ਛੋਟਾ ਕਿਸਾਨ - ਕ੍ਰਿਸ਼ਨ ਕਾਂਤ
( ਮੱਧ ਪ੍ਰਦੇਸ਼)
ਮੈਂ ਇੱਕ ਛੋਟਾ ਕਿਸਾਨ ਹਾਂ।
ਤੁਹਾਡੇ ਖਾਣ ਲਈ,
ਰੋਟੀ ਉਗਾਉਂਦਾ ਹਾਂ ।
ਕਰਜ਼ੇ ਚ ਡੁੱਬਦਾ ਹਾਂ ।
ਬਾਬੂਆਂ ਦੀਆਂ ਗਾਲਾਂ,
ਪੁਲਿਸ ਦੀ ਗੋਲੀ ਖਾਂਦਾ ਹਾਂ
ਬੈਂਕ ਅਤੇ ਸ਼ਾਹੂਕਾਰ ਦੇ ਡਰੋਂ,
ਸਪਰੇਅ ਪੀ ਜਾਂਦਾ ਹਾਂ।
ਮੇਰੇ ਹੀ ਪੁੱਤ
ਸਰਹੱਦ ਤੇ ਮੱਧ ਪ੍ਰਦੇਸ਼ ਨਿਵਾਸੀ ਕਵੀ ਕਿ੍ਸ਼ਨਕਾਂਤ ਦੀ ਕਵਿਤਾ " ਕਿਸਾਨ"
(ਹਿੰਦੀ ਕਵਿਤਾ ਦਾ ਪੰਜਾਬੀ ਅਨੁਵਾਦ )
ਮੈਂ ਇੱਕ ਛੋਟਾ ਕਿਸਾਨ ਹਾਂ
ਤੁਹਾਡੇ ਖਾਣ ਲਈ
ਰੋਟੀ ਉਗਾਉਂਦਾ ਹਾਂ
ਕਰਜੇ ਚ ਡੁੱਬਦਾ ਹਾਂ
ਬਾਬੂਆਂ ਦੀਆਂ ਗਾਲਾਂ
ਪੁਲਿਸ ਦੀ ਗੋਲੀ ਖਾਂਦਾ ਹਾਂ
ਬੈਂਕ ਅਤੇ ਸ਼ਾਹੂਕਾਰ ਦੇ ਡਰੋਂ
ਸਪਰੇਅ ਪੀ ਜਾਂਦਾ ਹਾ
ਮੇਰੇ ਹੀ ਪੁੱਤ ,
ਸਰਹੱਦ ਤੇ ਕੁਰਬਾਨ ਹੁੰਦੇ ਨੇ।
ਦੇਖੋ ਦੋ ਚਾਰ ਫੀ ਸਦੀ
ਵੱਡੇ ਕਿਸਾਨ
ਤੁਸੀਂ ਸਮੂਹ ਕਿਸਾਨਾਂ ਲਈ
ਅਪਣਾ ਲਈ ਹੈ ਬੇਗਾਨਗੀ।
ਐਨੀ ਬੇਰੁਖੀ!
ਲਾਹਨਤ ਹੈ ,
ਤੁਹਾਡੇ ਸੱਭਿਅਕ ਹੋਣ ਤੇ।
ਕਰਜ਼ੇ ਨਾਲ ਨਾ ਮਰਾਂਗਾ
ਤਾਂ ਆਲੂ ਮਾਰ ਦੇਊ।
ਪਿਆਜ ਮਾਰ ਦੇਊ।
ਟੀ.ਬੀ. ਤੋਂ ਬਚ ਗਿਆ ਤਾਂ,
ਸਰਕਾਰੀ ਨੀਤੀ ਮਾਰ ਦੇਊ।
ਮੇਰੀ ਜਾਨ, ਮੇਰਾ ਜਵਾਨ,
ਤੇ ਮੇਰੀ ਗਾਂ,
ਤਿੰਨਾਂ ਦਾ ਖੂਨ ਪੀ ਕੇ,
ਜਵਾਨ ਹੋਈ ਸਿਆਸਤ,
ਤਿੰਨਾਂ ਦੀਆਂ ਲਾਸ਼ਾ ਨਾਲ ਖੇਡ ਰਹੀ ਹੈ।
ਕਿਸਾਨਾਂ ਅਤੇ ਜਵਾਨਾਂ ਦੀਆਂ
ਵਿਧਵਾਵਾਂ ਚੁੱਪਚਾਪ
ਭਾਰਤ ਮਾਤਾ ਨਾਮ ਦਾ
ਜੋਸ਼ੀਲਾ ਨਾਟਕ ਦੇਖ ਰਹੀਆਂ ਨੇ।
ਗਾਂ ਮੇਰੀ ਮਾਂ ਹੈ
ਪਰ ਦਿੱਲੀ 'ਚ
ਇੱਕ ਖੌਫ਼ਨਾਕ ਪ੍ਰਤੀਕ।
'ਗਾਂ' ਸ਼ਬਦ ,
ਆਦਮਖੋਰ ਭੀੜ ਨੂੰ ਮਿਲਿਆ,
ਸਰਕਾਰੀ ਲਾਇਸੰਸ ਹੈ।
ਹੁਣ ਪੂਰੇ ਦੇਸ਼ ਚ,
ਗਊ ਰੱਖਿਅਕਾਂ ਦਾ ਆਤੰਕ ਹੈ।
ਕਿਸੇ ਦਾ ਕਤਲ ਕਰ ਦੇਣਾ,
ਇੱਕ ਰਾਸ਼ਟਰਵਾਦੀ ਕੰਮ ਹੈ।
