ਫਰਿਜ਼ਨੋ ਵਿਖੇ ਹੋਈ ਰਾਜ ਕਾਕੜੇ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ
ਗੁਰਿੰਦਰਜੀਤ ਨੀਟਾ ਮਾਛੀਕੇ,ਬਾਬੂਸ਼ਾਹੀ ਨੈੱਟਵਰਕ
ਫਰਿਜ਼ਨੋ (ਕੈਲੀਫੋਰਨੀਆਂ)
ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਵਾਲੀਬਾਲ ਕਲੱਬ ਫਰਿਜ਼ਨੋ ਵੱਲੋਂ ਉੱਘੇ ਗੀਤਕਾਰ, ਗਾਇਕ ਅਤੇ ਫ਼ਨਕਾਰ ਰਾਜ ਕਾਕੜੇ ਦੇ ਗੀਤਾਂ ਦੀ ਸ਼ਾਨਦਾਰ ਮਹਿਫ਼ਲ ਕਰਵਾਈ ਗਈ। ਇਸ ਮਹਿਫ਼ਲ ਵਿੱਚ ਰਾਜ ਕਾਕੜੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਦਰਸ਼ਕ ਸ਼ਾਹ ਰੋਕਕੇ ਉਸਦੇ ਗੀਤ ਸੁਣ ਰਹੇ ਸਨ ਅਤੇ ਹਰ ਸ਼ੇਅਰ ਤੇ ਆਪ ਮੁਹਾਰੇ ਤਾੜੀਆਂ ਮਾਰ ਰਹੇ ਸਨ। ਰਾਜ ਕਾਕੜੇ ਦੇ ਗੀਤਾਂ ਵਿੱਚ ਪੰਜਾਬ ਦਾ ਦਰਦ ਹੈ। ਉਹ ਲੋਕਾਂ ਚ ਜਾ ਜਾਕੇ ਹੋਕਾ ਦੇ ਰਿਹਾ ਆਪਣੇ ਗੀਤਾ ਰਾਹੀਂ, ਆਪਣੀ ਕਲਮ ਰਾਹੀਂ, ਆਪਣੀਆਂ ਫਿਲਮਾ ਰਾਹੀਂ, ‘ਕਿ ਜਾਗੋ ਪੰਜਾਬੀਓ ਸਿਹਕਦੇ ਪੰਜਾਬ ਨੂੰ ਬਚਾ ਬਓ। ਫਰਿਜ਼ਨੋ ਨਿਵਾਸੀਆਂ ਨੇ ਭਰਵੇ ਇਕੱਠ ਵਿੱਚ ਇਸ ਹੋਕੇ ਨੂੰ ਸੁਣਿਆ ‘ਤੇ ਰਾਜ ਕਾਕੜੇ ਦੀ ਸ਼ਾਇਰੀ ਨੂੰ ਸਲਾਹਿਆ।
ਇਸ ਮੌਕੇ ਬਰਾੜੋ ਮਿਊਜਕ ਕੰਪਨੀ ਦੇ ਪਿੰਦਾ ਕੋਟਲਾ, ਜਗਦੀਪ ਬਰਾੜ ਅਤੇ ਗੁਰਵਿੰਦਰ ਆਦਿ ਨੇ ਰਣਸ਼ੇਰ ਬੱਸੀਆਂ ਦੇ ਨਵੇਂ ਗੀਤ ਇੰਟਰਪੋਲ ਦਾ ਪੋਸਟਰ ਵੀ ਰਲੀਜ਼ ਕੀਤਾ। ਰਾਜ ਕਾਕੜੇ ਤੋਂ ਬਿਨਾਂ ਲੋਕਲ ਕਲਾਕਾਰ ਬਹਾਦਰ ਸਿੱਧੂ, ਪੱਪੀ ਭਦੌੜ, ਹਰਪ੍ਰੀਤ ਸਿੰਘ ਨੇ ਇੱਕ ਇੱਕ ਗੀਤ ਗਾਕੇ ਮਹਿਫ਼ਲ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਭਾਰਤ ਅੰਦਰ ਚੱਲ ਰਹੇ ਕਿਸਾਨੀ ਸ਼ਘੰਰਸ਼ ਦੀ ਵੀ ਗੱਲ ਹੋਈ ਅਤੇ ਸਮੂਹ ਹਾਜ਼ਰੀਨ ਨੇ ਤਨੋਂ-ਮੰਨੋ ਧਨੋਂ ਸ਼ਘੰਰਸ਼ ਦੇ ਨਾਲ ਖੜਨ ਦੀ ਵਚਨ-ਬੱਧਤਾ ਪ੍ਰਗਟਾਈ। ਅੰਤ ਰਾਤਰੀ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜਾ ਛੱਡਦੀ ਇਹ ਮਹਿਫਲ ਯਾਦਗਾਰੀ ਹੋ ਨਿਬੜੀ ।