ਪੁਸਤਕ ਵਿਚਾਰ-ਚਰਚਾ ਪ੍ਰੋਗਰਾਮ ਚਾਰ ਅਗਸਤ ਨੂੰ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2024: ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਸ੍ਰੀ ਗੋਪਾਲ ਸਿੰਘ (ਸੇਵਾ ਮੁਕਤ ਪੀ ਸੀ ਐਸ) ਦੀ ਕਾਵਿ ਪੁਸਤਕ "ਮਿੱਟੀ ਦੀ ਕਸਕ" ਉਪਰ ਵਿਚਾਰ ਚਰਚਾ ਦਾ ਪ੍ਰੋਗਰਾਮ ਚਾਰ ਅਗਸਤ ਨੂੰ ਸਵੇਰੇ ਸਾਢੇ ਦਸ ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤਾ ਜਾਵੇਗਾ। ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉਘੇ ਵਾਰਤਕ ਲੇਖਕ ਸ੍ਰੀ ਰਾਮ ਸਿੰਘ ਕਰਨਗੇ।
ਮੁੱਖ ਮਹਿਮਾਨ ਸ੍ਰੀ ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਹੋਣਗੇ।ਸ੍ਰੀ ਟਹਿਲ ਸਿੰਘ ਬੁੱਟਰ ਕੌਂਸਲਰ ਅਤੇ ਸ੍ਰੀ ਅਮਰ ਸਿੰਘ ਸਿੱਧੂ ਲੇਖਕ ਅਤੇ ਫਿਲਮ ਮੇਕਰ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਪੁਸਤਕ ਉਪਰ ਪਰਚਾ ਡਾ.ਹਰਵਿੰਦਰ ਸਿਰਸਾ ਪੜ੍ਹਨਗੇ।ਸ੍ਰੀ ਬੂਟਾ ਸਿੰਘ ਚੌਹਾਨ,ਡਾ.ਸੰਦੀਪ ਭੰਮੇ ਅਤੇ ਡਾ.ਰਵਿੰਦਰ ਸਿੰਘ ਸੰਧੂ ਵਿਚਾਰ ਚਰਚਾ ਵਿੱਚ ਭਾਗ ਲੈਣਗੇ। ਟੀਚਰਜ਼ ਹੋਮ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਭਾਗ ਲੈਣਗੇ। ਸਾਹਿਤ ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਪ੍ਰੈਸ ਸਕੱਤਰ ਅਮਨ ਦਾਤੇਵਾਸੀਆ ਅਤੇ ਮੀਡੀਆ ਇੰਚਾਰਜ ਰਮੇਸ਼ ਗਰਗ ਨੇ ਸਮੂਹ ਲੇਖਕਾਂ ਅਤੇ ਸਾਹਿਤਕ ਸੰਸਥਾਵਾਂ ਨੂੰ ਸ਼ਿਰਕਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।