਬਦਾ ਦੀ ਵਿਆਪਕ ਵਰਤੋਂ ਨਾਲ ਕਵਿਤਾਵਾਂ ਲਿੱਖਦੇ ਆ ਰਹੇ ਹਨ।
ਜਤਿਨ ਸਲਵਾਨ ਦੇ ਕਿਹਾ ਕਿ ਜਿੰਦਗੀ ਇਕ ਮਹਾਨ ਅਧਿਆਪਕ ਹੈ ਜਿਸ ਨੇ ਮੇਰੇ ਜੀਵਨ ਤੇ ਅਮਿੱਟ ਛਾਪ ਛੱਡੀ ਹੈ ਅਤੇ ਮੈਂ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਕਾਗਜ ਤੇ ਲਿੱਖਦਾ ਰਿਹਾ ਅਤੇ ਜਿਸਤੋਂ ਇਹ ਕੁਲੈਕਸ਼ਨ ਵੱਧਦਾ ਰਿਹਾ । ਮੇਰੇ ਦੋਸਤਾਂ ਅਤੇ ਪਰਿਵਾਰ ਦੀ ਪ੍ਰੇਰਣਾ ਦੇ ਨਾਲ ਹੀ ਇਹ ਪਹਿਲੀ ਕੂਲੇਕਸ਼ਨ ਗੁਰਮੁਖੀ ਵਿਚ ਉਭਰ ਕੇ ਆਈ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਜਤਿਨ ਸਲਵਾਨ ਦੂਆਰਾ ਪੇਸ਼ ਕੀਤੀ ਗਈ ਪੰਜਾਬੀ ਕਾਵਿ ਪੁਸਤਕ ਵਿੱਚ ਲਿਖੀਆਂ ਕਵਿਤਾਵਾਂ ਦੇ ਵਿਸ਼ੇ ਤੇ ਅਧਾਰਿਤ ਇੱਕ ਛੋਟੇ ਪੰਜਾਬੀ ਨਾਟਕ ‘ਉਢੀਕ’ ਨਾਲ ਹੋਈ।
ਨਿਸ਼ਾ ਲੂਥਰਾ ਨੇ ਕਵਿਤਾ ਦੀ ਕਿਤਾਬ ਦੇ ਲਾਂਚ ਦੇ ਮੌਕੇ ਤੇ ਇਸ ਸ਼ਾਰਟ ਪਲੇ ਪਰਫੋਰਮੇਂਸ ਨੂੰ ਲਿਿਖਆ ਅਤੇ ਨਿਰਦੇਸ਼ਿਤ ਕੀਤਾ ਸੀ। ਇਹ ਨਾਟਕ ਪਰਿਪੱਕ ਪਿਆਰ, ਰੋਮਾਂਸ, ਖੋਹਣ ਦਾ ਜਸ਼ਨ ਅਤੇ ਪਿੱਛੇ ਛੱਡੇ ਗਏ ਵਿਅਕਤੀਆਂ ਲਈ ਯਾਦ ਕਿਵੇਂ ਖੁਸ਼ੀ ਪੈਦਾ ਕਰ ਸਕਦੀ ਹੈ ਦੀ ਬਿਰਤਾਂਤ ਅਤੇ ਖੂਬਸੁਰਤੀ ਨੂੰ ਪੇਸ਼ ਕਰਦਾ ਸੀ। ਇਸ ਨਾਟਕ ਦਾ ਮੰਚਨ ਸੀਨਿਅਰ ਪੰਜਾਬੀ ਅਦਾਕਾਰ, ਲੋਕ ਕਲਾਕਾਰ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੁ ਅਤੇ ਕਲਾਕਾਰ ਐਮੀ ਸਿੰਘ ਨੇ ਕੀਤਾ।
ਇਸ ਮੋਕੇ ਤੇ ਪਰਮੂਖ ਹਸਤਿਆਂ ਵਿਚਕਾਰ ਇੰਡਿਅਨ ਆਰਮੀ ਦੇ ਸਾਬਕਾ ਪਰਮੂਖ ਜਨਰਲ ਵੀਪੀ ਮਲਿਕ ਅਤੇ ਉਨ੍ਹਾਂ ਦੀ ਪਤਨੀ ਰੰਜਨਾ ਮਲਿਕ, ਸਾਬਕਾ ਆਈਏਐਸ ਪ੍ਰਸਿੱਧ ਲੇਖਕ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸਿਏਸ਼ਨ ਦੇ ਪਰਮੂਖ ਸੰਤੋਖ ਵਿੰਡਰ ਸਿੰਘ (ਨਾਭਾ), ਪ੍ਰਕਾਸ਼ਕ ਹਰਦੀਪ ਚਾਂਦਪੁਰੀ, ਲੇਖਿਕਾ, ਕਵੀ ਅਤੇ ਲਾਇਫ ਕੋਚ ਰੇਨੀ ਸਿੰਘ, ਕਵੀ. ਪੰਜਾਬ ਕਲਾ ਪ੍ਰੀਸ਼ਦ ਦੀ ਮੈਂਬਰ ਅਤੇ ਲੇਖਿਕਾ ਲਿਲੀ ਸਵਰਨ ਅਤੇ ਹੋਰਨਾਂ ਨੇ ਭਾਗ ਲਿਆ।
ਸਮਾਗਮ ਦੌਰਾਨ ਪ੍ਰਸਿੱਧ ਫਿਲਮ ਨਿਰਦੇਸ਼ਕ ਓਜਸਵੀ ਸ਼ਰਮਾ (ਪਿਨਾਕਾ ਮੀਡੀਆਵਰਕਸ) ਦੁਆਰਾ ਨਿਰਦੇਸ਼ਤ ਜਤਿਨ ਸਲਵਾਨ ਦੀ ਪਹਿਲੀ ਕਵਿਤਾ 'ਤੇ ਆਧਾਰਿਤ ਕਿਤਾਬ ‘ਫੂੜ੍ਹੀ ਦਾ ਅਧਿਕਾਰਤ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ।