ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵਲੋਂ ਪਹਿਲਾ ਮਿੰਨੀ ਕਹਾਣੀ ਪ੍ਰਤੀਬੱਧਤਾ ਪੁਰਸਕਾਰ 2020 ਸੁਰਿੰਦਰ ਕੈਲੇ ਨੂੰ
ਲੁਧਿਆਣਾ : 27 ਅਕਤੂਬਰ 2021 - ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵਲੋਂ ਸ਼ੁਰੂ ਕੀਤਾ ਸਨਮਾਨ ‘ਮਿੰਨੀ ਕਹਾਣੀ ਪ੍ਰਤੀਬੱਧਤਾ ਪੁਰਸਕਾਰ’ ਦੀ ਸ਼ੁਰੂਆਤ ਅਣੂ (ਮਿੰਨੀ ਪੱਤਿ੍ਰਕਾ) ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੂੰ ਸਨਮਾਨਤ ਕਰਨ ਨਾਲ ਕੀਤੀ ਗਈ। ਇਹ ਪੁਰਸਕਾਰ ਸ. ਗੁਰਬਚਨ ਸਿੰਘ ਕੋਹਲੀ ਦੀ ਯਾਦ ਵਿਚ ਪਰਿਵਾਰ ਵਲੋਂ ਸਥਾਪਤ ਕੀਤਾ ਗਿਆ ਹੈ ਜੋ ਹਰ ਸਾਲ ਦਿੱਤਾ ਜਾਇਆ ਕਰੇਗਾ।
ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਸ੍ਰੀ ਹਰਭਜਨ ਸਿੰਘ ਖੇਮਕਰਨੀ ਨੇ ਦਸਿਆ ਕਿ ਇਹ ਪੁਰਸਕਾਰ ਕਿਸੇ ਲੇਖਕ ਦੀਆਂ ਜੀਵਨ ਭਰ ਦੀਆਂ, ਮਿੰਨੀ ਕਹਾਣੀ ਸੰਬੰਧੀ ਪ੍ਰਾਪਤੀਆਂ ਲਈ ਪਰਦਾਨ ਕੀਤਾ ਜਾਇਆ ਕਰੇਗਾ। ਪਹਿਲਾ ‘ਮਿੰਨੀ ਕਹਾਣੀ ਪ੍ਰਤੀਬੱਧਤਾ ਪੁਰਸਕਾਰ 2020’ ਸੁਰਿੰਦਰ ਕੈਲੇ ਨੂੰ ਦਿੰਦਿਆਂ ਮਿੰਨੀ ਕਹਾਣੀ ਲੇਖਕ ਮੰਚ ਮਾਣ ਮਹਿਸੂਸ ਕਰਦਾ ਹੈ।
ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸੁਰਿੰਦਰ ਕੈਲੇ ਮਿੰਨੀ ਕਹਾਣੀ ਦਾ ਸਿਰਮੌਰ ਲੇਖਕ ਹੋਣ ਦੇ ਨਾਲ ਨਾਲ ਪਿਛਲੇ ਪੰਜਾਹ ਸਾਲਾਂ ਤੋਂ ਅਣੂ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਰਾਹੀਂ ਮਿੰਨੀ ਕਹਾਣੀ ਦਰਬਾਰ, ਸੈਮੀਨਾਰ, ਗੋਸ਼ਟੀਆਂ ਆਦਿ ਰਾਹੀਂ ਨਿਰੰਤਰ ਕਾਰਜਸ਼ੀਲ ਹੈ। ਸੁਰਿੰਦਰ ਕੈਲੇ ਨੂੰ ਜੀਵਨ ਭਰ ਮਿੰਨੀ ਕਹਾਣੀ ਖੇਤਰ ਵਿਚ ਪਾਏ ਯੋਗਦਾਨ ਲਈ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।
ਪੁਰਸਕਾਰ ਵਿਚ ਲੋਈ, ਸਨਮਾਨ ਪੱਤਰ ਤੇ ਨਕਦ ਰਾਸ਼ੀ ਸ਼ਾਮਲ ਹੈ ਜਿਸ ਨੂੰ ਅਦਾ ਕਰਨ ਲਈ ਡਾ. ਅਸ਼ੋਕ ਭਾਟੀਆ (ਹਰਿਆਣਾ), ਡਾ. ਕੁਲਦੀਪ ਸਿੰਘ ਦੀਪ, ਡਾ. ਕੁਲਦੀਪ ਸਿੰਘ (ਹਰਿਆਣਾ), ਡਾ. ਗੁਰਦੀਪ ਸਿੰਘ, ਡਾ. ਬਲਰਾਮ ਅਗਰਵਾਲ (ਦਿੱਲੀ), ਸ੍ਰੀਮਤੀ ਕਾਂਤਾ ਰਾਏ, (ਮੱਧ ਪ੍ਰਦੇਸ਼), ਨਿਰੰਜਨ ਬੋਹਾ, ਡਾ. ਰਵਿੰਦਰ ਸਿੰਘ ਸੰਧੂ, ਡਾ. ਦੀਪਾ ਕੁਮਾਰ, ਡਾ. ਸ਼ੀਲ ਕੌਸ਼ਿਕ (ਹਰਿਆਣਾ), ਡਾ. ਭਵਾਨੀ ਸ਼ੰਕਰ ਗਰਗ, ਡਾ. ਹਰਪ੍ਰੀਤ ਰਾਣਾ, ਜਸਪਾਲ ਮਾਨਖੇੜਾ, ਡਾ. ਪ੍ਰਸ਼ੋਤਮ ਨੇ ਸ਼ਿਰਕਤ ਕੀਤੀ।
ਸਨਮਾਨ ਸਮਾਰੋਹ ਵਿਚ ਰੰਗਕਰਮੀ ਕੇਵਲ ਧਾਲੀਵਾਲ, ਅਸ਼ੋਕ ਪੁਰੀ, ਗੁਰਮੇਲ ਸ਼ਾਮ ਨਗਰ, ਕੁਲਵਿੰਦਰ ਕੌਸ਼ਲ, ਦਰਸ਼ਨ ਬਰੇਟਾ, ਮੰਗਤ ਕੁਲਜਿੰਦ, ਸਤਪਾਲ ਖੁੱਲਰ, ਗੁਰਤੇਜ ਰੋੜਕੀ, ਰਾਜਦੇਵ ਸਿੱਧੂ, ਮਹਿੰਦਰਪਾਲ ਮਿੰਦਾ, ਰਘਬੀਰ ਸਿੰਘ ਮਹਿਮੀ, ਰਣਜੀਤ ਅਜ਼ਾਦ ਕਾਂਝਲਾ, ਬੀਰਇੰਦਰ ਬਨਭੌਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨਾਲ ਅਨੇਕਾਂ ਪਾਠਕ ਤੇ ਸਾਹਿਤ ਪ੍ਰੇਮੀ ਸ਼ਾਮਲ ਸਨ।
ਪ੍ਰੋਗਰਾਮ ਦਾ ਸੰਯੋਜਨ ਜਗਦੀਸ਼ ਰਾਏ ਕੁਲਰੀਆਂ ਨੇ ਬੜੀ ਸਫਲਤਾ ਨਾਲ ਕੀਤਾ।