ਲੱਟ,ਗਰੀਬੀ ,ਮਾਰਾਂ ਦੇ ਦਿਨ,
ਸਮੇਂ ਦੀਅਾਂ ਸਰਕਾਰਾਂ ਦੇ ਦਿਨ.
ਬੇਸ਼ੱਕ ਅੱਜ ਮਜ਼ਦੂਰ ਦਿਵਸ ਹੈ,
ਹਨ ਪਰ ਸ਼ਾਹੂਕਾਰਾਂ ਦੇ ਦਿਨ.
ਹਾਕਮ ਸਾਡੇ ਸਿਰ ਤੇ ਜਿੱਤ ਗੲੇ,
ਸਾਡੇ ਚਲ ਰਹੇ ਹਾਰਾਂ ਦੇ ਦਿਨ.
ਹਰ ਕਿਰਤੀ ਮਜ਼ਦੂਰ ਤੇ ਚਲਦੇ,
ਤਿੱਖੇ ਸ਼ਬਦੀ ਵਾਰਾਂ ਦੇ ਦਿਨ.
ਨਫਤਰ, ਨਫਰਤ ਹੈ ਹਰ ਪਾਸੇ,
ੳੱਡ ਗੲੇ ਦੂਰ ਪਿਅਾਰਾਂ ਦੇ ਦਿਨ.
ਨਿਸ਼ਾਨ ਪਤਾ ਨੀ ਕਦ ਅਾਵਣਗੇ,
ਪਰਤ ਕ੍ਰਾਂਤੀਕਾਰਾਂ ਦੇ ਦਿਨ.
---ਨਿਸ਼ਾਨ ਲਿਖਾਰੀ 97810.45672