ਜੀ ਐਸ ਪੰਨੂ
ਪਟਿਆਲਾ, 7 ਜੂਨ, 2017 : ਪੰਜਾਬ ਦੇ ਪਾਣੀਆਂ ਸਬੰਧੀ ਵਾਦਵਿਵਾਦ ਬਾਰੇ ਖੱਬੇ ਪੱਖੀ ਨਕਸਲੀ, ਮਾਉਵਾਦੀਆਂ ਤੋਂ ਲੈ ਕੇ ਸਿੱਖਾਂ ਚਿੰਤਕਾਂ ਤੱਕ ਦੇ ਵਿਚਾਰਾਂ ਨੂੰ ਦਸਤਾਵੇਜ ਦੇ ਰੂਪ ਵਿੱਚ ਸੰਪਾਦਿਤ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਦੀ ਕਿਤਾਬ ਪਹਿਲਾਂ ਪਾਣੀ ਜੀਓ ਹੈ, ਪੰਜਾਬ ਦੇ ਪਾਣੀਆਂ ਦੀ ਬਸਤੀਵਾਦੀ ਲੁੱਟ ਨੂੰ ਇੱਕ ਸਾਦੇ ਜਿਹੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਇਸ ਦਸਤਾਵੇਜੀ ਕਿਤਾਬ ਰਾਹੀਂ ਪੰਜਾਬ ਦੇ ਪਾਣੀਆਂ ਸਬੰਧੀ ਪੱਖ ਆਮ ਪਾਠਕਾਂ ਦੇ ਸਾਹਮਣੇ ਰੱਖੇ ਹਨ। ਕਿਉਕਿ ਪੰਜਾਬ ਵਿੱਚ ਪਾਣੀਆਂ ਦਾ ਮੁੱਦਾ ਬਹੁਤ ਹੀ ਗੰਭੀਰ ਹੈ।
ਸਾਹਿਤਕਾਰ ਬ੍ਰਿਸ ਭਾਨ ਬੁਜਰਕ ਨੇ ਬੋਲਦਿਆਂ ਕਿਹਾ ਕਿ ਪਾਣੀ ਪੱਖੋਂ ਪੰਜਾਬ ਦੀ ਹਾਲਤ ਬਹੁਤੀ ਵਧੀਆ ਨਹੀ ਹੈ। ਆਧੁਨਿਕਤਾ ਦੇ ਨਾਮ 'ਤੇ ਧਰਤੀ ਹੇਠਲੇ ਪਾਣੀ ਨੂੰ ਧੜਾਧੜ ਖਤਮ ਕੀਤਾ ਜਾ ਰਿਹਾ ਹੈ। ਗੱਡੀਆਂ ਮੋਟਰਾਂ ਤੋਂ ਲੈ ਕੇ ਕੋਠੀਆਂ ਆਦਿ ਦੀ ਸਾਫਸਫਾਈ ਲਈ ਬੇਲੋੜਾ ਪਾਣੀ ਵਰਤਿਆ ਜਾ ਰਿਹਾ ਹੇ। ਜੇਕਰ ਧਰਤੀ ਹੇਠੋਂ ਪਾਣੀ ਕੱਢਣ ਦੇ ਸਾਧਨ ਸੌਖੇ ਹੋ ਗਏ ਹਨ ਤਾਂ ਇਸ ਦਾ ਮਤਲਬ ਪਾਣੀ ਬਰਬਾਦੀ ਨਹੀ ਲਿਆ ਜਾਣਾ ਚਾਹੀਦਾ। ਬਲਜਿੰਦਰ ਕੋਟਭਾਰਾ ਨੇ ਕਿਹਾ ਕਿ ਇੱਕ ਪਾਸੇ ਨਹਿਰੀ ਪਾਣੀਆਂ ਦਾ ਰੌਲਾ ਚੱਲ ਰਿਹਾ ਹੈ ਦੂਸਰੇ ਪਾਸੇ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਅਜਿਹੇ ਨਾਜੁਕ ਮੋੜ 'ਤੇ ਡਾ ਧਰਮਵੀਰ ਗਾਂਧੀ ਹੋਰੀ ਵੀ ਆਪਣਾ ਬਣਦਾ ਯੋਗਦਾਨ ਪਾਉਦੇ ਹੋਏ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਲੈ ਕੇ ਜਾਣ। ਉਨਾਂ ਕਿਹਾ ਕਿ ਦਸਤਾਵੇਜ਼ੀ ਇਸ ਕਿਤਾਬ ਵਿੱਚ ਸਿੱਖ ਚਿੰਂਤਕ ਸੁਖਦੇਵ ਸਿੰਘ, ਪਰਮਜੀਤ ਸਿੰਘ ਗਾਜੀ, ਡਾ.ਗਾਂਧੀ, ਮਾਉਵਾਦੀ ਆਗੂ ਹਰਭਿੰਦਰ ਜਲਾਲ, ਮੁਖਤਿਆਰ ਪੂਹਲਾ, ਲਿਬਰੇਸ਼ਨ ਦੇ ਸੁਖਦਰਸਨ ਨੱਤ, ਸੁਰਖਲੀਹ ਵੱਲੋਂ ਨਵਤੇਜ, ਸੁਖਰੀਪ ਸਿੰਘ ਬਰਨਾਲਾ, ਬਲਜੀਤ ਸਿੰਘ ਖਾਲਸਾ, ਚਿੰਤਕ ਜਸਪਾਲ ਸਿੰਘ ਸਿੱਧੂ ਆਦਿ ਦੀਆਂ ਪਾਣੀ ਦੇ ਮੁੱਦੇ 'ਤੇ ਲਈਆਂ ਗਈਆਂ ਰਚਨਾਵਾਂ ਸਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਐਸ .ਸੰਧੂ, ਹਰਬੰਸ ਸੋਨੂੰ, ਜਗਰੂਪ ਸਿੰਘ ਆਦਿ ਹਾਜਰ ਸਨ।