ਸ਼ਹਿਰ ਉੱਕ ਗਿਆ ਹੈ।
ਪਾਣੀ ਮਰ ਗਿਆ ਹੈ,
ਨਦੀਆਂ ਚੋਂ ਤੇ ਅੱਖਾਂ ਚੋਂ ਵੀ।
ਮਰਾਠਵਾੜਾ, ਵਿਦਰਭ ਜਾਂ ਬੁੰਦੇਲਖੰਡ,
ਜਾਂ ਕਰਜ਼ ਦੇ ਲਾਲ ਕਿਲੇ ਤੇ
ਲਟਕਦੀਆਂ
ਸਵ ਾ ਤਿੰਨ ਲੱਖ ਲਾਸ਼ਾਂ,
ਕਿਸੇ ਨੂੰ ਪੇ੍ਸ਼ਾਨ ਨਹੀ ਕਰਦੀਆਂ।
ਰਾਜਾ ਯੋਗ-ਆਸਨਾਂ ਚ ਰੁੱਝਿਆ ਹੈ।
ਅਤੇ ਪਰਜਾ ਖੁਦਕੁਸ਼ੀਆਂ ਚ।
ਹੁਣ ਖੁਦਕੁਸ਼ੀ ਨਾ ਅਪਰਾਧ ਹੈ,
ਤੇ ਨਾ ਹੀ ਰਾਸ਼ਟਰੀ ਨਮੋਸ਼ੀ।
ਹਰ ਕਿਸੇ ਨੂੰ ਛੋਟ ਹੈ,
ਕਰਜ ਤੋਂ, ਭੁੱਖ ਤੋਂ,
ਤੰਗੀ ਤੋਂ, ਬਜ਼ਰੰਗੀ ਤੋਂ,
ਦੁਖੀ ਹੋ ਸਪਰੇਅ ਪੀਣ ਦੀ।
ਚਲੋ ਕੁਝ ਦਿਨ ,
ਅਜਿਹਾ ਕਰੀਏ,
ਮੈਂ ਅਨਾਜ ਉਗਾਉਣਾ ਛੱਡ ਦਿਆਂ।
ਤੁਸੀਂ ਅਨਾਜ ਖਾਣਾ ਛੱਡ ਦਿਉ।
ਮੈਂ ਸ਼ਹਿਰ ਆਉਣਾ ਛੱਡ ਦਿਆਂ,
ਤੁਸੀਂ ਪਿੰਡ ਆਉਣਾ ਛੱਡ ਦਿਉ।
ਪਰਧਾਨ ਮੰਤਰੀ ਜੀ!
ਤੁਸੀਂ ਯੋਗੀ ਹੋ !
ਸਿੰਘਾਸਨ ਦੇ ਭੋਗੀ ਹੋ
ਕੀ ਤੁਸੀਂ ਵੀ ਰੋਟੀ ਖਾਂਦੇ ਹੋ.?
ਤੁਸੀਂ ਰੋਟੀ ਕਿਉਂ ਖਾਂਦੇ ਹੋ..?
ਤੁਸੀਂ ਕੁਝ ਦਿਨ
ਮੇਕ-ਇਨ-ਇੰਡੀਆ ਦਾ ਸ਼ੇਰ,
ਅਡਾਨੀ ਦਾ ਕੋਇਲਾ,
ਜਾਂ ਬਾਰੂਦ ਕਿਉਂ ਨਹੀਂ ਖਾਂਦੇ..?
ਟਾਟਾ ਦੀ ਕਾਰ ਕਿਉਂ ਨਹੀਂ ਖਾਂਦੇ..?
ਮੇਰੇ ਮਜ਼ਦੂਰ ਪੁੱਤ ਵਾਂਗਰ
'ਗਊ-ਰੱਖਿਅਕਾਂ' ਦੀ
ਕੁੱਟ ਕਿਉਂ ਨਹੀਂ ਖਾਂਦੇ..?
ਤੁਸੀਂ ਰੋਟੀ ਕਿਉਂ ਖਾਂਦੇ ਹੋ..??
ਮੇਰੇ ਦੇਸ਼ ਵਾਸੀਓ !
ਬਹੁਤ ਸੋਹਣਾ ਲਗਦਾ ਹੋਊ
ਤੁਹਾਨੂੰ
ਸਾਡੀ ਮੌਤ ਤੇ
ਤੁਹਾਡਾ ਨਿਰਦੇਸ਼ਿਤ ਮੌਨ।
ਮੁਬਾਰਕ ਹੋਵੇ!
ਆਪਣੀਆਂ ਕੰਧਾਂ
ਮਜ਼ਬੂਤ ਬਣਾਈ ਰੱਖਣਾ।
ਨਿਆਂਕਾਰੀ ਬਣੀ
ਅਵਾਰਾ ਭੀੜ ਹੱਥੋਂ
ਕਰਜ਼ ਅਤੇ ਕੰਪਨੀਆਂ ਹੱਥੋਂ ਮਰਨਾ।
ਸਾਡੇ ਘਰ ਜਦੋਂ ਮੌਤ ਆਈ,
ਸਰਕਾਰੀ ਚੋਲ਼ੇ ਵਿੱਚ,
ਹਮਦਰਦ ਹੋ ਕੇ ਆਈ ਸੀ |
ਆਪਣੇ ਨਿਆਣਿਆਂ ਨੂੰ
ਇਸ ਸਭ ਤੋਂ ਬਚਾਈ ਰੱਖਣਾ
ਆਪਣੇ ਪਾਖੰਡ ਨੂੰ
ਨਾਅਰਿਆਂ ਤੋਂ ਬਚਾ ਕੇ ਰੱਖਣਾ